ਕੈਪਟਨ ਅਤੇ ਬਾਦਲ ਨਸ਼ਿਆਂ ਨੂੰ 'ਸਿਆਸੀ ਹਥਿਆਰ' ਨਾ ਬਣਾਉਣ

Last Updated: Jul 11 2018 12:56

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਦੇਸ਼ ਅਤੇ ਖ਼ਾਸਕਰ ਪੰਜਾਬ ਤੇ ਲੋਕ ਹਿੱਤਾਂ ਨੂੰ ਪਹਿਲ ਦਿੰਦੇ ਹੋਏ 'ਨਸ਼ਿਆਂ ਦੇ ਬਾਰੂਦ' ਨੂੰ ਆਪਣਾ ਸਿਆਸੀ ਹਥਿਆਰ ਨਾ ਬਣਾਉਣ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਆਗੂ ਕਾਮਰੇਡ ਪਰਮਜੀਤ ਢਾਬਾ ਨੇ 'ਨਿਊਜ਼ਨੰਬਰ' ਨਾਲ ਗੱਲਬਾਤ ਕਰਦਿਆਂ ਕੀਤਾ। 

ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਆਗੂ ਕਾਮਰੇਡ ਪਰਮਜੀਤ ਢਾਬਾ ਨੇ ਪੰਜਾਬ ਵਿੱਚ ਨਸ਼ੇ ਨਾਲ ਹੋ ਰਹੀਆਂ ਮੌਤਾਂ ਦੇ ਸਬੰਧ ਵਿੱਚ ਦੋਸ਼ ਲਗਾਉਂਦੇ ਹੋਏ ਕਿਹਾ ਕਿ ਜਦੋਂ ਤੱਕ ਡਰੱਗ ਤਸਕਰਾਂ ਅਤੇ ਨਸ਼ੇ ਦੇ ਸੌਦਾਗਰਾਂ ਦੇ ਨਾਲ-ਨਾਲ ਪੰਜਾਬ ਅਤੇ ਦੇਸ਼ ਦੇ ਸਿਆਸੀ, ਸ਼ਾਸਕੀ ਅਤੇ ਪ੍ਰਸ਼ਾਸਕੀ ਢਾਂਚੇ ਵਿਚ ਬੈਠੀਆਂ ਉਨ੍ਹਾਂ  ਦੀਆਂ ਕਥਿਤ ਰੱਖਿਅਕ ਕਾਲੀਆਂ ਭੇਡਾਂ ਦਾ ਵੀ ਫਨ ਨਹੀਂ ਕੁਚਲਿਆ ਜਾਂਦਾ, ਉਦੋਂ ਤੱਕ ਨਸ਼ਿਆਂ ਰੁਕਣਾ ਮੁਸ਼ਕਲ ਹੈ। ਪਰਮਜੀਤ ਢਾਬਾ ਨੇ ਚੇਤਾਵਨੀ ਦਿੱਤੀ ਕਿ ਉਹ ਡਰੱਗ ਤਸਕਰਾਂ ਅਤੇ ਨਸ਼ੇ ਦੇ ਸੌਦਾਗਰਾਂ ਦੇ ਵਿਰੁੱਧ 'ਦੋ-ਮੂੰਹੀਂ ਵਿਚਾਰਧਾਰਾ' ਰੱਖਣ ਵਾਲਿਆਂ ਨੂੰ ਸਹਿਣ ਨਹੀਂ ਕਰਨਗੇ।