ਭਾਰਤ-ਪਾਕਿ ਅੰਤਰਰਾਸ਼ਟਰੀ ਸਰਹੱਦ ਤੋਂ 02.410 ਕਿੱਲੋਗ੍ਰਾਮ ਹੈਰੋਇਨ ਬਰਾਮਦ- ਸਵਰੂਪ ਸ਼ਾਹਾ

Last Updated: Jul 11 2018 19:15

ਅੰਮ੍ਰਿਤਸਰ ਰਾਮ ਤੀਰਥ ਬਾਰਡਰ ਸੁਰੱਖਿਆ ਬਲ 17 ਬਟਾਲੀਅਨ ਨੇ ਭਾਰਤ-ਪਾਕਿ ਅੰਤਰਰਾਸ਼ਟਰੀ ਸਰਹੱਦ 'ਤੇ ਚੌਂਕੀ ਰੀਅਰ ਕੱਕੜ ਦੇ ਇਲਾਕੇ ਵਿੱਚੋਂ ਤਸਕਰੀ ਲਈ ਕੁਝ ਛੁਪਾਉਣ ਦਾ ਸ਼ੱਕ ਹੋਇਆ। ਸਵਰੂਪ ਸ਼ਾਹਾ ਕਮਾਂਡ ਅਧਿਕਾਰੀ 17 ਬਟਾਲੀਅਨ ਨੇ ਦੱਸਿਆ ਕਿ ਐਨ.ਸੀ.ਬੀ ਅੰਮ੍ਰਿਤਸਰ ਤੋਂ ਸੂਹ ਮਿਲੀ ਕਿ ਇਲਾਕੇ ਵਿੱਚ ਤਸਕਰਾਂ ਵੱਲੋਂ ਕੁਝ ਛੁਪਾਇਆ ਗਿਆ ਹੈ ਜਿਸ ਤਹਿਤ 10 ਜੁਲਾਈ ਨੂੰ ਸ਼ਾਮ 6 ਵਜੇ ਇਲਾਕੇ ਦੀ ਘੇਰਾਬੰਦੀ ਕਰਕੇ ਤਲਾਸ਼ੀ ਲਈ ਗਈ। ਉਨ੍ਹਾਂ ਦੱਸਿਆ ਕਿ ਤਲਾਸ਼ੀ ਦੌਰਾਨ ਸ਼ੱਕ ਵਾਲੇ ਸਥਾਨਾਂ ਤੋਂ ਲੋਹੇ ਦੀਆਂ ਦੋ ਵੌਕੋਰ ਪੱਟੀਆਂ ਮਿਲੀਆਂ ਜੋ ਚਾਰੇ ਪਾਸੀਓ ਬੰਦ ਹੋਣ ਕਾਰਨ ਟਰੈਕਟਰ ਦੇ ਹਾਈਡਰੋਲਿਕ ਪੱਟੇ ਦੀ ਤਰ੍ਹਾਂ ਦਿਸਦੀਆਂ ਸਨ।

ਇਹ ਪੱਟੀਆਂ ਸੁਰੱਖਿਆ ਬਲਾਂ ਵੱਲੋਂ ਆਪਣੇ ਕਬਜ਼ੇ ਵਿੱਚ ਲੈ ਲਈਆਂ ਗਈਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਪੱਟੀਆਂ ਨੂੰ ਰੀਅਰ ਚੌਂਕੀ ਕੱਕੜ ਲਿਆ ਕਿ ਕੱਟਣ ਤੇ 02.410 ਕਿੱਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਉਨ੍ਹਾਂ ਕਿਹਾ ਕਿ ਤਸਕਰਾਂ ਨੇ ਇਹ ਹੈਰੋਇਨ ਤਾਰਬੰਦੀ ਤੋਂ ਅੱਗੇ ਛੁਪਾਈ ਹੋਈ ਸੀ ਜਿਸ ਨੂੰ ਮੌਕੇ ਦੀ ਫਿਰਾਕ ਵਿੱਚ ਭਾਰਤ ਲਿਆਉਣਾ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ ਤਸਕਰਾਂ ਦੀ ਇਸ ਕਾਰਵਾਈ ਨੂੰ ਬਾਰਡਰ ਸੁਰੱਖਿਆ ਬਲਾਂ ਨੇ ਬੜੀ ਹੁਸ਼ਿਆਰੀ ਨਾਲ ਨਾਕਾਮ ਕਰ ਦਿੱਤਾ।