ਪੰਜਾਬ ਸਟੇਟ ਪੈਨਸ਼ਨਰ ਐਸੋਸੀਏਸ਼ਨ ਨੇ ਕੀਤੀ ਬੈਠਕ

Last Updated: Jul 10 2018 19:24

ਪੰਜਾਬ ਸਟੇਟ ਪੈਨਸ਼ਨਰ ਐਸੋਸੀਏਸ਼ਨ ਦੀ ਬੈਠਕ ਬਲਾਕ ਪ੍ਰਧਾਨ ਬਲਦੇਵ ਰਾਜ ਦੀ ਅਗੁਆਈ ਹੇਠ ਹੋਈ। ਜਿਸ ਵਿੱਚ ਪੈਨਸ਼ਨਰਾਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਪੈਨਸ਼ਨਰਾਂ ਕਿਹਾ ਕਿ ਮੰਗਾਂ ਨੂੰ ਲੈ ਕੇ ਕੈਬਿਨੇਟ ਦੀ ਸਬ ਕਮੇਟੀ ਨਾਲ ਪਿਛਲੇ ਮਹੀਨੇ ਬੈਠਕ ਹੋਈ ਸੀ, ਜਿਸ ਵਿੱਚ ਸਬ ਕਮੇਟੀ ਨੇ ਮੰਗਾਂ ਤੇ ਸਹਿਮਤੀ ਦਿੰਦੇ ਹੋਏ ਕਿਹਾ ਸੀ ਕਿ 6 ਜੂਨ ਤੱਕ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰ ਦਿੱਤਾ ਜਾਵੇਗਾ, ਪਰ ਅਜੇ ਤੱਕ ਕਿਸੇ ਵੀ ਮੰਗ ਨੂੰ ਪ੍ਰਵਾਨਗੀ ਨਹੀਂ ਦਿੱਤੀ ਗਈ। ਉਨ੍ਹਾਂ ਨੇ ਕਿਹਾ ਕਿ ਸਬ ਕਮੇਟੀ ਨੇ ਡੀ।ਏ ਦਾ 22 ਮਹੀਨੇ ਦਾ ਬਕਾਇਆ, ਡੀ।ਏ ਦੀਆਂ 3 ਕਿਸ਼ਤਾਂ ਅਤੇ ਬੇਸਿਕ ਪੈਨਸ਼ਨ ਵਿੱਚ ਡੀ।ਏ ਨੂੰ ਮਰਜ਼ ਕਰਨ ਸਬੰਧੀ ਸਹਿਮਤੀ ਦਿੱਤੀ ਸੀ। ਪਰ ਹੁਣ ਇੱਕ ਮਹੀਨੇ ਤੋਂ ਜ਼ਿਆਦਾ ਦਾ ਸਮਾਂ ਬੀਤ ਚੁੱਕਿਆ ਹੈ ਪਰ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਨੇ ਸੂਬਾ ਸਰਕਾਰ ਅੱਗੇ ਮੰਗ ਕਰਦੇ ਹੋਏ ਕਿਹਾ ਕਿ ਸੂਬਾ ਸਰਕਾਰ ਬਿਨ੍ਹਾਂ ਦੇਰੀ ਕੀਤੇ ਉਨ੍ਹਾਂ ਦਾ ਬਕਾਇਆ ਅਤੇ ਡੀ।ਏ ਦੀਆਂ ਕਿਸ਼ਤਾਂ ਨੂੰ ਜਾਰੀ ਕਰੇ। ਮੈਡੀਕਲ ਕੇਸ਼ਲੇਸ ਸੁਵਿਧਾ ਮੁੜ ਤੋਂ ਬਹਾਲ ਕਰੇ। ਮੈਡੀਕਲ ਭੱਤੇ ਨੂੰ ਵਧਾ ਕੇ 2 ਹਜ਼ਾਰ ਰੁਪਏ ਪ੍ਰਤੀ ਮਹੀਨਾ ਕੀਤਾ ਜਾਵੇ, ਰੇਲ ਵਿਭਾਗ ਦੀ ਤਰਜ਼ ਤੇ ਬੱਸ ਕਿਰਾਏ ਵਿੱਚ 50 ਫ਼ੀਸਦੀ ਛੁੱਟ ਦਿੱਤੀ ਜਾਵੇ, ਪੈਨਸ਼ਨਰਾਂ ਦਾ ਸਾਰਾ ਰਿਕਾਰਡ ਸਥਾਨਕ ਬੈਂਕਾਂ ਵਿੱਚ ਸ਼ਿਫ਼ਟ ਕੀਤਾ ਜਾਵੇ। 2004 ਅਤੇ ਉਸ ਦੇ ਬਾਅਦ ਸੇਵਾ ਵਿੱਚ ਆਏ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਦਾ ਲਾਭ ਦਿੱਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਜੇਕਰ ਜਲਦ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੋਇਆ ਤਾਂ ਉਹ ਸੜਕਾਂ ਤੇ ਨਿੱਤਰਨ ਨੂੰ ਮਜਬੂਰ ਹੋ ਜਾਣਗੇ।