ਲਓ ਜੀ ਹੁਣ ਕੁੜੀਆਂ ਸੁਪਰੀਮ ਕੋਰਟ ਤੋਂ ਵੀ ਨਾਰਾਜ਼ ਹਨ.!!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jul 07 2018 16:48

ਮਾਨਯੋਗ ਸੁਪਰੀਮ ਕੋਰਟ ਵੱਲੋਂ ਸੜਕ ਸੁਰੱਖਿਆ ਅਤੇ ਮਹਿਲਾਵਾਂ ਦੀ ਸੇਫ਼ਟੀ ਨੂੰ ਧਿਆਨ ਵਿੱਚ ਰੱਖ ਕੇ ਇਹ ਕਾਨੂੰਨ ਲਾਗੂ ਕੀਤਾ ਗਿਆ ਹੈ ਕਿ ਹੁਣ ਡਰਾਈਵਿੰਗ ਹੈਲਮਟ ਪਾਉਣਾ ਮਹਿਲਾਵਾਂ ਲਈ ਵੀ ਉਨ੍ਹਾਂ ਹੀ ਲਾਜ਼ਮੀ ਹੋਵੇਗਾ, ਜਿਨ੍ਹਾਂ ਕਿ ਪੁਰਸ਼ਾਂ ਲਈ ਹੈ।

ਇਹ ਗੱਲ ਸੁਣ ਕੇ ਦਫ਼ਤਰ ਲੱਗੀਆਂ ਅਤੇ ਅੱਧ ਉਮਰ ਵਾਲਿਆਂ ਮਹਿਲਾਵਾਂ ਨੇ ਤਾਂ ਮਾਨਯੋਗ ਕੋਰਟ ਦੀ ਬਹੁਤ ਪ੍ਰਸ਼ੰਸਾ ਕੀਤੀ ਹੈ ਪਰ ਨੌਜਵਾਨ ਕੁੜੀਆਂ ਵੱਲੋਂ ਇਸ ਨਿਯਮ ਖ਼ਿਲਾਫ਼ ਖੜੇ ਹੋਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਨ੍ਹਾਂ ਹੀ ਨਹੀਂ ਸੋਸ਼ਲ ਮੀਡੀਆ ਤੇ ਕੁੜੀਆਂ ਨੇ ਸੁਪਰੀਮ ਕੋਰਟ ਨਾਲ ਵੀ ਨਾਰਾਜ਼ਗੀ ਜਤਾ ਦਿੱਤੀ ਹੈ, ਜਿਸਨੂੰ ਵੇਖ ਕੇ ਹਰ ਕੋਈ ਹੈਰਾਨ ਹੈ।

ਜ਼ਿਲ੍ਹੇ ਦੇ ਕਾਲਜ ਦੀਆਂ ਕੁੜੀਆਂ ਨਾਲ ਹੋਈ ਇਸ ਬਾਰੇ ਗੱਲਬਾਤ ਅਨੁਸਾਰ ਉਨ੍ਹਾਂ ਦੇ ਲੰਮੇ ਵਾਲਾਂ ਉੱਪਰ ਹੈਲਮੇਟ ਪਾਉਣ ਨਾਲ ਉਨ੍ਹਾਂ ਦਾ ਸਾਰਾ ਹੇਅਰ ਸਟਾਈਲ ਖ਼ਰਾਬ ਹੋ ਜਾਂਦਾ ਹੈ। ਇਸਦੇ ਨਾਲ ਹੀ ਵਿਦਿਆਰਥਣਾਂ ਅਨੁਸਾਰ ਵਾਲ ਖ਼ਰਾਬ ਹੋ ਕੇ ਬਿਖਰ ਜਾਂਦੇ ਹਨ ਅਤੇ ਉਨ੍ਹਾਂ ਨੂੰ ਕਲਾਸ ਵਿੱਚ ਪਰੇਸ਼ਾਨ ਕਰਦੇ ਹਨ, ਜਿਸ ਨਾਲ ਉਹ ਆਪਣੇ ਵਿਸ਼ਿਆਂ ਤੇ ਪੂਰੀ ਤਰ੍ਹਾਂ ਧਿਆਨ ਨਹੀਂ ਦੇ ਪਾਉਂਦੀਆਂ ਹਨ।

ਕੁੜੀਆਂ ਦੀ ਮੰਨੀਏ ਤਾਂ ਕੋਰਟ ਵੱਲੋਂ ਇਹ ਫ਼ੈਸਲਾ ਇੱਕ ਤਰਫ਼ਾ ਲਿਆ ਗਿਆ ਹੈ ਕਿਉਂਕਿ ਜੇਕਰ ਟੂ ਵਹਿਲਰਾਂ ਤੇ ਬੱਚੇ ਅੱਗੇ ਖੜੇ ਹੋਣ ਤਾਂ ਉਨ੍ਹਾਂ ਨੂੰ ਵੀ ਤਾਂ ਸੱਟ ਵੱਜ ਸਕਦੀ ਹੈ ਪਰ ਉਨ੍ਹਾਂ ਲਈ ਫੇਰ ਵੀ ਕੋਈ ਹੈਲਮਟ ਦਾ ਕਾਨੂੰਨ ਨਹੀਂ ਬਣਾਇਆ ਗਿਆ ਹੈ।

ਹੁਣ ਇਹਨਾਂ ਵਿਚਾਰਾਂ ਨੂੰ ਸੁਣਨ ਤੋਂ ਬਾਅਦ ਕੀ ਸੁਪਰੀਮ ਕੋਰਟ ਵੱਲੋਂ ਕੋਈ ਹੋਰ ਫ਼ਰਮਾਨ ਵੀ ਜਾਰੀ ਹੋਵੇਗਾ ? ਇਸ ਸਵਾਲ ਦਾ ਜਵਾਬ ਵੀ ਬਹੁਤ ਛੇਤੀ ਜਨਤਾ ਸਾਹਮਣੇ ਆ ਜਾਵੇਗਾ।