Loading the player...

ਮੋਦੀ ਸਰਕਾਰ ਦੀ ਆਰਥਿਕ ਨੀਤੀਆਂ ਵਿਰੁੱਧ ਕਿਰਤੀ ਕਿਸਾਨ ਯੂਨੀਅਨ ਦਾ ਇਕੱਠ

Last Updated: Jun 12 2019 17:26
Reading time: 0 mins, 40 secs

ਅੱਜ ਜਲੰਧਰ ਵਿੱਚ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਝੰਡੇ ਹੇਠ ਹਜ਼ਾਰਾਂ ਕਿਸਾਨ ਇਕੱਠੇ ਹੋਏ ਜੋ ਕਿ ਮੋਦੀ ਸਰਕਾਰ ਦੀ 100 ਦਿਨਾਂ ਆਰਥਿਕ ਨੀਤੀਆਂ ਵਿਰੁੱਧ ਪੂਰੇ ਭਾਰਤ ਵਿੱਚ ਪਹਿਲੀ ਲਾਮਬੰਦੀ ਹੈ। ਇਸ ਦੋਰਾਨ ਬੁਲਾਰਿਆਂ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਮਰਾਜੀ ਬਹੁ ਕੰਪਨੀਆਂ ਦਾ ਮਾਲ ਵਿਕਾਉਣ ਲਈ ਭਾਰਤ ਦੇ ਕਿਸਾਨਾਂ 'ਤੇ ਹਰੇ ਇਨਕਲਾਬ ਦਾ ਸਾਮਰਾਜੀ ਖੇਤੀਬਾੜੀ ਮਾਡਲ ਥੋਪਿਆ ਗਿਆ। ਇਸ ਸਾਮਰਾਜੀ ਖੇਤੀਬਾੜੀ ਮਾਡਲ ਨੇ ਜਿੱਥੇ ਸਾਮਰਾਜੀ ਬਹੁ ਕੰਪਨੀਆਂ ਨੂੰ ਮਾਲਾਮਾਲ ਕੀਤਾ ਉੱਥੇ  ਭਾਰਤ ਦੀ ਕਿਸਾਨੀ ਨੂੰ ਤਬਾਹ ਕਰਕੇ ਰੱਖ ਦਿੱਤਾ। ਜਿਸ ਦੇ ਸਿੱਟੇ ਵਜੋਂ ਹਰੇ ਇਨਕਲਾਬ ਦੇ ਖ਼ਿੱਤਿਆਂ ਵਿੱਚ ਕਿਸਾਨੀ ਵੱਡੀ ਪੱਧਰ 'ਤੇ ਖੁਦਕੁਸ਼ੀਆਂ ਕਰ ਰਹੀ ਹੈ। ਇਸ ਮੌਕੇ ਮੋਦੀ ਸਰਕਾਰ ਵਲੋਂ ਦੇਸ਼ ਭਰ ਵਿੱਚ ਗ੍ਰਿਫ਼ਤਾਰ ਕੀਤੇ ਗਏ ਪੱਤਰਕਾਰ, ਬੁੱਧੀਜੀਵੀ ਅਤੇ ਹੋਰ ਅਗਾਂਹਵਧੂ ਲੋਕਾਂ ਦੀ ਨਾਜਾਇਜ਼ ਗ੍ਰਿਫ਼ਤਾਰੀ ਦੀ ਨਿਖੇਧੀ ਕਰਦਿਆਂ ਉਨ੍ਹਾਂ ਨੂੰ ਬਿਨ੍ਹਾਂ ਸ਼ਰਤ ਰਿਹਾਈ ਦੀ ਮੰਗ ਕੀਤੀ ਗਈ।