ਜ਼ਿਲ੍ਹਾ ਪ੍ਰਮੁੱਖ ਗਾਰਡੀਅਨਜ਼ ਆਫ਼ ਗਵਰਨੈਂਸ (ਜੀ.ਓ.ਜੀ) ਮੇਜਰ ਜਨਰਲ ਐੱਸ.ਐੱਸ ਚੌਹਾਨ ਵੱਲੋਂ ਪਬਲਿਕ ਹੈਲਥ (ਜਨਤਕ ਸੁਵਿਧਾਵਾਂ) ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਜਿਸ ਵਿੱਚ ਪਾਣੀ, ਸੀਵਰੇਜ ਦੀ ਸਮੱਸਿਆ ਤੋਂ ਇਲਾਵਾ ਪਿੰਡਾਂ ਵਿੱਚ ਪਖਾਨਿਆਂ ਦੀ ਸਮੱਸਿਆ ਸਬੰਧੀ ਵਿਸਥਾਰ ਪੂਰਵਕ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਐੱਸ.ਈ ਪਬਲਿਕ ਹੈਲਥ ਕੁਲਵੰਤ ਸਿੰਘ ਅਤੇ ਐਕਸੀਅਨ ਪਬਲਿਕ ਹੈਲਥ ਵੀਨਾ ਹਾਜ਼ਰ ਸਨ।
ਇਸ ਮੌਕੇ 'ਤੇ ਮੇਜਰ ਜਨ. ਐੱਸ.ਐੱਸ ਚੌਹਾਨ ਵੱਲੋਂ ਜੀ.ਓ.ਜੀ. ਦੇ ਵਰਕਰਾਂ ਤੋਂ ਉਨ੍ਹਾਂ ਦੇ ਕੰਮ-ਕਾਜ ਕਰਨ ਦੇ ਤਰੀਕੇ ਬਾਰੇ ਜਾਣਕਾਰੀ ਲਈ ਗਈ ਅਤੇ ਉਨ੍ਹਾਂ ਦਰਪੇਸ਼ ਆ ਰਹੀਆਂ ਸਮੱਸਿਆਵਾਂ ਦਾ ਨਿਪਟਾਰਾ ਕਰਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਮੇਜਰ ਜਨ. ਨੇ ਸਬੰਧਿਤ ਜੀ.ਓ.ਜੀ ਦੇ ਵਰਕਰਾਂ ਅਤੇ ਪਬਲਿਕ ਹੈਲਥ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪਣਾ ਕੰਮ ਪੂਰੀ ਜ਼ਿੰਮੇਵਾਰੀ ਨਾਲ ਕਰਨ ਤੇ ਕੋਈ ਵੀ ਕੁਤਾਹੀ ਨਾ ਕਰਨ। ਇਸ ਮੌਕੇ ਪਬਲਿਕ ਹੈਲਥ ਅਤੇ ਜੀ.ਓ.ਜੀ. ਵੱਲੋਂ ਉਨ੍ਹਾਂ ਨੂੰ ਆਪਸ ਵਿੱਚ ਪੂਰਨ ਸਹਿਯੋਗ ਨਾਲ ਕੰਮ ਕਰਨ ਦਾ ਭਰੋਸਾ ਦਿਵਾਇਆ ਗਿਆ।