ਐੱਸ.ਐੱਸ.ਏ./ਰਮਸਾ ਅਧਿਆਪਕ ਆਗੂ ਰੋਹਿਤ ਸ਼ਰਮਾ ਸਾਥੀਆਂ ਸਮੇਤ ਡੀ.ਟੀ.ਐੱਫ. ਵਿੱਚ ਹੋਏ ਸ਼ਾਮਿਲ

Last Updated: Jul 18 2019 18:43
Reading time: 1 min, 1 sec

ਅਧਿਆਪਕਾਂ ਦੇ ਹੱਕਾਂ ਲਈ ਹਮੇਸ਼ਾ ਸੰਘਰਸ਼ਸ਼ੀਲ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਨੂੰ ਅੱਜ ਉਸ ਸਮੇਂ ਵੱਡਾ ਬੱਲ ਮਿਲਿਆ, ਜਦੋਂ ਐੱਸ.ਐੱਸ.ਏ. ਰਮਸਾ ਅਧਿਆਪਕ ਯੂਨੀਅਨ ਦੇ ਸੂਬਾਈ ਆਗੂ ਰੋਹਿਤ ਸ਼ਰਮਾ ਵਲੋਂ ਸਾਥੀਆਂ ਸਮੇਤ ਡੀ.ਟੀ.ਐੱਫ. ਵਿੱਚ ਸ਼ਾਮਿਲ ਹੋ ਕੇ ਸੰਘਰਸ਼ ਵਿੱਚ ਕੁੱਦਣ ਦਾ ਐਲਾਨ ਕਰ ਦਿੱਤਾ। ਸਥਾਨਕ ਸ਼ਾਲਾਮਾਰ ਬਾਗ਼ ਕਪੂਰਥਲਾ ਵਿਖੇ ਡੀ.ਟੀ.ਐੱਫ. ਦੇ ਜ਼ਿਲ੍ਹਾ ਕਨਵੀਨਰ ਅਸ਼ਵਨੀ ਟਿੱਬਾ ਦੀ ਅਗਵਾਈ ਵਿੱਚ ਹੋਈ ਮੀਟਿੰਗ ਦੌਰਾਨ ਡੀ.ਟੀ.ਐੱਫ. ਆਗੂ ਬਲਵਿੰਦਰ ਭੰਡਾਲ, ਜੈਮਲ ਸਿੰਘ, ਹਰਭਜਨ ਸਿੰਘ ਅਤੇ ਪਵਨ ਕੁਮਾਰ ਵਲੋਂ ਡੀ.ਟੀ.ਐੱਫ. ਵਿੱਚ ਸ਼ਾਮਿਲ ਹੋਏ ਇਨ੍ਹਾਂ ਅਧਿਆਪਕ ਸਾਥੀਆਂ ਦਾ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਕਨਵੀਨਰ ਅਸ਼ਵਨੀ ਟਿੱਬਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਨਿੱਜੀਕਰਨ, ਉਦਾਰੀਕਰਨ ਅਤੇ ਸੰਸਾਰੀਕਰਨ ਦੇ ਇਸ ਦੌਰ ਵਿੱਚ ਹੱਕਾਂ ਦੀ ਲੜਾਈ ਲਈ ਸਮੁੱਚੇ ਅਧਿਆਪਕ ਵਰਗ ਦਾ ਇੱਕਜੁੱਟ ਹੋਣਾ ਸਮੇਂ ਦੀ ਵੱਡੀ ਲੋੜ ਬਣ ਗਿਆ ਹੈ। ਇਸ ਮੌਕੇ ਰੋਹਿਤ ਸ਼ਰਮਾ ਨੇ ਕਿਹਾ ਕਿ ਡੀ.ਟੀ.ਐੱਫ. ਹਮੇਸ਼ਾ ਅਧਿਆਪਕਾਂ ਦੇ ਹੱਕ ਸੱਚ ਦੀ ਲੜਾਈ, ਬੇਇਨਸਾਫ਼ੀ, ਦੱਬੇ ਕੁਚਲੇ ਵਰਗਾਂ ਅਤੇ ਸਮਾਜਿਕ ਤਬਦੀਲੀ ਦੇ ਹੱਕ ਵਿੱਚ ਲੋਕ-ਲਹਿਰ ਖੜੀ ਕਰਨ ਦੀ ਹਾਮੀ ਭਰਦੀ ਹੈ। ਉਨ੍ਹਾਂ ਨੇ ਪ੍ਰਣ ਕੀਤਾ ਕਿ ਉਹ ਡੀ.ਟੀ.ਐੱਫ. ਦੀ ਸੋਚ ਅਤੇ ਨੀਤੀਆਂ ਤੇ ਪਹਿਰਾ ਦਿੰਦੇ ਹੋਏ ਅਧਿਆਪਕ ਹਿਤਾਂ ਲਈ ਹਮੇਸ਼ਾ ਸਰਗਰਮ ਰਹਿਣਗੇ। ਇਸ ਮੌਕੇ ਹਰਜਿੰਦਰ ਹੈਰੀ, ਬਲਵੀਰ ਸਿੰਘ, ਗੁਰਦੀਪ ਸਿੰਘ ਧੰਮ, ਮਨਪ੍ਰੀਤ ਸਿੰਘ, ਅਵਤਾਰ ਸਿੰਘ, ਸਾਹਿਬ ਸਿੰਘ, ਰਜਵੰਤਪਾਲ, ਹਰਬੰਸ ਕੌਰ, ਗੌਰੀ, ਸੁਨੀਲ ਕੁਮਾਰ, ਸੁਰਿੰਦਰਪਾਲ, ਮਲਕੀਤ ਸਿੰਘ ਆਦਿ ਅਧਿਆਪਕ ਆਗੂ ਹਾਜ਼ਰ ਸਨ।