ਵਿਰਾਟ ਕੋਹਲੀ ਅੱਜ ਛੋਹ ਸਕਦੇ ਹਨ 11000 ਦੌੜਾਂ ਦਾ ਸ਼ਿਖਰ

Last Updated: Jun 13 2019 14:56
Reading time: 0 mins, 49 secs

ਕ੍ਰਿਕਟ ਵਿਸ਼ਵ ਕੱਪ ਇੰਗਲੈਂਡ ਵਿੱਚ ਹੋ ਰਿਹਾ ਹੈ ਅਤੇ ਭਾਰਤ ਨੇ ਆਪਣੇ ਦੋ ਮੈਚ ਹੀ ਖੇਡੇ ਹਨ ਤੇ ਇਹਨਾਂ ਦੋਹਾਂ ਮੈਚਾਂ ਵਿੱਚ ਭਾਰਤ ਦੀ ਕਾਰਗੁਜ਼ਾਰੀ ਬਹੁਤ ਹੀ ਸ਼ਾਨਦਾਰ ਰਹੀ ਜਿਸ ਕਰਕੇ ਭਾਰਤ ਨੇ ਆਪਣੇ ਸ਼ੁਰੂਆਤੀ ਦੋਹੇ ਮੈਚ ਜਿੱਤ ਲਏ ਹਨ। ਪਿਛਲਾ ਜੋ ਮੈਚ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਹੋਇਆ ਸੀ ਉਸ ਵਿੱਚ ਵੀ ਕਈ ਸ਼ਾਨਦਾਰ ਰਿਕਾਰਡ ਬਣੇ ਅਤੇ ਜੋ ਅੱਜ ਮੈਚ ਭਾਰਤ ਬਨਾਮ ਨਿਊਜ਼ੀਲੈਂਡ ਹੋ ਰਿਹਾ ਹੈ ਇਸ ਵਿੱਚ ਇੱਕ ਵਿਲੱਖਣ ਰਿਕਾਰਡ ਬਣ ਸਕਦਾ ਹੈ ਜੋ ਕਿ ਹਾਲੇ ਤੱਕ ਕ੍ਰਿਕਟ ਦੇ ਭਗਵਾਨ ਕਹੇ ਜਾਂਦੇ ਸਚਿਨ ਤੇਂਦੁਲਕਰ ਦੇ ਨਾਮ ਹੈ।

ਸਚਿਨ ਤੇਂਦੁਲਕਰ ਨੇ ਆਪਣੀਆਂ 276 ਪਾਰੀਆਂ ਵਿੱਚ 11000 ਦੌੜਾਂ ਦਾ ਅੰਕੜਾ ਛੋਹਿਆ ਸੀ। ਵਿਰਾਟ ਕੋਹਲੀ ਆਪਣੀਆਂ 11000 ਦੌੜਾਂ ਦੇ ਅੰਕੜੇ ਤੋਂ ਮਹਿਜ਼ 57 ਦੌੜਾਂ ਦੂਰ ਹਨ। ਜੇਕਰ ਅੱਜ ਦੇ ਮੈਚ ਵਿੱਚ ਭਾਰਤੀ ਕਪਤਾਨ ਵਿਰਾਟ ਕੋਹਲੀ ਇਸ ਅੰਕੜੇ ਨੂੰ ਛੂੰਹਦੇ ਹਨ ਤਾਂ ਉਨ੍ਹਾਂ ਨੂੰ ਇਹ ਅੰਕੜਾ ਛੋਹਣ ਵਿੱਚ ਮਹਿਜ਼ 222 ਪਾਰੀਆਂ ਲੱਗਣਗੀਆਂ ਜੋ ਕਿ ਆਪਣੇ ਆਪ ਵਿੱਚ ਇੱਕ ਹੋਰ ਰਿਕਾਰਡ ਹੋ ਜਾਵੇਗਾ। ਦੱਸਦੇ ਚਲੀਏ ਕਿ ਵਿਰਾਟ ਕੋਹਲੀ ਨੇ ਸਭ ਤੋਂ ਤੇਜ਼ 10000 ਦੌੜਾਂ ਬਣਾਉਣ ਦਾ ਵੀ ਰਿਕਾਰਡ ਆਪਣੇ ਨਾਮ ਕੀਤਾ ਸੀ।