ਵੱਡੇ ਗੈਂਗਸਟਰਾਂ ਵਾਲੀਆਂ ਜੇਲ੍ਹਾਂ ਦੀ ਰਾਖੀ ਤੇ ਪੰਜਾਬ ਸਰਕਾਰ ਹੋਰ ਖਰਚੇਗੀ 12 ਕਰੋੜ ਸਾਲਾਨਾ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 22 2019 12:14
Reading time: 0 mins, 40 secs

ਪੰਜਾਬ ਦੇ ਵਿੱਚ ਗੈਂਗਸਟਰਾਂ ਦੀਆਂ ਕਈ ਸੂਚੀਆਂ ਪੁਲਿਸ ਦੇ ਕੋਲ ਹਨ ਅਤੇ ਇਨ੍ਹਾਂ ਦੇ ਵਿੱਚੋਂ A ਕੈਟਾਗਰੀ ਵਾਲੇ ਗੈਂਗਸਟਰ ਸਭ ਤੋਂ ਖ਼ਤਰਨਾਕ ਮੰਨੇ ਜਾਂਦੇ ਹਨ। ਪੰਜਾਬ ਪੁਲਿਸ ਦੇ ਕੋਲ ਇਸ ਸਮੇਂ A ਕੈਟਾਗਰੀ ਵਾਲੇ ਕਈ ਗੈਂਗਸਟਰ ਹਿਰਾਸਤ ਵਿੱਚ ਹਨ ਅਤੇ ਇਨ੍ਹਾਂ ਦੀ ਰਾਖੀ ਕਰਨ ਦੇ ਲਈ ਹੁਣ ਪੰਜਾਬ ਸਰਕਾਰ ਸਾਲ ਦਾ 12 ਕਰੋੜ ਦਾ ਹੋਰ ਖਰਚ ਕਰਨ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਪੰਜਾਬ ਸਰਕਾਰ ਨੇ ਕੇਂਦਰੀ ਗ੍ਰਹਿ ਵਿਭਾਗ ਦੇ ਕੋਲ ਮੰਗ ਕਰ CRPF ਦੇ ਕੋਲੋਂ A ਕੈਟਾਗਰੀ ਵਾਲੇ ਗੈਂਗਸਟਰਾਂ ਵਾਲੀਆਂ ਜੇਲ੍ਹਾਂ ਦੀਆਂ ਸੁਰੱਖਿਆ ਮਜ਼ਬੂਤ ਕਰਨ ਦੀ ਗੱਲ ਕੀਤੀ ਸੀ। ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਸਰਕਾਰ ਦੀ ਇਸ ਮੰਗ ਨੂੰ ਮੰਨਦੇ ਹੋਏ ਸੂਬੇ ਦੇ ਵਿੱਚ CRPF ਦੀਆਂ ਤਿੰਨ ਕੰਪਨੀਆਂ ਭੇਜਣ ਦੀ ਮਨਜ਼ੂਰੀ ਦਿੱਤੀ ਗਈ ਹੈ ਜਿਸਦੇ ਇਵਜ਼ ਵਜੋਂ ਪੰਜਾਬ ਸਰਕਾਰ ਹਰ ਮਹੀਨੇ 1 ਕਰੋੜ ਅਤੇ ਸਾਲ ਦਾ 12 ਕਰੋੜ ਦਾ ਖਰਚ ਕੇਂਦਰ ਸਰਕਾਰ ਨੂੰ ਅਦਾ ਕਰੇਗੀ।