ਜੋਗਿੰਦਰ ਸਿੰਘ ਮਾਨ ਨੇ ਕਰਵਾਇਆ ਛਿੰਜ ਮੇਲੇ ਦਾ ਆਗਾਜ਼

Last Updated: Jun 09 2019 11:40
Reading time: 1 min, 2 secs

ਜੈ ਬਾਬਾ ਕੁੱਲੇ ਵਾਲੀ ਸੱਚੀ ਸਰਕਾਰ ਨੇੜੇ ਕਿਰਪਾਲ ਪੁਰ ਕਲੋਨੀ ਪਿੰਡ ਉੱਚਾ ਵਿਖੇ ਸਲਾਨਾ ਜੋੜ ਮੇਲਾ ਗੱਦੀ ਨਸ਼ੀਨ ਬਾਬਾ ਸੋਮਨਾਥ ਸਿੱਧੂ ਦੀ ਅਗਵਾਈ ਹੇਠ ਸ਼ਰਧਾ ਪੂਰਵਕ ਕਰਵਾਇਆ ਗਿਆ। ਦੋ ਦਿਨਾਂ ਜੋੜ ਮੇਲੇ ਦੇ ਪਹਿਲੇ ਦਿਨ ਸ਼ਾਮ ਨੂੰ ਨਿਸ਼ਾਨ ਸਾਹਿਬ ਦੀ ਰਸਮ ਉਪਰੰਤ ਚਰਾਗ਼ ਰੁਸ਼ਨਾਏ ਗਏ ਅਤੇ ਰਾਤ ਦੀ ਮਹਿਫਿਲ ਵੀ ਸਜਾਈ ਗਈ। ਦੂਸਰੇ ਦਿਨ ਸਵੇਰੇ 10 ਵਜੇ ਚਾਦਰ ਦੀ ਰਸਮ ਤੋਂ ਬਾਅਦ ਸੱਭਿਆਚਾਰਕ ਸਟੇਜ ਸਜਾਈ ਗਈ ਜਿਸ ਵਿੱਚ ਪ੍ਰਸਿੱਧ ਗਾਇਕ ਕਲਾਕਾਰਾਂ ਨੇ ਆਪਣੇ ਗੀਤਾਂ ਰਾਹੀਂ ਸ਼ਰਧਾਲੂਆਂ ਨੂੰ ਝੂਮਣ ਲਾ ਦਿੱਤਾ। ਸ਼ਾਮ 4 ਵਜੇ ਛਿੰਜ ਮੇਲੇ ਦਾ ਉਦਘਾਟਨ ਜਿਲ੍ਹਾ ਕਾਂਗਰਸ ਪ੍ਰਧਾਨ ਅਤੇ ਸਾਬਕਾ ਕੈਬਿਨੇਟ ਮੰਤਰੀ ਪੰਜਾਬ ਜੋਗਿੰਦਰ ਸਿੰਘ ਮਾਨ ਨੇ ਕਰਵਾਇਆ। ਜਿਸ ਵਿੱਚ ਨਾਮਵਰ ਪਹਿਲਵਾਨਾ ਨੇ ਜੋਰ ਅਜਮਾਇਸ਼ ਕੀਤੀ। ਜੇਤੂ ਪਹਿਲਵਾਨਾ ਨੂੰ ਇਨਾਮਾ ਦੀ ਵੰਡ ਬਾਬਾ ਸੋਮਨਾਥ ਸਿੱਧੂ ਤੋਂ ਇਲਾਵਾ ਜੋਗਿੰਦਰ ਸਿੰਘ ਮਾਨ, ਦਲਜੀਤ ਰਾਜੂ ਦਰਵੇਸ਼ ਪਿੰਡ ਪ੍ਰਧਾਨ ਬਲਾਕ ਕਾਂਗਰਸ ਫਗਵਾੜਾ ਦਿਹਾਤੀ ਅਤੇ ਸੂਬਾ ਕਾਂਗਰਸ ਸਕੱਤਰ ਅਵਤਾਰ ਸਿੰਘ ਪੰਡਵਾ ਨੇ ਸਾਂਝੇ ਤੌਰ ਤੇ ਕੀਤੀ। ਮਾਨ ਨੇ ਸਮੂਹ ਸੰਗਤ ਨੂੰ ਜੋੜ ਮੇਲੇ ਦੀ ਵਧਾਈ ਦਿੱਤੀ। ਜੋੜ ਮੇਲੇ ਦੌਰਾਨ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਲੰਗਰ ਦੀ ਸੇਵਾ ਅਤੁਟ ਵਰਤਾਈ ਗਈ। ਇਸ ਮੋਕੇ ਸਾਂਈ ਜਸਵੀਰ ਸਿੰਘ ਪਾਸਲੇ ਵਾਲੇ, ਪਾਲ ਸਿੰਘ ਮੁਲਤਾਨੀ, ਦਰਸ਼ੀ ਉੱਚਾ ਪਿੰਡ, ਗੁਰਸ਼ਰਨ ਸਿੰਘ ਮੋਨੂੰ, ਮੋਹਨ ਸਿੰਘ, ਸਤਨਾਮ ਸਿੰਘ ਸਾਬਕਾ ਸਰਪੰਚ, ਸੁਰਜੀਤ ਕੁਮਾਰ ਸਾਬਕਾ ਸਰਪੰਚ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਭਰ ਦੀ ਸੰਗਤ ਹਾਜਰ ਸਨ।