ਤਿੱਖ਼ੜ ਦੁਪਹਿਰੇ ਜੰਗਲਾਤ ਯੂਨੀਅਨ ਨੇ ਕੀਤੀ ਜ਼ਿੰਦਾਬਾਦ-ਮੁਰਦਾਬਾਦ

Last Updated: Jul 12 2018 13:23

ਜੰਗਲਾਤ ਵਰਕਰਜ਼ ਯੂਨੀਅਨ ਦੇ ਸੈਂਕੜੇ ਮੈਂਬਰਾਂ ਨੇ ਅੱਜ ਤਿੱਖ਼ੜ ਦੁਪਹਿਰ ਵਣ ਮੰਡਲ ਦਫ਼ਤਰ ਦੇ ਮੂਹਰੇ ਰੋਸ ਪ੍ਰਦਰਸ਼ਨ ਕੀਤਾ। ਇਸ ਧਰਨੇ ਅਤੇ ਰੋਸ ਮੁਜ਼ਾਹਰੇ ਦੀ ਅਗਵਾਈ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਬਲਵੀਰ ਸਿੰਘ ਮੰਡੋਲੀ, ਜਸਵਿੰਦਰ ਸਿੰਘ ਸੌਜਾ ਨੇ ਕੀਤੀ।

ਅੱਜ ਸਵੇਰੇ ਤੋਂ ਹੀ ਜ਼ਿਲ੍ਹੇ ਦੇ ਵੱਖ਼-ਵੱਖ਼ ਸ਼ਹਿਰਾਂ ਤੋਂ ਯੂਨੀਅਨ ਆਗੂ ਤੇ ਮੈਂਬਰ ਆਪਣੇ ਮਾਟੋ ਅਤੇ ਬੈਨਰਾਂ ਨਾਲ ਲੈਸ ਹੋ ਕੇ ਧਰਨੇ ਵਿੱਚ ਪਹੁੰਚੇ। ਧਰਨੇ ਨੂੰ ਸੰਬੋਧਨ ਕਰਦਿਆਂ ਹਰਪ੍ਰੀਤ ਰਾਜਪੁਰਾ, ਭਿੰਦਰ ਸਮਾਣਾ, ਅਮਰਜੀਤ ਭਾਦਸੋਂ, ਗੁਰਪ੍ਰੀਤ ਸਿੰਘ ਨਾਭਾ, ਹਰਚਰਨ ਸਿੰਘ ਸਰਹਿੰਦ ਨੇ ਕਿਹਾ ਕਿ ਵਿਭਾਗ ਵਿੱਚ ਕੰਮ ਕਰਦੇ ਮੁਲਾਜ਼ਮਾਂ ਨੂੰ 10 ਮਹੀਨਿਆਂ ਤੋਂ ਰਹਿੰਦੀਆਂ ਤਨਖ਼ਾਹਾਂ ਨਹੀਂ ਦਿੱਤੀਆਂ ਜਾ ਰਹੀਆਂ।

ਇਸ ਮੌਕੇ ਤੇ ਆਗੂਆਂ ਨੇ ਸੀਨੀਅਰਤਾ ਸੂਚੀ ਵਿੱਚ ਸੋਧ ਕਰਨ, ਵਰਕਰਾਂ ਦੀ ਨਾਜਾਇਜ਼ ਛਾਂਟੀ ਬੰਦ ਕਰਨ, ਸਰਕਾਰੀ ਕੰਮ ਨਾਰਮ ਮੁਤਾਬਿਕ ਨਾ ਕਰਵਾਉਣ ਆਦਿ ਮੰਗਾਂ ਨੂੰ ਮੂਹਰੇ ਰੱਖ਼ ਕੇ ਸਰਕਾਰ ਅਤੇ ਵਿਭਾਗ ਦੇ ਖ਼ਿਲਾਫ਼ ਖ਼ੂਬ ਜ਼ਿੰਦਾਬਾਦ-ਮੁਰਦਾਬਾਦ ਕੀਤੀ।