Loading the player...

ਪੰਜਾਬ ਨੈਸ਼ਨਲ ਬੈਂਕ ਵਿਖੇ ਹੋਈ ਲੁੱਟ ਦੀ ਗੁੱਥੀ ਨੂੰ ਪੁਲਿਸ ਨੇ ਸੁਲਝਾਇਆ (ਨਿਊਜ਼ਨੰਬਰ ਖਾਸ ਖਬਰ)

Sukhjinder Kumar
Last Updated: Jul 06 2018 17:59

ਪਿਛਲੇ ਕੁਝ ਦਿਨਾਂ 'ਚ ਜ਼ਿਲ੍ਹੇ ਦੇ ਪੇਂਡੂ ਖੇਤਰ ਵਿਖੇ ਹੋ ਰਹੀਆਂ ਲੁੱਟ-ਖੋਹ ਦੀਆਂ ਨੂੰ ਘਟਨਾਵਾਂ ਵਿੱਚੋਂ ਪੰਜਾਬ ਨੈਸ਼ਨਲ ਬੈਂਕ ਵਿਖੇ ਹੋਈ ਲੁੱਟ ਦੀ ਵਾਰਦਾਤ ਦੇ ਆਰੋਪੀਆਂ ਨੂੰ ਪੁਲਿਸ ਨੇ ਕਾਬੂ ਕਾਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜਿਸਦੇ ਚਲਦੇ ਪੁਲਿਸ ਨੇ 5 ਮੈਂਬਰਾਂ ਦੇ ਗਿਰੋਹ ਵਿੱਚੋਂ 3 ਆਰੋਪੀਆਂ ਨੂੰ ਕਾਬੂ ਕਰ ਲਿਆ ਹੈ। ਜਿਨ੍ਹਾਂ ਕੋਲੋਂ ਪੁਲਿਸ ਨੇ ਇੱਕ 15 ਬੋਰ, ਇੱਕ 30 ਬੋਰ, ਇੱਕ ਏਅਰ ਗਨ ਅਤੇ ਇੱਕ ਦੇਸੀ ਪਿਸਤੌਲ ਸਣੇ 20000 ਦੇ ਸਿੱਕੇ ਅਤੇ 4300 ਰੁਪਏ ਨਕਦ ਬਰਾਮਦ ਕੀਤੇ ਹਨ। ਫੜੇ ਗਏ ਸਾਰੇ ਆਰੋਪੀ ਜ਼ਿਲ੍ਹਾ ਗੁਰਦਸਪੂਰ ਦੇ ਪਿੰਡ ਕਲਿਚਪੁਰ ਅਤੇ ਪਿੰਡ ਬਗੀਗਰ ਕੁਲੀਆਂ ਦੇ ਰਹਿਣ ਵਾਲੇ ਹਨ।

ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਆਰੋਪੀਆਂ ਨੂੰ ਫੜਨ ਤੋਂ ਬਾਅਦ ਪੁਲਿਸ ਆਪਣੀ ਪਿੱਠ ਥਪਥਪਾ ਰਹੀ ਹੈ ਅਤੇ ਇਸੇ ਦੇ ਚਲਦੇ ਜਦ ਨਿਊਜ਼ ਨੰਬਰ ਦੀ ਟੀਮ ਨੇ ਪਠਾਨਕੋਟ ਦੇ ਐਸ.ਐਸ.ਪੀ ਵਿਵੇਕ ਸ਼ੀਲ ਸੋਨੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਪਿੰਡ ਨਰੋਟ ਮਹਿਰਾ ਵਿਖੇ ਪੰਜਾਬ ਨੈਸ਼ਨਲ ਬੈਂਕ ਵਿੱਚ ਹੋਈ ਲੁੱਟ ਦੀ ਵਾਰਦਾਤ 'ਚ ਸ਼ਾਮਲ 5 ਆਰੋਪੀਆਂ ਵਿੱਚੋਂ ਪੁਲਿਸ ਨੇ 3 ਆਰੋਪੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਫੜੇ ਗਏ ਆਰੋਪੀਆਂ ਵੱਲੋਂ ਪਹਿਲਾਂ ਵੀ ਹੋਰਨਾਂ ਲੁੱਟ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਹੈ।