ਲੋਕ ਸਹਿਯੋਗ ਨਾਲ ਸਫਾਈ ਮੁਹਿੰਮ ਦਾ ਤੀਜਾ ਪੜਾਅ 12 ਅਗਸਤ ਨੂੰ - ਐੱਸ.ਡੀ.ਐੱਮ.

Last Updated: Aug 10 2018 16:52

ਸ੍ਰੀ ਮੁਕਤਸਰ ਸਾਹਿਬ ਪ੍ਰਸ਼ਾਸਨ ਦੇ ਵੱਲੋਂ ਮੁਕਤਸਰ ਦੇ ਆਸ ਪਾਸ ਦੇ ਇਲਾਕੇ ਵਿੱਚ ਲੋਕ ਸਹਿਯੋਗ ਨਾਲ ਚਲਾਈ ਗਈ ਸਫ਼ਾਈ ਮੁਹਿੰਮ ਦਾ ਤੀਜਾ ਪੜਾਅ 12 ਅਗਸਤ ਨੂੰ ਹੋਵੇਗਾ l ਇਹ ਜਾਣਕਾਰੀ ਸ੍ਰੀ ਮੁਕਤਸਰ ਸਾਹਿਬ ਦੇ ਐੱਸ.ਡੀ.ਐਮ. ਰਾਜਪਾਲ ਸਿੰਘ ਵੱਲੋਂ ਦਿੱਤੀ ਗਈ l ਉਨ੍ਹਾਂ ਕਿਹਾ ਕਿ  ਮਿਸ਼ਨ ਤੰਦਰੁਸਤ ਪੰਜਾਬ ਦੇ ਤਹਿਤ ਡਿਪਟੀ ਕਮਿਸ਼ਨਰ ਅਰਵਿੰਦ ਕੁਮਾਰ ਦੀ ਅਗਵਾਈ ਵਿੱਚ ਚਲਾਈ ਜਾ ਰਹੀ। ਇਸ ਮੁਹਿੰਮ ਦੇ ਤਹਿਤ 12 ਅਗਸਤ ਨੂੰ ਸ਼ਹਿਰ ਦੀ ਕੱਚਾ ਥਾਂਦੇਵਾਲਾ ਰੋਡ ਦੀ ਸਫ਼ਾਈ ਕੀਤੀ ਜਾਵੇਗੀ l ਉਨ੍ਹਾਂ ਕਿਹਾ ਕਿ ਇਸ ਸਫ਼ਾਈ ਮੁਹਿੰਮ ਵਿੱਚ  ਮੁਕਤਸਰ ਸਬ ਡਵੀਜ਼ਨ ਦੀਆਂ ਵੱਖ-ਵੱਖ ਯੂਥ ਕਲੱਬਾਂ ਭਾਗ ਲੈਣਗੀਆਂ l ਉਨ੍ਹਾਂ ਵੱਲੋਂ  ਨਗਰ ਕੌਂਸਲ ਅਤੇ ਆਮ ਲੋਕਾਂ ਨੂੰ ਇਸ ਮੁਹਿੰਮ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਗਈ ਹੈ l ਜ਼ਿਕਰਯੋਗ ਹੈ ਕਿ  ਇਸ ਮੁਹਿੰਮ ਦੇ ਤਹਿਤ ਪਹਿਲਾ ਵੀ ਪ੍ਰਸ਼ਾਸਨ ਵੱਲੋਂ ਲੋਕਾਂ ਦੇ ਸਹਿਯੋਗ ਨਾਲ ਥਾਂਦੇਵਾਲਾ ਅਤੇ ਉਦੇਕਰਨ ਰੋਡ ਦੀ ਸਫ਼ਾਈ ਕੀਤੀ ਜਾ ਚੁੱਕੀ ਹੈ l