ਗਰੀਬ ਪਰਿਵਾਰਾਂ ਨੂੰ ਸਾਬਕਾ ਮੰਤਰੀ ਜ਼ੀਰਾ ਨੇ ਵੰਡੇ ਪੱਕੇ ਮਕਾਨ ਲਈ ਸਰਟੀਫਿਕੇਟ..!!!

Last Updated: Jul 11 2018 17:47

ਅੱਜ ਮੱਲਾਂਵਾਲਾ ਵਿੱਚ ਲਾਲਾ ਧਰਮਚੰਦ ਧਰਮਸ਼ਾਲਾ ਵਿੱਚ ਪੰਜਾਬ ਦੇ ਸਾਬਕਾ ਮੰਤਰੀ ਇੰਦਰਜੀਤ ਸਿੰਘ ਜ਼ੀਰਾ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਗਰੀਬ ਪਰਿਵਾਰਾਂ ਨੂੰ ਪੱਕੇ ਮਕਾਨ ਲਈ ਸਰਟੀਫਿਕੇਟ ਵੰਡੇ ਤੇ ਉਨ੍ਹਾਂ ਕਿਹਾ ਕਿ 298 ਪਰਿਵਾਰਾਂ ਨੂੰ ਕੱਚੇ ਤੋਂ ਪੱਕੇ ਮਕਾਨ ਬਣਾਉਣ ਲਈ ਪਹਿਲੀ ਕਿਸ਼ਤ 50 ਹਜ਼ਾਰ ਰੁਪਏ ਦਿੱਤੀ ਜਾਵੇਗੀ। ਪਹਿਲੀ ਕਿਸ਼ਤ ਲਗਾਉਣ ਤੋਂ ਬਾਅਦ ਦੂਜੀਆਂ ਦੋ ਕਿਸ਼ਤਾਂ ਦਿੱਤੀਆਂ ਜਾਣਗੀਆਂ ਅਤੇ 30 ਪਰਿਵਾਰਾਂ ਨੂੰ ਬਾਲਿਆਂ ਦੀ ਜਗ੍ਹਾ ਲੈਂਟਰ ਪਾਉਣ ਲਈ ਪਹਿਲੀ ਕਿਸ਼ਤ 30 ਹਜ਼ਾਰ ਰੁਪਏ ਦਿੱਤੀ ਜਾਵੇਗੀ।

ਇਸ ਮੌਕੇ 'ਤੇ ਸਾਬਕਾ ਮੰਤਰੀ ਇੰਦਰਜੀਤ ਸਿੰਘ ਜ਼ੀਰਾ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਸਬੰਧੀ ਪ੍ਰਸ਼ਾਸਨ ਦਾ ਸਾਥ ਦੇਣ ਤਾਂ ਜੋ ਨਸ਼ਾ ਤਸਕਰਾਂ ਨੂੰ ਜਲਦ ਤੋਂ ਜਲਦ ਫੜ ਲਿਆ ਜਾਵੇ। ਇਸ ਮੌਕੇ 'ਤੇ ਰੌਸ਼ਨ ਲਾਲ ਬਿੱਟਾ, ਸਤਪਾਲ ਚਾਵਲਾ, ਅੰਗਰੇਜ ਸਿੰਘ, ਸੁਖਦੇਵ ਸਿੰਘ ਸੰਧੂ, ਰਵਿੰਦਰ ਸਿੰਘ ਭੱਟੀ ਐਮ.ਸੀ, ਰਮੇਸ਼ ਅਟਵਾਲ, ਸਰਵਣ ਸਿੰਘ ਬਾਬਾ, ਜਸਵੰਤ ਸਿੰਘ ਬਿੱਲਾ, ਪਵਨ ਕੁਮਾਰ ਅਤੇ ਹੋਰ ਵੀ ਹਾਜ਼ਰ ਸਨ।