ਮੁੱਖ ਮੰਤਰੀ ਨੂੰ ਮਿਲੇ ਬਿਨ੍ਹਾਂ ਨਹੀਂ ਲਵਾਂਗੇ ਚੈਨ..!!!

Last Updated: Jul 09 2018 17:27

ਪਿੰਡ ਖਾਈ ਫੇਮੇਕੀ ਵਿੱਚ ਇੱਕ ਮਹੀਨੇ ਦੇ ਅੰਦਰ ਨਸ਼ੇ ਨਾਲ ਮਰੇ 10 ਨੌਜਵਾਨਾਂ ਦੀ ਮੌਤ ਦੇ ਬਾਅਦ ਨਸ਼ੇ ਦੇ ਖਾਤਮੇ ਲਈ ਤੇਜ਼ ਹੋਈ ਪਿੰਡ ਦੀ ਸ਼ਹੀਦ ਊਧਮ ਸਿੰਘ ਯੂਥ ਕਲੱਬ ਹੁਣ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਮਿਲ ਕੇ ਨਸ਼ੇ ਦੇ ਖਾਤਮੇ ਦੀ ਰੂਪ ਰੇਖਾ ਸੌਂਪਣਾ ਚਾਹੁੰਦੇ ਹਨ। ਪਰ ਕਲੱਬ ਦੇ ਮੈਂਬਰਾਂ ਨੂੰ ਮੁੱਖ ਮੰਤਰੀ ਨਾਲ ਮਿਲਣ ਦਾ ਸਮਾਂ ਨਹੀਂ ਮਿਲ ਪਾ ਰਿਹਾ ਹੈ। ਮੁੱਖ ਮੰਤਰੀ ਨਾਲ ਮਿਲਣ ਦੇ ਲਈ ਕਲੱਬ ਦੇ ਮੈਂਬਰਾਂ ਅਤੇ 150 ਗ੍ਰਾਮੀਣਾਂ ਨੇ 30 ਜੂਨ ਨੂੰ ਹੁਸੈਨੀਵਾਲਾ ਤੋਂ ਪੈਦਲ ਮਾਰਚ ਚੰਡੀਗੜ੍ਹ ਸੀਐੱਮ ਵੱਲ ਸ਼ੁਰੂ ਕੀਤਾ ਸੀ, ਪਰ.!! 6 ਜੁਲਾਈ ਨੂੰ ਪੈਦਲ ਮਾਰਚ ਨੂੰ ਮੋਹਾਲੀ ਫੈਸ 6 ਵਿੱਚ ਹੀ ਰੋਕ ਲਿਆ ਗਿਆ ਅਤੇ ਮੁੱਖ ਮੰਤਰੀ ਦੇ ਵਿਅਸਤ ਪ੍ਰੋਗਰਾਮ ਦੇ ਚੱਲਦੇ ਕਲੱਬ ਦੇ ਮੈਂਬਰ ਮੁੱਖ ਮੰਤਰੀ ਨੂੰ ਮਿਲ ਨਹੀਂ ਸਕੇ।

ਕਲੱਬ ਦੇ ਮੈਂਬਰਾਂ ਨੂੰ ਸੁਰੱਖਿਆ ਬਲਾਂ ਵੱਲੋਂ ਮੰਗਲਵਾਰ ਜਾਂ ਬੁੱਧਵਾਰ ਨੂੰ ਮੁੱਖ ਮੰਤਰੀ ਨਾਲ ਮਿਲਣ ਦਾ ਸਮਾਂ ਦਿੱਤਾ ਗਿਆ ਹੈ। ਪੈਦਲ ਮਾਰਚ ਦੀ ਅਗੁਵਾਈ ਕਰ ਰਹੇ ਕਲੱਬ ਦੇ ਆਗੂ ਮਨਜਿੰਦਰ ਭੁੱਲਰ ਨੇ ਦੱਸਿਆ ਕਿ ਉਨ੍ਹਾਂ ਦੇ ਕੋਲ ਇੱਕ ਅਜਿਹਾ ਮਤਾ ਹੈ ਜੇਕਰ ਰਾਜ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੁਣ ਲੈਂਦੇ ਹਨ ਅਤੇ ਉਸ 'ਤੇ ਅਮਲ ਕਰਦੇ ਹਨ ਤਾਂ ਪ੍ਰਦੇਸ਼ ਵਿੱਚ ਨਸ਼ਾਖੋਰੀ ਰੋਕਣ ਵਿੱਚ ਬਹੁਤ ਹੱਦ ਤੱਕ ਮਦਦ ਮਿਲੇਗੀ।

ਸੋਮਵਾਰ ਨੂੰ ਪ੍ਰੈਸ ਕਲੱਬ ਫਿਰੋਜ਼ਪੁਰ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਮਨਜਿੰਦਰ ਸਿੰਘ ਭੁੱਲਰ, ਰੁਪਿੰਦਰ ਸਿੰਘ ਭੁੱਲਰ, ਮੋੜਾ ਸਿੰਘ, ਸਵਰਨ ਸਿੰਘ ਨਾਗਪਾਲ ਅਤੇ ਸੁਖਚੈਨ ਸਿੰਘ ਨੇ ਦੱਸਿਆ ਕਿ ਜੇਕਰ ਸੀਐੱਮ ਵੱਲੋਂ ਮਿਲਣ ਦਾ ਸਮਾਂ ਨਹੀਂ ਦਿੱਤਾ ਜਾਂਦਾ ਤਾਂ ਉਹ ਲੋਕ ਆਪਣੀ ਪੈਦਲ ਯਾਤਰਾ ਜੋ ਅੱਠ ਕਿੱਲੋਮੀਟਰ ਦੀ ਰਹਿ ਗਈ ਹੈ ਉਹ ਮੋਹਾਲੀ ਫੇਸ 6 ਤੋਂ ਸੀਐੱਮ ਦੇ ਨਿਵਾਸ ਅਸਥਾਨ ਤੱਕ ਸ਼ੁਰੂ ਕਰਨਗੇ। ਉਨ੍ਹਾਂ ਕਿਹਾ ਕਿ ਜੇਕਰ ਹੁਣ ਉਨ੍ਹਾਂ ਦੀ ਮੀਟਿੰਗ ਸੀਐੱਮ ਦੇ ਨਾਲ ਨਹੀਂ ਹੋ ਪਾਉਂਦੀ ਤਾਂ ਉਹ ਲੋਕ ਉੱਥੇ ਹੀ ਧਰਨੇ 'ਤੇ ਬੈਠ ਜਾਣਗੇ।