ਜੀ.ਓ.ਜੀ ਨੇ ਪੰਚਾਇਤ ਸਰਪੰਚਾਂ ਖ਼ਿਲਾਫ਼ ਖੋਲ੍ਹਿਆ ਮੋਰਚਾ

Last Updated: Jul 11 2018 18:02

ਕੰਢੀ ਖੇਤਰ ਵਿਖੇ ਕੰਮ ਕਰ ਰਹੇ ਗਾਰਡੀਅਨ ਆਫ਼ ਗਵਰਨੈਂਸ ਦੀ ਬੈਠਕ ਸਾਬਕਾ ਸੂਬੇਦਾਰ ਮੇਜਰ ਸਿਕੰਦਰ ਸਿੰਘ ਪਠਾਨੀਆ ਦੀ ਅਨੁਆਈ ਹੇਠ ਸ਼ਾਹਪੁਰ ਕੰਢੀ ਵਿਖੇ ਹੋਈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀਆਂ ਲੋਕਹਿਤ ਸਕੀਮਾਂ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਜੀ.ਓ.ਜੀ ਪੂਰੀ ਤਰ੍ਹਾਂ ਪਰਿਆਸ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵਿੱਚ ਸਾਬਕਾ ਫ਼ੌਜੀ ਹਨ ਅਤੇ ਉਨ੍ਹਾਂ ਨੇ ਸਾਰੀ ਉਮਰ ਦੇਸ਼ ਲਈ ਪੂਰੀ ਇਮਾਨਦਾਰੀ ਨਾਲ ਕੰਮ ਕੀਤਾ ਹੈ, ਪਰ ਬੀਤੇ ਦਿਨੀਂ ਕੁਝ ਸਰਪੰਚਾਂ ਨੇ ਡੀ.ਸੀ ਨੂੰ ਮੰਗ ਪੱਤਰ ਦੇ ਜੀ.ਓ.ਜੀ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕੇ ਸਨ, ਜੋ ਕਿ ਪੂਰੀ ਤਰ੍ਹਾਂ ਗ਼ਲਤ ਅਤੇ ਬੇਬੁਨਿਆਦ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਸੂਬਾ ਸਰਕਾਰ ਵੱਲੋਂ ਪੰਚਾਇਤ ਪੱਧਰ ਤੇ ਜਾਂਚ ਕਾਰਵਾਈ ਜਾਵੇ ਤਾਂ ਪੰਚਾਇਤਾਂ ਦੇ ਕਈ ਘੋਟਾਲੇ ਸਾਹਮਣੇ ਆਉਣਗੇ। ਉਨ੍ਹਾਂ ਨੇ ਕਿਹਾ ਕਿ ਮਨਰੇਗਾ ਸਕੀਮ ਤਹਿਤ ਜਿਨ੍ਹਾਂ ਲੋਕਾਂ ਨੂੰ ਇਸ ਸਕੀਮ ਦਾ ਫ਼ਾਇਦਾ ਮਿਲਣਾ ਚਾਹੀਦਾ ਹੈ ਉਨ੍ਹਾਂ ਨੂੰ ਨਹੀਂ ਮਿਲ ਰਿਹਾ। ਸਰਪੰਚ ਅਤੇ ਉਨ੍ਹਾਂ ਦੇ ਕਰੀਬੀ ਆਪਣੇ ਪਰਿਵਾਰ ਦੇ ਜੋਬ ਕਾਰਡ ਬਣਾ ਸਕੀਮ ਤੋਂ ਮਿਲਣ ਵਾਲੇ ਪੈਸਿਆਂ ਨਾਲ ਆਪਣੇ ਘਰ ਭਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਕੰਢੀ ਖੇਤਰ ਵਿਖੇ ਇੱਕ ਪੰਚਾਇਤ ਵੱਲੋਂ ਪੰਚਾਇਤੀ ਜ਼ਮੀਨ ਤੇ 26 ਦੁਕਾਨਾਂ ਦੀ ਉਸਾਰੀ ਕਾਰਵਾਈ ਗਈ ਹੈ ਜਿਸ ਵਿੱਚ ਸਰਕਾਰ ਵੱਲੋਂ ਜਾਰੀ ਕੀਤੇ ਗਏ ਨਿਯਮਾਂ ਨੂੰ ਅਣਗੌਲਿਆ ਕੀਤਾ ਗਿਆ ਹੈ ਅਤੇ ਉਨ੍ਹਾਂ ਦੁਕਾਨਾਂ ਤੋਂ ਆਉਣ ਵਾਲੇ ਕਿਰਾਏ ਦਾ ਵੀ ਕੋਈ ਹਿਸਾਬ ਨਹੀਂ ਦਿੱਤਾ ਜਾ ਰਿਹਾ। ਇਸ ਮੌਕੇ ਜੀ.ਓ.ਜੀ ਮੈਂਬਰਾਂ ਨੇ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਪੰਚਾਇਤਾਂ ਵੱਲੋਂ ਕਰਵਾਏ ਗਏ ਵਿਕਾਸ ਕਾਰਜਾਂ ਦਾ ਆਡਿਟ ਕਰਵਾ ਕਮਾ ਦਾ ਨਰੀਖਣ ਕਰਵਾਉਣ ਦੇ ਬਾਅਦ ਉੱਚ ਪੱਧਰੀ ਜਾਂਚ ਕਾਰਵਾਈ ਜਾਏ ਤਾਂ ਜੋ ਲੋਕਾਂ ਦੇ ਸਾਹਮਣੇ ਸੱਚ ਆ ਸਕੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਕੋਲ ਕਈ ਪੰਚਾਇਤਾਂ ਦੇ ਘੋਟਾਲਿਆਂ ਦੀ ਲਿਸਟ ਮੌਜੂਦ ਹੈ, ਜਿਸ ਨੂੰ ਉਹ ਸਹੀ ਸਮਾਂ ਆਉਣ ਤੇ ਜਨਤਕ ਕਰਨਗੇ।