related news
ਅੱਜ ਸਵੇਰੇ ਲੁਧਿਆਣਾ ਬੱਸ ਸਟੈਂਡ 'ਤੇ ਉਸ ਵੇਲੇ ਹਫ਼ੜਾ ਦਫੜੀ ਮੱਚ ਗਈ, ਜਦੋਂ ਪੰਜਾਬ ਰੋਡਵੇਜ਼ ਦੇ ਮੁਲਾਜ਼ਮ ਅਤੇ ਨਿਜੀ ਬੱਸ ਚਾਲਕ ਆਹਮੋ-ਸਾਹਮਣੇ ਹੋ ਗਏ ਅਤੇ ਕਾਫ਼ੀ ਜ਼ਿਆਦਾ ਝੜਪ ਹੋਈ। ਦੱਸ ਦੇਈਏ ਕਿ ਇਹ ਝੜਪ ਬੱਸਾਂ ਦੇ ਸਮਾਂ ਸਾਰਨੀ ਨੂੰ ਲੈ ਕੇ ਹੋਈ। ਜਾਣਕਾਰੀ ਦਿੰਦੇ ਹੋਏ ਨਿੱਜੀ ਆਪ੍ਰੇਟਰਾਂ ਨੇ ਦੋਸ਼ ਲਗਾਇਆ ਕਿ ਪੰਜਾਬ ਰੋਡਵੇਜ਼ ਦੇ ਯੂਨੀਅਨ ਆਗੂਆਂ ਵੱਲੋਂ ਉਨ੍ਹਾਂ ਦੇ ਡਰਾਈਵਰ ਅਤੇ ਕੰਡਕਟਰ ਨਾਲ ਕੁੱਟਮਾਰ ਕੀਤੀ ਗਈ ਹੈ, ਜਦੋਂ ਕਿ ਦੂਜੇ ਪਾਸੇ ਪੰਜਾਬ ਰੋਡਵੇਜ਼ ਯੂਨੀਅਨ ਦੇ ਆਗੂਆਂ ਦਾ ਕਹਿਣਾ ਹੈ ਕਿ ਨਿਜੀ ਬੱਸ ਆਪਰੇਟਰ ਬਿਨਾਂ ਟਾਈਮ ਟੇਬਲ ਤੋਂ ਬੱਸਾਂ ਚਲਾ ਰਹੇ ਹਨ ਅਤੇ ਬੱਸ ਸਟੈਂਡ 'ਤੇ ਗੁੰਡਾਗਰਦੀ ਕਰਦੇ ਹਨ।