ਨੌਜਵਾਨਾਂ ਨੂੰ ਰੋਜ਼ਗਾਰ ਦਿਵਾਉਣ ਲਈ ਸਮਾਜਕ ਜਥੇਬੰਦੀਆਂ ਆ ਰਹੀਆਂ ਸਾਹਮਣੇ

Last Updated: Aug 10 2018 17:39

ਅੱਜ ਪਬਲਿਕ ਵਿਕਾਸ ਕੌਂਸਲ NGO ਦੀ ਰੋਜ਼ਗਾਰ ਸ਼ਾਖਾ Pvc job ਪਲੇਸਮੇਂਟ ਵੱਲੋਂ ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਨੌਕਰੀ ਦੀ ਲੜੀ ਵਿੱਚ ਸਮਾਜ ਤੋਂ ਪਛੜੇ ਗ਼ਰੀਬ ਪਰਿਵਾਰਾਂ ਦੀ ਤਰੱਕੀ ਅਤੇ ਸਹਾਇਤਾ ਲਈ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਜਥੇਬੰਦੀ ਦੇ ਯੂਥ ਪ੍ਰਧਾਨ ਸੁਰਿੰਦਰ ਸਿੰਘ ਦੀ ਅਨੁਆਈ ਹੇਠ ਬੈਠਕ ਕੀਤੀ ਗਈ। ਜਿਸ ਵਿੱਚ ਹਲਕਾ ਭੋਆ. ਦੀਨਾਨਗਰ ਤੋਂ ਗ਼ਰੀਬ ਲੋੜਵੰਦ ਪਰਿਵਾਰਾਂ ਦੀ ਪ੍ਰਾਈਵੇਟ ਕੰਪਨੀਆਂ ਵਿੱਚ ਸੰਸਥਾ ਵੱਲੋਂ  ਫ੍ਰੀ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ। 

ਇਸ ਮੌਕੇ ਜਥੇਬੰਦੀ ਦੇ ਆਗੂ ਸੁਰਿੰਦਰ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਜਾਬ ਵਿੱਚ ਪਹਿਲੀ ਵਾਰ ਕੋਈ ਜਥੇਬੰਦੀ ਗ਼ਰੀਬ ਤੇ ਬੇਰੁਜ਼ਗਾਰ ਲੋਕਾਂ ਦੀ ਸਹਾਇਤਾ ਕਰਨ ਲਈ ਅੱਗੇ ਆਈ ਹੈ ਇਹ ਕੰਮ ਮਨੁੱਖੀ ਜ਼ਿੰਦਗੀ ਵਿੱਚ  ਉੱਤਮ ਤੇ ਪੁੰਨ ਸਮਾਨ ਹੈ! ਜਥੇਬੰਦੀ ਵੱਲੋਂ  ਹੁਣ ਤਕ 150 ਤੋਂ ਵਧੇਰੇ ਨੌਜਵਾਨਾਂ ਦੀ ਨਿੱਜੀ ਕੰਪਨੀਆਂ ਵਿੱਚ ਪਲੇਸਮੇਂਟ ਕਾਰਵਾਈ ਜਾਂ ਚੁੱਕੀ ਹੈ ਤੇ ਅਗਲਾ ਬੈਚ 200 ਦੇ ਕਰੀਬ ਯੂਥ ਲੜੀਆਂ ਦਾ ਹੋਵੇਗਾ। ਮੈ ਪਿਛਲੇ 10 ਸਾਲਾਂ ਤੋਂ ਦੇਖਦਾ ਤੇ ਨਿਊਜ਼ ਵਿੱਚ ਪੜਦਾ ਆ ਰਿਹਾ ਹਾਂ ਕਿ ਸੰਸਥਾ ਦੀ ਚੇਅਰਮੈਨ ਨਿਰਮਲਜੀਤ ਕੌਰ ਸਮਾਜ ਭਲਾਈ ਦੇ ਕੰਮਾਂ ਵਿੱਚ ਦਿਨ ਰਾਤ ਮਿਹਨਤ ਕਰਕੇ ਔਰਤਾਂ ਨੂੰ ਸਿਲਾਈ ਕਢਾਈ ਬਿਊਟੀ ਪਾਰਲਰ ਜਿਹੇ ਕੋਰਸ ਕਰਵਾ ਕੇ ਪੈਰਾਂ ਤੇ ਖੜ੍ਹਾ ਕਰਨ ਲਈ ਬਿਨਾਂ ਕਿਸੇ ਭੇਦ ਭਾਵ ਮਿਹਨਤ ਕਰ ਰਹੇ ਹਨ ਜੋ ਕਿ ਸ਼ਲਾਘਾ ਯੋਗ ਹੈ। ਮੈ ਅਮੀਰ ਤੇ ਸਰਕਾਰਾਂ ਨੂੰ ਅਪੀਲ ਕਰਦਾ ਹਾਂ ਪੰਜਾਬ ਦੀ ਬਿਹਤਰੀ ਤੇ ਯੂਥ ਦੀ ਸਹਾਇਤਾ ਲਈ ਇਹੋ ਜਿਹੀਆਂ ਸਮਾਜ ਸੇਵੀ ਜਥੇਬੰਦੀਆਂ ਦੀ ਮਦਦ ਕਰਨੀ ਚਾਹੀਦੀ ਹੈ।  

ਉਨ੍ਹਾਂ  ਕਿਹਾ ਕਿ ਪੰਜਾਬ ਸਰਕਾਰ ਦੇ ਫ਼ੈਸਲੇ ਘਰ ਘਰ ਨੌਕਰੀ ਤੇ ਨਸ਼ਿਆਂ ਵਿਰੁੱਧ ਛੇੜੀ ਮੁਹਿੰਮ ਦਾ ਸਾਰੇ ਪ੍ਰਸ਼ਾਸਨ ਤੇ ਸਹਿਯੋਗ ਕਰਨ ਵਾਲੇ ਲੋਕਾਂ ਦਾ ਧੰਨਵਾਦੀ ਹਾਂ। ਉਨ੍ਹਾਂ ਕਿਹਾ ਕਿ  ਸੰਸਥਾ ਵੱਲੋਂ ਕਈ ਪ੍ਰੋਗਰਾਮ ਚਲਾਏ ਗਏ ਹਨ। ਜਿਨ੍ਹਾਂ ਵਿੱਚ ਰੋਜ਼ਗਾਰ ਪ੍ਰੋਗਰਾਮ. ਨੋ ਡਰੱਗਸ ਪ੍ਰੋਗਰਾਮ ਯੂਥ. ਵਾਤਾਵਰਨ ਸ਼ੁੱਧ ਪ੍ਰੋਗਰਾਮ, ਡਿਜਿਟਲ ਇੰਡੀਆ, ਬੇਟੀ ਪੜਾਓ, ਬੇਟੀ ਬਚਾਓ, ਸਿਹਤਮੰਦ ਤੰਦਰੁਸਤ ਪ੍ਰੋਗਰਾਮ, ਬਲੱਡ ਡੋਨੇਸ਼ਨ ਕੈਂਪ, ਰੁੱਖ ਲਗਾਓ, ਵਾਤਾਵਰਣ ਸ਼ੁੱਧ ਬਣਾਓ ਜਿਹੇ ਕਈ ਪ੍ਰੋਜੈਕਟ ਸੰਸਥਾ ਬਿਨਾਂ ਕਿਸੇ ਸਰਕਾਰੀ ਸਹਾਇਤਾ ਕਰ ਚੁੱਕੀ  ਹੈ।  ਸੰਸਥਾ ਪੰਜਾਬ ਸਰਕਾਰ ਨਾਲ਼ ਰਲ ਕੇ ਹੋਰ ਸਮਾਜ ਭਲਾਈ ਦੇ ਪ੍ਰੋਜੈਕਟ ਕਰਨਾ ਚਾਹੁੰਦੀ ਹੈ।