ਨਸ਼ਿਆਂ ਵਿਰੁੱਧ ਹੁਣ ਅਕਾਲੀ ਦਲ ਚਲਾਵੇਗੀ ਵੱਖਰੀ ਮੁਹਿੰਮ

Last Updated: Jul 06 2018 12:14

ਕਾਂਗਰਸ ਅਤੇ ਅਕਾਲੀਆਂ ਦੇ ਵਿੱਚ ਲੱਗਦਾ ਹੈ ਹੁਣ ਨਸ਼ਿਆਂ ਵਿਰੁੱਧ ਚੱਲ ਰਹੇ ਮਿਸ਼ਨ ਵਿੱਚ ਵੀ ਤਕਰਾਰਬਾਜ਼ੀ ਵੇਖਣ ਨੂੰ ਮਿਲੇਗੀ। ਜ਼ਿਕਰਯੋਗ ਹੈ ਕਿ ਅਕਾਲੀ ਯੂਥ ਲੀਡਰ ਹਰਵਿੰਦਰ ਸਿੰਘ ਹਰਪਾਲਪੁਰ ਵੱਲੋਂ ਹੁਣ ਇੱਕ ਕੈਪਟਨ ਸਰਕਾਰ ਤੋਂ ਵੱਖ ਨਸ਼ੇ ਦੀ ਮੁਹਿੰਮ ਚਲਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ। ਹਰਪਾਲਪੁਰ ਦੇ ਸ਼ਬਦਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਕਿਹਾ, "ਨਸ਼ਿਆਂ ਦਾ ਦੈਂਤ ਭਾਵੇਂ ਅੱਜ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਆਪਣੇ ਸ਼ਿਕੰਜੇ ਵਿੱਚ ਦਿਨੋਂ ਦਿਨ ਕੱਸਦਾ ਜਾ ਰਿਹਾ ਹੈ ਪਰ ਅਕਾਲੀ ਦਲ ਨਸ਼ੇ ਦੇ ਵਿਰੁੱਧ ਜੰਗ ਸ਼ੁਰੂ ਕਰੇਗਾ ਅਤੇ ਨਸ਼ੇ ਨੂੰ ਹਰਾਵੇਗਾ।" ਇਸਦੇ ਨਾਲ ਹੀ ਇਹ ਗੱਲ ਵੀ ਸਾਫ਼ ਹੋ ਗਈ ਕਿ ਅਕਾਲੀ ਦਲ ਕੈਪਟਨ ਸਰਕਾਰ ਦੇ ਤੰਦਰੁਸਤ ਪੰਜਾਬ ਮਿਸ਼ਨ ਤੋਂ ਘਬਰਾ ਗਿਆ ਹੈ, ਇਹ ਕਹਿਣਾ ਹੈ ਰਾਜਨੀਤਕ ਮਾਹਿਰਾਂ ਦਾ।

ਇਸ ਮੌਕੇ ਸ. ਹਰਪਾਪਲੁਰ ਨੇ ਆਪਣਾ ਡੇਪੋ ਟੈਸਟ ਕਰਵਾ ਕੇ ਉਨ੍ਹਾਂ ਸਮਾਜ ਸੇਵੀ, ਸਮਾਜਿਕ ਤੇ ਸਰਕਾਰੀ ਨੁਮਾਇੰਦਿਆਂ ਨੂੰ ਸੇਧ ਦੇਣ ਦੀ ਵੱਖਰੀ ਪਹਿਲ ਕਰਦਿਆਂ ਖ਼ੁਦ ਆਪਣਾ ਡੇਪੋ ਟੈਸਟ ਕਰਵਾ ਕੇ ਸਮਾਜ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ਸ. ਹਰਪਾਪਲੁਰ ਦਾ ਕਹਿਣਾ ਹੈ ਕਿ ਨਸ਼ਿਆਂ ਵਿਰੁੱਧ ਮੁਹਿੰਮ ਵਿੱਢਣ ਲਈ ਸਾਨੂੰ ਕਿਸੇ ਧਰਨੇ, ਮਾਰਚ ਜਾਂ ਰੈਲੀ ਦੀ ਲੋੜ ਨਹੀਂ ਬਲਕਿ ਖ਼ੁਦ ਆਪਣੇ ਆਪ ਤੋਂ ਤੇ ਆਪਣੇ ਘਰ ਤੋਂ ਸ਼ੁਰੂ ਕਰਨ ਦੀ ਲੋੜ ਹੈ, ਕਿਉਂਕਿ ਜੇਕਰ ਹਰ ਇੱਕ ਵਿਅਕਤੀ ਆਪਣੇ ਆਪ ਅਤੇ ਆਪਣੇ ਪਰਿਵਾਰ ਨੂੰ ਨਸ਼ਿਆਂ ਤੋਂ ਬਚਾਉਣ ਦਾ ਪ੍ਰਣ ਕਰੇ ਤਾਂ ਹੀ ਅਸੀਂ ਪੰਜਾਬ ਨੂੰ ਬਚਾ ਸਕਦੇ ਹਾਂ। ਸਾਬਕਾ ਚੇਅਰਮੈਨ ਸ. ਹਰਪਾਲਪੁਰ ਨੇ ਇਸ ਮੌਕੇ ਸੂਬੇ ਦੇ ਸਮੂਹ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਡੇਪੋ ਟੈਸਟ ਕਰਵਾਉਣ ਅਤੇ ਨਸ਼ੇ ਦੀ ਰਾਹ ਨੂੰ ਬਦਲ ਲੈਣ।