ਹਲਕੇ ਦੇ ਲੋਕ ਉਨ੍ਹਾਂ ਦੇ ਪਰਿਵਾਰ ਮੈਂਬਰ ਹਨ, ਹਮੇਸ਼ਾ ਖੁੱਲ੍ਹੇ ਹਨ ਦਰਵਾਜ਼ੇ – ਘੁੜਿਆਣਾ

Last Updated: Jul 10 2018 19:29

ਵਿਧਾਨਸਭਾ ਹਲਕਾ ਬੱਲੂਆਣਾ ਤੋ ਸਾਬਕਾ ਮੁੱਖ ਸੰਸਦੀ ਸਕੱਤਰ ਗੁਰਤੇਜ ਸਿੰਘ ਘੁੜਿਆਣਾ ਨੇ ਅੱਜ ਹਲਕੇ ਦੇ ਪਿੰਡਾ ਦੇ ਲੋਕਾਂ ਦੇ ਸੱਦੇ ‘ਤੇ ਦੌਰਾ ਕੀਤਾ ਅਤੇ ਉਨ੍ਹਾਂ ਇਸ ਗੱਲ ਨੂੰ ਮਹਿਸੂਸ ਕੀਤਾ ਕਿ ਲੋਕ ਬਹੁਤ ਪਰੇਸ਼ਾਨ ਹਨ। ਉਨ੍ਹਾਂ ਅੱਜ ਰਾਏਪੂਰਾ ਦਾ ਵੀ ਦੌਰਾ ਕੀਤਾ ਜਿੱਥੇ ਬੀਤੇ ਦਿਨੀਂ ਮਲੂਕਪੂਰਾ ਮਾਈਨਰ ‘ਚ ਪਾੜ ਪੈਣ ਕਰਕੇ ਕਰੀਬ 2 ਹਜ਼ਾਰ ਤੋਂ ਵੀ ਵੱਧ ਦਾ ਰਕਬਾ ਜਲਥਲ ਹੋ ਗਿਆ। ਕਿਸਾਨਾਂ ਨੇ ਕਿਹਾ ਕਿ ਕਿਸੇ ਨੇ ਉਨ੍ਹਾਂ ਦੀ ਸਾਰ ਨਹੀਂ ਲਈ ।

ਅੱਜ ਸਾਬਕਾ ਮੁੱਖ  ਸੰਸਦੀ ਸਕੱਤਰ ਗੁਰਤੇਜ ਸਿੰਘ ਘੁੜਿਆਣਾ ਨੇ ਪਿੰਡ ਰਾਏਪੂਰਾ ਦੇ ਉਨ੍ਹਾਂ ਕਿਸਾਨਾਂ ਦਾ ਹਾਲ ਚਾਲ ਪੁੱਛਿਆ ਜਿਨ੍ਹਾਂ ਦੀ ਫ਼ਸਲ ਬੀਤੇ ਦਿਨੀਂ ਨਹਿਰ ‘ਚ ਪਾੜ ਕਰਕੇ ਆਏ ਪਾਣੀ ਨਾਲ ਬਰਬਾਦ ਹੋ ਗਈ । ਇਸ ਮੌਕੇ ਉਨ੍ਹਾਂ ਨਾਲ ਪਿੰਡ ਰਾਏਪੂਰਾ ਦੇ ਸਰਪੰਚ ਸੁਰਿੰਦਰ ਗਿੱਲਾ, ਸਾਬਕਾ ਸਰਪੰਚ ਦੇਵ ਕਰਨ, ਪ੍ਰਮੋਦ ਕੁਮਾਰ, ਪਿਰਥੀ ਰਾਮ,ਸੰਤ ਕੁਮਾਰ ਪ੍ਰਧਾਨ ਗਊਸ਼ਾਲਾ, ਸੁਰਿੰਦਰ ਸ਼ਰਮਾ ਸਮੇਤ ਢਾਣੀਆਂ ਦੇ ਲੋਕ ਹਜ਼ਾਰ ਸਨ । 

ਇਸ ਮੌਕੇ ਲੋਕਾਂ ਨੇ ਕਿਹਾ ਕਿ ਉਨ੍ਹਾਂ ਦਾ ਸਭ ਕੁਝ ਬਰਬਾਦ ਹੋ ਗਿਆ ਪਰ ਕਿਸੇ ਨੇ ਉਨ੍ਹਾਂ ਦੀ ਸਾਰ ਨਹੀਂ ਲਈ , ਸਿਆਸੀ ਲੀਡਰ ਵੀ ਪਿੰਡ ‘ਚ ਆਏ ਅਤੇ ਗੋੰਗਲੁਆਂ ਤੋਂ ਮਿੱਟੀ ਲਾਉਣ ਜਿਹਾ ਕੰਮ ਕਰਦਿਆਂ 2 ਹਜ਼ਾਰ ਦੇ ਰਕਬੇ ‘ਚ ਖੜੀ ਫ਼ਸਲ ਨੂੰ ਛੋਟਾ ਨੁਕਸਾਨ ਦਸ ਕੇ ਚਲਦੇ ਬਣੇ । ਉਨ੍ਹਾਂ ਸ. ਘੁੜਿਆਣਾ ਤੋ ਮੰਗ ਕੀਤੀ ਕਿ ਕਈ ਸਾਲ ਪਹਿਲਾ ਵੀ ਜੱਦ  ਅਜਿਹੀ  ਸਥਿਤੀ ‘ਚ ਉਨ੍ਹਾਂ ਹਲਕੇ ਦੇ ਲੋਕਾਂ ਦੀ ਬਾਂਹ ਫੜੀ ਸੀ ਅਤੇ ਅੱਜ ਵੀ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਉਹ ਬਾਂਹ ਫੜਨਗੇ । ਇਸ ਮੌਕੇ ‘ਤੇ ਸ.ਘੁੜਿਆਣਾ ਨੇ ਕਿਹਾ ਕਿ ਉਨ੍ਹਾਂ ਨੂੰ ਬੜਾ ਦੁੱਖ ਹੋਇਆ ਇਹ ਸਭ ਕੁਝ ਵੇਖ ਕੇ ਕਿ ਜਿਸ ਫ਼ਸਲ ਨੂੰ ਕਿਸਾਨ ਆਪਣੇ ਬਚਿਆ ਵਾਂਗ ਪਾਲਦਾ ਹੈ ਉਹੀ ਫ਼ਸਲ ਪਾਣੀ ‘ਚ ਡੁੱਬ ਕੇ ਬਰਬਾਦ ਹੋ ਗਈ ਪਰ ਕਿਸਾਨ ਕੁਝ  ਨਹੀਂ ਕਰ ਸਕਿਆ । 

ਉਨ੍ਹਾਂ ਵਿਸ਼ਵਾਸ ਦਵਾਇਆ ਕਿ ਉਨ੍ਹਾਂ ਵੱਲੋਂ ਇਸ ਬਾਰੇ ਸਬੰਧਤ ਅਧਿਕਾਰੀਆਂ ਨੂੰ ਇਸ ਬਾਰੇ ਸੂਚਿਤ ਕੀਤਾ ਜਾਵੇਗਾ ਕਿ ਪਾਣੀ ਨਾਲ ਕਰੀਬ 16-17 ਢਾਣੀਆਂ ਡੁੱਬ ਗਈਆਂ  ਹਨ ਅਤੇ ਲੋਕ ਇੱਥੋਂ  ਹਿਜਰਤ ਕਰਕੇ ਸੁਰੱਖਿਅਤ ਥਾਵਾਂ ‘ਤੇ ਚਲੇ ਗਏ ਹਨ। ਉਨ੍ਹਾਂ ਕਿਹਾ ਕਿ ਪਸ਼ੂਆਂ ਲਈ ਹਾਰੇ ਚਾਰੇ, ਤੂੜੀ ਦੀ ਕੰਮੀ ਵੀ ਵੱਡੀ ਸਮੱਸਿਆ ਬਣੀ ਹੋਈ ਹੈ। ਉਨ੍ਹਾਂ ਇਸ ਗੱਲ ‘ਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਕਿ ਕੋਈ ਵੀ ਇਨ੍ਹਾਂ ਦੀ ਸੁੱਧ ਲੈਣ ਨਹੀਂ ਆਇਆ।  ਉਨ੍ਹਾਂ ਕਿਹਾ ਕਿ ਇਹ ਹਲਕਾ ਉਨ੍ਹਾਂ ਦਾ ਹੈ ਅਤੇ ਲੋਕ ਉਨ੍ਹਾਂ ਦੇ ਪਰਿਵਾਰ ਮੈਂਬਰਾਂ ਵਾਂਗ ਹੈ। ਇਸ ਲਈ ਜੇਕਰ ਕਿਸੇ ਨੂੰ ਕੋਈ ਦੁੱਖ ਤਕਲੀਫ਼ ਹੁੰਦੀ ਹੈ ਤਾਂ ਉਹ ਕਿਸੇ ਸਮੇਂ ਵੀ ਬਿਨਾਂ ਸੰਕੋਚ ਉਨ੍ਹਾਂ ਕੋਲ ਆ ਸਕਦੇ ਹਨ,  ਉਨ੍ਹਾਂ ਤੋ ਜੋ ਬਣ ਸਕੇਗਾ ਉਹ ਉਨ੍ਹਾਂ ਦੀ ਮਦਦ ਲਈ ਹਮੇਸ਼ਾ ਤਿਆਰ ਹਨ ।