ਸੱਚੇ ਸ਼ਿਵ ਸੈਨਿਕਾਂ ਦੇ 'ਰਸਤੇ ਦਾ ਪੱਥਰ' ਬਣਨ ਵਾਲੇ 'ਆਪਣੀ ਹੱਦ' 'ਚ ਰਹਿਣ : ਦੂਬੇ

Last Updated: Jul 12 2018 15:41

ਸ਼ਿਵ ਸੈਨਾ (ਬਾਲ ਠਾਕਰੇ) ਦੇ ਕੇਂਦਰੀ ਅਗਵਾਈ ਦੇ ਆਦੇਸ਼ 'ਤੇ ਪੰਜਾਬ 'ਚ ਸ਼ਿਵ ਸੈਨਾ ਦੇ ਮੌਜੂਦਾ ਸਥਿਤੀ ਦਾ ਜਾਇਜ਼ਾ ਲੈਣ ਤੇ ਸ਼ਿਵ ਸੈਨਾ ਦੇ ਅਹੁਦੇਦਾਰਾਂ ਤੇ ਵਰਕਰਾਂ 'ਚ ਆਪਸੀ ਤਾਲਮੇਲ, ਏਕਤਾ ਤੇ ਸਨੇਹ ਵਧਾਉਣ ਦੇ ਮਕਸਦ ਨਾਲ ਪੰਜਾਬ 'ਚ ਦੋ ਦਿਨਾਂ ਦੇ ਦੌਰੇ 'ਤੇ ਆਏ ਸ਼ਿਵ ਸੈਨਾ (ਬਾਲ ਠਾਕਰੇ) ਦੇ ਕੌਮੀ ਸੰਗਠਨ ਗੁਲਾਬ ਚੰਦ ਦੂਬੇ ਚੰਡੀਗੜ੍ਹ ਸਮੇਤ ਕਈ ਜ਼ਿਲਿਆਂ ਦਾ ਦੌਰਾ ਕਰਨ ਤੋਂ ਬਾਅਦ ਅੰਮ੍ਰਿਤਸਰ ਸਥਿਤ ਸ਼ਿਵ ਸੈਨਾ ਪੰਜਾਬ ਦੇ ਉਪ ਪ੍ਰਧਾਨ ਸੁਖਦੇਵ ਸੰਧੂ ਦੇ ਨਿਵਾਸ ਪਹੁੰਚੇ। ਜਿੱਥੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ।

ਇਸ ਸਬੰਧੀ ਹੋਈ ਮੀਟਿੰਗ 'ਚ ਭਾਗ ਲੈਣ ਤੋਂ ਬਾਅਦ ਕਪੂਰਥਲਾ ਵਾਪਸ ਪਰਤੇ ਸ਼ਿਵ ਸੈਨਾ (ਬਾਲ ਠਾਕਰੇ) ਪੰਜਾਬ ਦੇ ਸੀਨੀਅਰ ਆਗੂ ਜਗਦੀਸ਼ ਕਟਾਰੀਆ ਨੇ ਦੱਸਿਆ ਕਿ ਸ਼ਿਵ ਸੈਨਾ ਦੇ ਕੌਮੀ ਸੰਗਠਨ ਦੂਬੇ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਪੰਜਾਬ 'ਚ ਸ਼ਿਵ ਸੈਨਿਕਾਂ ਨੇ ਸ਼ਿਵ ਸੈਨਾ ਦੇ ਪ੍ਰਤੀ ਜੋ ਉਤਸ਼ਾਹ, ਜੋਸ਼ ਤੇ ਪਿਆਰ ਦਿਖਾਇਆ ਹੈ, ਮੇਰੇ ਲਈ ਇਸ ਨੂੰ ਸ਼ਬਦਾਂ 'ਚ ਬਿਆਨ ਕਰਨਾ ਅਸੰਭਵ ਹੈ। ਕਿਸੇ ਵੀ ਸੰਗਠਨ ਦੇ ਵਰਕਰ ਹੀ ਉਸ ਦੀ ਅਸਲ ਤਾਕਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਨਿਰਸੁਆਰਥ ਭਾਵਨਾ, ਦ੍ਰਿੜ੍ਹ ਇਰਾਦਿਆਂ 'ਤੇ ਪੂਰੀ ਨਿਡਰਤਾ ਦੇ ਨਾਲ ਸ਼ਿਵ ਸੈਨਾ ਦੇ ਸੰਸਥਾਪਕ 'ਤੇ ਸੁਪਰੀਮੋ ਸਵ. ਬਾਲਾ ਸਾਹਿਬ ਠਾਕਰੇ ਦੀ ਦੇਸ਼, ਧਰਮ, ਹਿੰਦੂਤਵ ਤੇ ਮਾਨਵਤਾ ਦੇ ਪ੍ਰਤੀ ਵਿਚਾਰਧਾਰਾ ਨੂੰ ਅੱਗੇ ਲੈ ਜਾਣ ਵਾਲੇ ਹੀ ਸੱਚੇ ਦੇਸ਼ ਭਗਤ ਸ਼ਿਵ ਸੈਨਿਕ ਹਨ। 

ਉਨ੍ਹਾਂ ਕਿਹਾ ਕਿ ਸ਼ਿਵ ਸੈਨਾ 'ਚ ਸਿਰਫ਼ ਪਹਿਲੀ ਲਾਈਨ 'ਚ ਹੀ ਨਹੀਂ, ਸਗੋਂ ਅੰਤਿਮ ਲਾਈਨ 'ਚ ਬੈਠੇ ਸ਼ਿਵ ਸੈਨਿਕਾਂ ਦੀ ਆਵਾਜ਼ ਤੇ ਸਮੱਸਿਆ ਨੂੰ ਵੀ ਪੂਰੀ ਤਰਾਂ ਨਾਲ ਸੁਣਿਆ ਜਾਵੇਗਾ ਤੇ ਹਾਈਕਮਾਨ ਤੱਕ ਪਹੁੰਚਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸੱਚੇ, ਨਿਡਰ, ਸਾਹਸੀ ਸ਼ਿਵ ਸੈਨਿਕਾਂ ਦੇ ਰਸਤਿਆਂ ਦਾ ਪੱਥਰ ਬਣਨ ਵਾਲੇ ਚਾਹੇ ਉਹ ਕੋਈ ਵੀ ਹੋਣ, ਆਪਣੀ ਹੱਦ 'ਚ ਰਹਿਣ। ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਹਾਈਕਮਾਨ ਨੂੰ ਪੰਜਾਬ 'ਚ ਸ਼ਿਵ ਸੈਨਾ ਸਬੰਧੀ ਜੋ ਵੀ ਰਿਪੋਰਟ ਦਿੱਤੀ ਜਾਵੇਗੀ, ਉਹ ਪੂਰੀ ਤਰਾਂ ਨਾਲ ਨਿਰਪੱਖ ਤੇ ਬਿਨਾਂ ਕਿਸੇ ਭੇਦਭਾਵ ਦੇ ਦਿੱਤੀ ਜਾਵੇਗੀ। ਦੌਰੇ ਦੇ ਦੌਰਾਨ ਪੰਜਾਬ ਦੇ ਸਮੂਹ ਸੱਚੇ, ਨਿਡਰ ਤੇ ਕ੍ਰਾਂਤੀਕਾਰੀ ਸ਼ਿਵ ਸੈਨਿਕਾਂ ਨੇ ਦੂਬੇ ਨੂੰ ਭਰੋਸਾ ਦਵਾਇਆ ਕਿ ਸ਼ਿਵ ਸੈਨਾ (ਬਾਲ ਠਾਕਰੇ) ਦੇ ਕੌਮੀ ਪ੍ਰਧਾਨ ਉੱਧਵ ਠਾਕਰੇ ਦੇਸ਼, ਧਰਮ, ਸਮਾਜ, ਹਿੰਦੂਤਵ ਤੇ ਪਾਰਟੀ ਦੀ ਰੱਖਿਆ, ਤਰੱਕੀ, ਖ਼ੁਸ਼ਹਾਲੀ ਤੇ ਇਸ ਦੀ ਮਜ਼ਬੂਤੀ ਦੇ ਲਈ ਇਸ ਦੇ ਦੁਸ਼ਮਣਾਂ ਦੇ ਵਿਰੁੱਧ ਜੋ ਵੀ ਆਦੇਸ਼ ਦੇਣਗੇ, ਉਸ ਨੂੰ ਉਹ ਹਰ ਹਾਲਤ 'ਚ ਪੂਰਾ ਕਰਨਗੇ। ਇਸ ਮੌਕੇ ਉਨ੍ਹਾਂ ਨੇ ਨਾਲ ਸ਼ਿਵ ਸੈਨਾ (ਬਾਲ ਠਾਕਰੇ) ਪੰਜਾਬ ਦੇ ਉਪ ਪ੍ਰਧਾਨ ਹਰੀਸ਼ ਸਿੰਗਲਾ, ਪ੍ਰਵੀਨ ਸ਼ਰਮਾ, ਸੰਗਠਨ ਮੰਤਰੀ ਓਮ ਕਰਨ, ਪੰਜਾਬ ਮਹਿਲਾ ਵਿੰਗ ਦੀ ਇੰਚਾਰਜ ਨਿਸ਼ਾ ਠਾਕੁਰ, ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਵਰੂਣ ਕਪੂਰ ਤੇ ਸ਼ਹਿਰੀ ਪ੍ਰਧਾਨ ਰਿੰਕੂ ਸੰਧੂ, ਕਪੂਰਥਲਾ ਤੋਂ ਸ਼ਿਵ ਸੈਨਾ ਆਗੂ ਯੋਗੇਸ਼ ਸੋਨੀ, ਇੰਦਰਪਾਲ, ਸੁਨੀਲ ਸਹਿਗਲ, ਧਰਮਿੰਦਰ ਕਾਕਾ, ਮਨੂੰ ਪੁਰੀ, ਰਾਜੂ ਪਹਿਲਵਾਨ ਤੇ ਮੋਗਾ ਦੇ ਜ਼ਿਲ੍ਹਾ ਪ੍ਰਧਾਨ ਮੰਗਤ ਰਾਮ ਮੰਗਾ, ਯੁਵਾ ਸ਼ਿਵ ਸੈਨਾ ਆਗੂ ਪੁਨੀਤ ਕੁਮਾਰ (ਪਠਾਨਕੋਟ) ਸਮੇਤ ਸੈਂਕੜੇ ਸ਼ਿਵ ਸੈਨਿਕ ਹਾਜ਼ਰ ਸਨ।