ਚੈੱਕ ਬਾਉਂਸ ਮਾਮਲੇ 'ਚੋਂ ਇੱਕ ਬਰੀ

Last Updated: Jul 12 2018 16:24

ਪਟਿਆਲਾ ਦੀ ਇੱਕ ਅਦਾਲਤ ਨੇ ਚੈੱਕ ਬਾਉਂਸ ਦੇ ਇੱਕ ਮਾਮਲੇ ਵਿੱਚ ਪਟਿਆਲਾ ਦੇ ਹੀ ਰਹਿਣ ਵਾਲੇ ਰਾਮ ਸਿੰਘ ਨੂੰ ਉਸਦੇ ਖ਼ਿਲਾਫ਼ ਮਿਲੇ ਸਬੂਤਾਂ ਦੀ ਘਾਟ ਅਤੇ ਉਸਨੂੰ ਸ਼ੱਕ ਦਾ ਲਾਭ ਦਿੰਦਿਆਂ ਬਰੀ ਕਰ ਦਿੱਤਾ ਹੈ। ਲਗਭਗ 5 ਸਾਲ ਤੱਕ ਚੱਲੇ ਟਰਾਇਲ ਦੇ ਦੌਰਾਨ ਸ਼ਿਕਾਇਤਕਰਤਾ ਧਿਰ ਰਾਮ ਸਿੰਘ ਦੇ ਖ਼ਿਲਾਫ਼ ਲਗਾਏ ਗਏ ਇਲਜ਼ਾਮਾਂ ਨੂੰ ਸਾਬਤ ਕਰਨ ਵਿੱਚ ਕਾਮਯਾਬ ਨਹੀਂ ਹੋ ਸਕਿਆ।

ਕੇਸ ਫ਼ਾਈਲ ਅਨੁਸਾਰ ਪਟਿਆਲਾ ਨਿਵਾਸੀ ਪਰਮਜੀਤ ਸਿੰਘ ਨੇ ਸਾਲ 2013 'ਚ ਰਾਮ ਸਿੰਘ ਖ਼ਿਲਾਫ਼ ਦੋ ਲੱਖ ਰੁਪਏ ਦਾ ਚੈੱਕ ਬਾਉਂਸ ਹੋਣ ਦੇ ਮਾਮਲੇ 'ਚ ਕੇਸ ਦਾਇਰ ਕੀਤਾ ਸੀ। ਅੱਜ ਅਦਾਲਤ ਨੇ ਉਕਤ ਇਸਤਗਾਸੇ ਵਿੱਚ ਆਪਣਾ ਫ਼ੈਸਲਾ ਦਿੰਦਿਆਂ ਰਾਮ ਸਿੰਘ ਨੂੰ ਉਸਦੇ ਵਕੀਲ ਜਤਿੰਦਰਪਾਲ ਸਿੰਘ ਘੁਮਾਣ ਦੀਆਂ ਦਲੀਲਾਂ ਦੇ ਨਾਲ ਸਹਿਮਤ ਹੋਣ ਦੇ ਨਾਲ-ਨਾਲ ਉਸਦੇ ਖ਼ਿਲਾਫ਼ ਮਿਲੇ ਸਬੂਤਾਂ ਦੀ ਘਾਟ ਨੂੰ ਧਿਆਨ ਵਿੱਚ ਰੱਖਦਿਆਂ ਬਰੀ ਕਰ ਦਿੱਤਾ ਹੈ।