Loading the player...

ਸੁਨੀਲ ਜਾਖੜ ਨੇ ਹਲਕਾ ਸੁਜਾਨਪੁਰ ਵਿਖੇ ਕੀਤਾ ਚੋਣ ਪ੍ਰਚਾਰ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: May 13 2019 15:52
Reading time: 1 min, 21 secs

ਲੋਕਤੰਤਰ ਦੇ ਮਹਾਪਰਵ ਦੇ ਚਲਦੇ ਸਿਆਸੀ ਸਰਗਰਮੀਆਂ ਸਿਖ਼ਰਾਂ 'ਤੇ ਹਨ। ਹਰ ਇੱਕ ਸਿਆਸੀ ਧਿਰ ਵੱਲੋਂ ਇਸ ਚੋਣ ਅਖਾੜੇ ਨੂੰ ਜਿੱਤਣ ਦੇ ਲਈ ਲੋਕਾਂ ਨੂੰ ਭਰਮਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਜਿਸ ਦੇ ਚਲਦੇ ਅੱਜ ਕਾਂਗਰਸ ਉਮੀਦਵਾਰ ਸੁਨੀਲ ਜਾਖੜ ਵੱਲੋਂ ਵਿਧਾਨਸਭਾ ਹਲਕਾ ਸੁਜਾਨਪੁਰ ਵਿਖੇ ਚੋਣ ਪ੍ਰਚਾਰ ਕੀਤਾ ਗਿਆ। ਇਸ ਦੌਰਾਨ ਕਾਂਗਰਸ ਉਮੀਦਵਾਰ ਸੁਨੀਲ ਜਾਖੜ ਨੇ ਅਕਾਲੀ ਭਾਜਪਾ ਨੂੰ ਘੇਰਿਆ ਅਤੇ ਲੋਕਾਂ ਵੀ ਸੁਨੀਲ ਜਾਖੜ ਵੱਲੋਂ 14 ਮਹੀਨੇ ਦੌਰਾਨ ਕਰਵਾਏ ਕੰਮਾਂ ਦੇ ਚਲਦੇ ਉਨ੍ਹਾਂ ਦੀ ਸ਼ਲਾਘਾ ਕੀਤੀ। 

ਚੋਣ ਪ੍ਰਚਾਰ ਦੇ ਚਲਦੇ ਜਦ ਸਥਾਨਕ ਲੋਕਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬੈਰਾਜ ਪ੍ਰੋਜੈਕਟ ਦਾ ਕੰਮ ਪਿਛਲੇ ਲੰਬੇ ਸਮੇਂ ਤੋਂ ਲਟਕਿਆ ਗੋਇਆ ਸੀ ਪਰ ਕਾਂਗਰਸ ਨੇ ਪੰਜਾਬ 'ਚ ਆਉਂਦੇ ਹੀ ਇਸ ਪ੍ਰੋਜੈਕਟ ਦੀ ਮਨਜ਼ੂਰੀ ਲੈ ਕੰਮ ਨੂੰ ਸ਼ੁਰੂ ਕਰਵਾਇਆ ਹੈ ਅਤੇ ਸੁਨੀਲ ਜਾਖੜ ਵੱਲੋਂ ਆਪਣੇ ਛੋਟੇ ਜਿਹੇ ਕਾਰਜ ਕਾਲ ਦੌਰਾਨ ਕਈ ਵਿਕਾਸ ਦੇ ਕੰਮ ਕਰਵਾਏ ਗਏ ਹਨ। ਇਸ ਲਈ ਉਨ੍ਹਾਂ ਨੂੰ ਭਰੋਸਾ ਹੈ ਕਿ ਜੇਕਰ ਸੁਨੀਲ ਜਾਖੜ ਇਸ ਲੋਕਸਭਾ ਹਲਕੇ ਤੋਂ ਆਪਣੀ ਜਿੱਤ ਦਰਜ ਕਰਵਾਉਂਦੇ ਹਨ ਤਾਂ ਉਹ ਹਲਕੇ ਨੂੰ ਵਿਕਾਸ ਦੀਆਂ ਨਵੀਆਂ ਲੀਹਾਂ 'ਤੇ ਲੈ ਕੇ ਜਾਣਗੇ। 

ਦੂਜੇ ਪਾਸੇ ਚੋਣ ਪ੍ਰਚਾਰ ਲਈ ਨਿਕਲੇ ਸੁਨੀਲ ਜਾਖੜ ਦੇ ਨਾਲ ਜਦ ਨਿਊਜ਼ਨੰਬਰ ਦੀ ਟੀਮ ਨੇ ਗਲ ਕੀਤੀ ਤਾਂ ਉਨ੍ਹਾਂ ਮੋਦੀ ਸਰਕਾਰ ਨੂੰ ਘੇਰਦੇ ਹੋਏ ਕਿਹਾ ਕਿ ਅੱਜ ਮਸਲਾ ਕਿਸੀ ਸ਼ਖ਼ਸ ਦਾ ਨਹੀਂ ਬਲਕਿ ਦੇਸ਼ ਦੇ ਸੰਵਿਧਾਨ ਹੈ। ਅੱਜ ਦੇ ਦਿਨ ਲੋੜ ਹੈ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਦੀ ਕਿਉਂ ਕਿ ਅੱਜ ਸੁਰਿਮ ਕੋਰਟ ਦੇ ਜੱਜ ਵੀ ਦਖ਼ਲਅੰਦਾਜ਼ੀ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ। ਮੋਦੀ ਸਰਕਾਰ ਨੂੰ ਘੇਰਦੇ ਹੋਏ ਉਨ੍ਹਾਂ ਕਿਹਾ ਕਿ ਅੱਜ ਤੋਂ ਸਾਲ ਪਹਿਲਾਂ ਹੀ ਖ਼ਦਸ਼ਾ ਜਤਾਇਆ ਜਾ ਰਿਹਾ ਸੀ ਕਿ ਮੋਦੀ ਸਰਕਾਰ ਚੋਣਾਂ ਜਿੱਤਣ ਲਈ ਪਾਕਿਸਤਾਨ ਨਾਲ ਕੋਈ ਛੇੜਖ਼ਾਨੀ ਕਰ ਸਕਦੀ ਹੈ। ਜਿਸ ਦੇ ਨਤੀਜਾ ਸਦਕਾ ਪੁਲਵਾਮਾ ਕਾਂਡ ਵੇਖਣ ਨੂੰ ਮਿਲਿਆ ਜੋ ਕਿ ਨਿੰਦਣਯੋਗ ਹੈ।