6ਵੇਂ ਪੇ-ਕਮਿਸ਼ਨ ਦੀ ਰਿਪੋਰਟ ਜਲਦ ਪੇਸ਼ ਕੀਤੀ ਜਾਵੇ: ਖੁੰਡਾ, ਦੁਰਗਾਪੁਰ

Last Updated: Jul 08 2018 18:28

ਅਧਿਆਪਕਾਂ ਦੀਆਂ ਭੱਖਦੀਆਂ ਮੰਗਾਂ ਨੂੰ ਲੈ ਕੇ ਮਾਸਟਰ ਕੇਡਰ ਯੂਨੀਅਨ ਦੇ ਸੂਬਾ ਸੰਯੁਕਤ ਸਕੱਤਰ ਹਰਪ੍ਰੀਤ ਸਿੰਘ ਖੁੰਡਾ, ਸੂਬਾ ਪ੍ਰੈੱਸ ਸਕੱਤਰ ਸੰਦੀਪ ਕੁਮਾਰ ਦੁਰਗਾਪੁਰ ਨੇ ਸਾਂਝਾ ਪ੍ਰੈੱਸ ਬਿਆਨ ਜਾਰੀ ਕਰਦਿਆਂ ਪੰਜਾਬ ਸਰਕਾਰ ਦੀ ਡੰਗ ਟਪਾਓ ਨੀਤੀਆਂ ਦਾ ਵਿਰੋਧ ਕਰਦਿਆਂ ਕਿਹਾ ਕਿ ਮੁਲਾਜਮ ਹਿਤਾਂ ਨੂੰ ਧਿਆਨ 'ਚ ਰੱਖਦੇ ਹੋਏ 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਜਲਦ ਪੇਸ਼ ਕੀਤੀ ਜਾਵੇ ਤਾਂ ਜੋ ਮੁਲਾਜ਼ਮਾਂ ਨੂੰ ਬਣਦੇ ਵਿੱਤੀ ਲਾਭ ਮਿਲ ਸਕਣ।

ਮੁਲਾਜਮਾਂ ਦੇ ਵੇਤਨ ਤੇ ਭੱਤਿਆਂ ਸਬੰਧੀ ਸਿਫ਼ਾਰਸ਼ਾਂ ਦੇਣ ਲਈ ਗਠਿਤ 6ਵਾਂ ਤਨਖਾਹ ਕਮਿਸ਼ਨ 1 ਜਨਵਰੀ 2016 ਤੋਂ ਲਾਗੂ ਕੀਤਾ ਜਾਣਾ ਸੀ, ਪਰ ਸਰਕਾਰ ਮੁਲਾਜਮ ਮਾਰੂ ਨੀਤੀਆਂ ਕਾਰਣ ਇਸਨੂੰ ਠੰਡੇ ਬਸਤੇ 'ਚ ਪਾ ਕੇ ਬੈਠੀ ਹੈ। ਜਿਸਦੇ ਚਲਦਿਆਂ ਸਮੂਹ ਮੁਲਾਜਮ ਵਰਗ 'ਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਕਮਿਸ਼ਨ ਦੀ ਪ੍ਰਕਿਰਿਆ ਫ਼ਿਲਹਾਲ ਮੁੱਢਲੇ ਪੜਾਅ ਤੇ ਹੀ ਅਟਕੀ ਹੋਈ ਹੈ ਅਤੇ ਮੁਲਾਜਮਾਂ ਦੀਆਂ ਪਹਿਲੀ ਜਨਵਰੀ 2016 ਤੋਂ ਨੇੜੇ ਭਵਿੱਖ 'ਚ ਤਨਖ਼ਾਹਾਂ ਸੋਧਣ ਦੀ ਸੰਭਾਵਨਾ ਧੁੰਦਲੀ ਨਜਰ ਪੈ ਰਹੀ ਹੈ। ਯੂਨੀਅਨ ਆਗੂਆਂ ਨੇ ਕਿਹਾ ਕਿ ਸਰਕਾਰ ਦੇ ਇਸ ਰਵੱਈਏ ਤੋਂ ਨਿਰਾਸ਼ ਸਮੂਹ ਮਾਸਟਰ ਕੇਡਰ ਮੁਲਾਜਮ ਮਾਰੂ ਨੀਤੀਆਂ ਦਾ ਵਿਰੋਧ ਕਰਨ ਲਈ ਸੜਕਾਂ ਤੇ ਉਤਰਨ ਲਈ ਤਿਆਰ ਖੜ੍ਹਾ ਹੈ, ਜਿਸਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ।

ਇਸ ਮੌਕੇ ਨਰੇਸ਼ ਕੋਹਲੀ, ਡਾ. ਧਿਆਨ ਸਿੰਘ, ਜਗਤਾਰ ਸਿੰਘ ਨਡਾਲੀ, ਹਰਜਿੰਦਰ ਗੌਗਨਾ, (ਸਾਰੇ ਬਲਾਕ ਪ੍ਰਧਾਨ) ਰਣਵੀਰ ਸਿੰਘ, ਸੀਨੀਅਰ ਮੀਤ ਪ੍ਰਧਾਨ ਸੁਮਨ ਸ਼ਰਮਾ, ਵਿੱਤ ਸਕੱਤਰ ਯਾਦਵਿੰਦਰ ਸਿੰਘ, ਰਮਨ ਵਾਲਿਆ, ਸੁਖਦੇਵ ਸਿੰਘ ਸੰਧੂ, ਬਖਸ਼ੀਸ਼ ਸਿੰਘ, ਗੁਰਮੀਤ ਸਿੰਘ ਪੰਛੀ, ਸੋਮਦੱਤ, ਰਜਿੰਦਰ ਬੱਟੂ, ਸੱਤਵੀਰ ਸਿੰਘ ਨੰਗਲ ਲੁਬਾਣਾ, ਵਿਨੋਦ ਅਰੋੜਾ, ਜਸਵੰਤ ਸਿੰਘ, ਸਰਬਜੀਤ ਸਿੰਘ, ਪ੍ਰੀਤਮ ਸਿੰਘ, ਅਵਤਾਰ ਸਿੰਘ, ਅਪਾਰ ਸਿੰਘ, ਸੰਦੀਪ ਸਿੰਘ, ਕੁਲਵਿੰਦਰ ਕੌਰ, ਸੁਸ਼ਮਾ ਡੋਗਰਾ ਹਾਜਰ ਸਨ।