ਲੋਕ ਨਿਰਮਾਣ ਵਿਭਾਗ ਦੇ ਮੰਤਰੀ ਵਿਜੇ ਸਿੰਗਲਾ ਨੇ ਕੀਤਾ ਪਠਾਨਕੋਟ ਦਾ ਦੋਰਾ

Last Updated: Jul 07 2018 17:24

ਪੰਜਾਬ 'ਚ ਆਰਥਿਕ ਸੰਕਟ ਦੇ ਬਾਵਜੂਦ ਕਾਂਗਰਸ ਸਰਕਾਰ ਨੇ ਛੋਟੇ ਕਿਸਾਨਾਂ ਦੇ ਕਰਜੇ ਮੁਆਫ ਕੀਤੇ, ਕਾਂਗਰਸ ਸਰਕਾਰ ਸੜਕਾਂ ਨਾਲ ਸਬੰਧਿਤ ਅਤੇ ਲੋਕ ਹਿੱਤ ਦੇ ਕੰਮ ਪਹਿਲ ਦੇ ਆਧਾਰ ਤੇ ਕਰੇਗੀ, ਸਾਡੀ ਸਰਕਾਰ ਨੇ ਸੂਬੇ 'ਚੋ ਗੈਂਗਸਟਰਾਂ ਦਾ ਸਫ਼ਾਇਆ ਕੀਤਾ ਹੈ ਅਤੇ ਹੁਣ ਨਸ਼ਿਆਂ ਦਾ ਸਫ਼ਾਇਆ ਕਰਨਾ ਹੈ। ਇਹ ਪ੍ਰਗਟਾਵਾ ਵਿਜੇ ਇੰਦਰ ਸਿੰਗਲਾ ਮੰਤਰੀ ਲੋਕ ਨਿਰਮਾਣ ਵਿਭਾਗ ਨੇ ਪਿੰਡ ਦੁਨੇਰਾ ਵਿਖੇ 5.7 ਕਰੋੜ ਰੁਪਏ ਦੀ ਲਾਗਤ ਨਾਲ ਦੁਨੇਰਾ ਤੋਂ ਸੁਲੀਆਲੀ ਲਹਰੂਨ ਗਾਲ ਸੜਕ ਦੀ ਅਪਗ੍ਰੇਡੇਸ਼ਨ ਦਾ ਨੀਂਹ ਪੱਥਰ ਰੱਖਣ ਦੋਰਾਨ ਕੀਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸੁਨੀਲ ਜਾਖੜ ਸੰਸਦ ਗੁਰਦਾਸਪੁਰ/ਪਠਾਨਕੋਟ, ਆਸ਼ਾ ਰਾਣੀ ਵਿਧਾਇਕ ਡਲਹੋਜੀ ਹਿਮਾਚਲ ਪ੍ਰਦੇਸ਼ ਅਤੇ ਪ੍ਰਦੇਸ਼ ਕਾਂਗਰਸ ਪ੍ਰਭਾਰੀ, ਅਮਿਤ ਵਿੱਜ ਵਿਧਾਇਕ ਪਠਾਨਕੋਟ, ਜੋਗਿੰਦਰ ਪਾਲ ਵਿਧਾਇਕ ਭੋਆ ਅਤੇ ਵਿਭਾਗੀ ਅਧਿਕਾਰੀ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਇਮਪੋਸੀਬਲ ਨੂੰ ਪੋਸੀਬਲ ਕਰਨਾ ਕਾਂਗਰਸ ਪਾਰਟੀ ਦਾ ਕੰਮ ਹੈ, ਅਸੀਂ ਉਹ ਕੰਮ ਕੀਤੇ ਹਨ, ਜੋ 10 ਸਾਲ ਤੋਂ ਇਸ ਖੇਤਰ ਵਿੱਚ ਨਾ ਹੋਣ ਕਾਰਨ ਇਹ ਖੇਤਰ ਪਿਛੜਿਆ ਸੀ। 

ਇਸ ਮੌਕੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਨਸ਼ਿਆਂ ਦੇ ਕਾਰੋਬਾਰ ਵਿੱਚ ਕੋਈ ਵੱਡਾ ਅਧਿਕਾਰੀ, ਰਾਜਨੇਤਾ ਜਾਂ ਹੋਰ ਕੋਈ ਸ਼ਾਮਲ ਪਾਇਆ ਗਿਆ ਤਾਂ ਉਸ ਖਿਲਾਫ਼ ਵੀ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਸੜਕ ਦੀ ਉਸਾਰੀ ਹੋਣ ਨਾਲ ਸੈਲਾਨੀਆਂ ਤੇ ਸਥਾਨਕ ਲੋਕਾਂ ਨੂੰ ਵੱਡਾ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਚੱਕੀ ਪੜਾਅ ਤੋਂ ਦੁਨੇਰਾ ਕਟੋਰੀ ਬੰਗਲਾਂ ਤੱਕ ਸੜਕ ਨੂੰ ਵੀ ਨੈਸ਼ਨਲ ਹਾਈਵੇ 'ਚ ਤਬਦੀਲ ਕੀਤਾ ਜਾ ਰਿਹਾ ਹੈ। ਜਿਸ ਦਾ ਕੰਮ ਛੇਤੀ ਹੀ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਇਸ ਨੀਮ ਪਹਾੜੀ ਇਲਾਕੇ ਦੀਆਂ ਸੜਕਾਂ ਦੀ ਨੁਹਾਰ ਬਦਲ ਦੇਵੇਗੀ।

ਕਾਂਗਰਸ ਦੇ ਸੂਬਾ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਸਾਂਸਦ ਸੁਨੀਲ ਜਾਖੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਸੜਕ ਦੇ ਬਣਨ ਨਾਲ ਪੰਜਾਬ ਅਤੇ ਹਿਮਾਚਲ ਵਿਚਕਾਰ ਰਿਸ਼ਤਾ ਹੋਰ ਵਧੀਆ ਹੋਵੇਗਾ, ਪਹਿਲਾਂ ਲੋਕਾਂ ਨੂੰ ਬਹੁਤ ਲੰਬਾ ਚੱਕਰ ਕੱਟ ਕੇ ਜਾਣਾ ਪੈਂਦਾ ਸੀ ਪਰ ਇਸ ਸੜਕ ਦੇ ਬਣਨ ਨਾਲ ਲੋਕਾਂ ਨੂੰ ਆਵਾਜਾਈ ਦੀ ਸਹੂਲਤ ਹੋਵੇਗੀ। ਉਨ੍ਹਾਂ ਕਿਹਾ ਕਿ ਸਿੰਗਲਾ ਨੇ ਚੱਕੀ ਪੜਾਅ ਤੋਂ ਦੁਨੇਰਾ ਕਟੋਰੀ ਬੰਗਲਾਂ ਤੱਕ ਸੜਕ ਨੂੰ ਨੈਸ਼ਨਲ ਹਾਈਵੇ ਮਨਜ਼ੂਰ ਕਰਵਾ ਲਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਆਪਣੇ ਵੋਟ ਰਾਹੀਂ ਨੁਮਾਇਦਾ ਚੁਣਿਆ ਹੈ ਅਸੀਂ ਲੋਕਾਂ ਨਾਲ ਕੀਤੇ ਵਾਅਦਿਆਂ 'ਤੇ ਪੂਰਾ ਉਤਰਨ ਦਾ ਯਤਨ ਕਰਾਂਗੇ। ਉਨ੍ਹਾਂ ਕਿਹਾ ਕਿ ਅਜੇ ਲੋਕ ਸਭਾ ਦੀਆਂ ਚੋਣਾਂ ਦੂਰ ਹਨ ਅਤੇ ਇਸ ਦੌਰਾਨ ਇਸ ਪਿਛੜੇ ਖੇਤਰ ਦੇ ਨਾਲ-ਨਾਲ ਸ਼ਹਿਰਾਂ ਦਾ ਵੀ ਵਿਕਾਸ ਕੀਤਾ ਜਾਵੇਗਾ। ਡੋਪ ਟੈਸਟ 'ਤੇ ਹੋਰ ਸਿਆਸਤ ਦੇ ਸਬੰਧੀ ਪੁੱਛੇ ਗਏ ਸਵਾਲ ਦੇ ਸਬੰਧ ਵਿੱਚ ਜਾਖੜ ਨੇ ਦੱਸਿਆ ਕਿ ਅਕਾਲੀ-ਭਾਜਪਾ ਸਰਕਾਰ ਨੇ ਜੋ ਆਪਣੇ ਪਿਛਲੇ 10 ਸਾਲ ਦੇ ਕਾਰਜ ਕਾਲ ਦੌਰਾਨ ਕੰਡੇ ਬੀਜੇ ਸਨ, ਉਨ੍ਹਾਂ ਕੰਡਿਆਂ ਨੂੰ ਚੁਗਣ ਦਾ ਕੰਮ ਕੈਪਟਨ ਅਮਰਿੰਦਰ ਸਿੰਘ ਕਰ ਰਹੇ ਹਨ।

ਬਾਦਲ ਸਾਹਿਬ ਕੈਪਟਨ ਸਾਹਿਬ, ਐਮ.ਐਲ.ਏਜ ਨੂੰ ਕਹਿ ਰਹੇ ਹਨ ਕਿ ਡੋਪ ਟੈਸਟ ਕਰਵਾਉਣ। ਜਦੋਂ ਪਿਛਲੇ ਸਮੇਂ ਦੌਰਾਨ ਕਾਂਗਰਸ ਪਾਰਟੀ ਆਪੋਜੀਸ਼ਨ ਵਿੱਚ ਸੀ ਤਾਂ ਕਾਂਗਰਸ ਪਾਰਟੀ ਨੇ ਨਸ਼ਿਆਂ ਦਾ ਮੁੱਦਾ ਪੰਜਾਬ ਅਸੈਂਬਲੀ ਵਿੱਚ ਚੁੱਕਿਆ ਸੀ ਤਾਂ ਉਦੋਂ ਬਾਦਲ ਸਾਹਿਬ ਮੁੱਖ ਮੰਤਰੀ ਸੀ 'ਤੇ ਉਹ ਚੁੱਪ ਕਰ ਗਏ ਸੀ ਅੱਜ ਉਨ੍ਹਾਂ ਨੂੰ ਡੋਪ ਟੈਸਟ ਯਾਦ ਆ ਰਿਹਾ ਹੈ। ਕੈਪਟਨ ਸਾਹਿਬ ਨੇ ਆਪਣੀ ਸਹਿਮਤੀ ਜ਼ਾਹਿਰ ਕੀਤੀ। ਅੱਜ ਰਾਜਨੀਤਿਕ ਲੋਕਾਂ ਦੀ ਜੋ ਸਾਖ ਹੈ ਪੰਜਾਬ ਦੀ ਖਾਸ ਕਰਕੇ ਪਿਛਲੇ 10 ਸਾਲਾਂ ਵਿੱਚ ਡਿੱਗੀ ਹੈ ਅਕਾਲੀਆਂ ਨੇ ਚਿੱਟੇ ਕੱਪੜੇ ਪਾਉਣ ਵਾਲਿਆਂ ਲੀਡਰਾਂ ਨੂੰ ਚਿੱਟੇ ਦਾ ਵਪਾਰੀ ਬਣਾ ਕੇ ਰੱਖ ਦਿੱਤਾ ਹੈ। ਜਾਖੜ ਨੇ ਕਿਹਾ ਕਿ ਸੜਕ ਕਨੈਕਟੀਵਿਟੀ ਸਾਡਾ ਉਪਰਾਲਾ ਹੈ।