ਨਸ਼ੇ ਦੇ ਖ਼ਾਤਮੇ ਲਈ ਲੋਕ ਆਉਣ ਅੱਗੇ: ਐਸ.ਡੀ.ਐਮ

Last Updated: Jul 07 2018 16:42

ਜ਼ਿਲ੍ਹੇ ਦੇ ਹਲਕਾ ਜਲਾਲਾਬਾਦ ਦੇ ਐਸ.ਡੀ.ਐਮ ਪ੍ਰਿਥੀ ਸਿੰਘ ਦੀ ਪ੍ਰਧਾਨਗੀ ਹੇਠ ਸਬ ਡਵੀਜ਼ਨ ਜਲਾਲਾਬਾਦ ਵਿੱਚ ਨਸ਼ਾਖੋਰੀ ਨਾਲ ਸੰਬੰਧਿਤ ਇੱਕ ਮੀਟਿੰਗ ਪੁਲਿਸ ਪ੍ਰਸ਼ਾਸਨ ਦੇ ਅਫ਼ਸਰਾਂ ਨਾਲ ਕੀਤੀ ਗਈ। ਇਸ ਮੀਟਿੰਗ ਵਿੱਚ ਪੁਲਿਸ ਵਿਭਾਗ ਨੇ ਹਦਾਇਤ ਕੀਤਾ ਹੈ ਕਿ ਨਸ਼ੇ ਦੇ ਖ਼ਿਲਾਫ਼ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਤਹਿਤ ਨਸ਼ੇ ਦੀ ਵਿੱਕਰੀ ਅਤੇ ਇਸ ਦਾ ਸੇਵਨ ਕਰਨ ਵਾਲਿਆਂ ਨੂੰ ਰੋਕਣਾ ਹੈ।

ਉਪਮੰਡਲ ਅਧਿਕਾਰੀ ਨੇ ਕਿਹਾ ਕਿ ਇੱਕ ਨਸ਼ੇ ਦੀ ਰੋਕਥਾਮ ਤਹਿਤ ਇੱਕ ਰਣਨੀਤੀ ਬਣਾ ਕੇ ਜਲਾਲਾਬਾਦ ਨੂੰ ਨਸ਼ਾਖੋਰੀ ਤੋਂ ਮੁਕਤ ਬਣਾਉਣ ਲਈ ਵੰਡੇ ਕਦਮ ਚੁੱਕੇ ਹਨ। ਪੁਲਿਸ ਅਫ਼ਸਰ ਅਤੇ ਅਧਿਕਾਰੀ ਆਪਣੇ ਅਧਿਕਾਰ ਖੇਤਰ 'ਚ ਨਸ਼ਿਆਂ ਦੀ ਵਰਤੋਂ ਦੇ ਸਬੰਧ 'ਚ ਜਾਗਰੂਕ ਹਨ ਅਤੇ ਨਸ਼ਿਆਂ ਦੀ ਵਰਤੋਂ ਕਰਨ ਵਾਲਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਰਕਾਰੀ ਮਾਨਤਾ ਪ੍ਰਾਪਤ ਮਾਨਸਿਕਤਾ ਕੇਂਦਰ 'ਚ ਇਲਾਜ ਕਰਵਾਉਣ ਲਈ ਉਤਸ਼ਾਹਿਤ ਕਰ ਰਹੇ ਹਨ। ਇਸ ਲਈ ਉਨ੍ਹਾਂ ਸਾਰੇ ਪੁਲਿਸ ਅਫ਼ਸਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ, ਉਹ ਲੋਕਾਂ ਵਿਚਕਾਰ ਜਾ ਕੇ ਅਪੀਲ ਕਰਨ ਕਿ ਨਸ਼ਾਖੋਰੀ ਖ਼ਿਲਾਫ਼ ਵਿੱਢੀ ਗਈ ਇਸ ਮੁਹਿੰਮ ਤਹਿਤ ਆਪਣੇ ਮੁਹੱਲਾ, ਪਿੰਡ ਅਤੇ ਵਾਰਡ ਪੱਧਰ 'ਤੇ ਲੜਨ ਲਈ ਵਲੰਟੀਅਰਾਂ ਵਜੋਂ ਭਰਤੀ ਹੋਣ ਅਤੇ ਪੁਲਿਸ ਪ੍ਰਸ਼ਾਸਨ ਦੀ ਮਦਦ ਕਰਨ। ਉਨ੍ਹਾਂ ਕਿਹਾ ਕਿ ਲੋਕਾਂ ਦਾ ਸਾਥ ਮਿਲਣ 'ਤੇ ਹੀ ਇਸ ਨਸ਼ੇ ਦੀ ਬਿਮਾਰੀ ਨੂੰ ਖ਼ਤਮ ਕੀਤਾ ਜਾ ਸਕਦਾ ਹੈ।