ਰਾਜ ਸਰਕਾਰ ਲੋੜਵੰਦ ਲੋਕਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਦੇਣ ਲਈ ਵਚਨਬੱਧ- ਐਸ.ਡੀ.ਐਮ ਰਮਨ ਕੋਛੜ

Last Updated: Jul 21 2019 13:25
Reading time: 1 min, 49 secs

ਪੰਜਾਬ ਸਰਕਾਰ ਵੱਲੋਂ ਲੋੜਵੰਦ ਲੋਕਾਂ ਨੂੰ ਇੱਕ ਛੱਤ ਹੇਠ ਸਾਰੀਆਂ ਸਕੀਮਾਂ ਦਾ ਲਾਭ ਦੇਣ ਦੇ ਮੰਤਵ ਨਾਲ ਸਬ ਡਵੀਜ਼ਨ ਪੱਧਰ ਤੇ 'ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ' ਤਹਿਤ ਵਿਸ਼ੇਸ ਕੈਂਪ ਲਗਾਏ ਗਏ, ਜਿਸ ਤਹਿਤ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਦੀ ਅਗਵਾਈ ਹੇਠ ਸਬ ਡਵੀਜ਼ਨ, ਦੀਨਾਨਗਰ ਵਿਖੇ ਲਗਾਏ ਕੈਂਪ ਵਿੱਚ 628 ਲਾਭਪਾਤਰੀਆਂ ਨੂੰ ਮੌਕੇ ਤੇ ਲਾਭ ਪੁਜਦਾ ਕੀਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਰਮਨ ਕੋਛੜ ਐਸ.ਡੀ.ਐਮ ਦੀਨਾਨਗਰ ਨੇ ਦੱਸਿਆ ਕਿ ਐਸ.ਐਸ.ਐਮ ਕਾਲਜ ਦੀਨਾਨਗਰ ਵਿਖੇ ਲਗਾਏ ਕੈਂਪ ਵਿੱਚ ਘਰ-ਘਰ ਰੋਜ਼ਗਾਰ ਸਕੀਮ ਤਹਿਤ ਫੂਡ ਤੇ ਸਪਲਾਈ ਵਿਭਾਗ ਵੱਲੋਂ 80 ਲੋੜਵੰਦਾਂ ਦੇ ਕਾਰਡ ਬਣਾਏ ਗਏ, ਜਲ ਸਪਲਾਈ ਵਿਭਾਗ (ਦੋਰਾਂਗਲਾ) ਵੱਲੋਂ 14 ਲਾਭਪਾਤਰੀਆਂ ਨੂੰ ਪਖਾਨਾ ਬਣਾਉਣ, ਜਲ ਸਪਲਾਈ ਵਿਭਾਗ (ਦੀਨਾਨਗਰ) ਵੱਲੋਂ 141 ਲਾਭਪਾਤਰੀਆਂ ਨੂੰ ਪਖਾਨਾ ਬਣਾਉਣ, ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਭਾਗ (ਦੀਨਾਨਗਰ ਤੇ ਦੋਰਾਂਗਲਾ) ਵੱਲੋਂ 128 ਲਾਭਪਾਤਰੀਆਂ ਨੂੰ ਪੈਨਸ਼ਨਾਂ, ਜ਼ਿਲ੍ਹਾ ਭਲਾਈ ਵਿਭਾਗ ਵੱਲੋਂ 01, ਲੀਡ ਬੈਂਕ ਵੱਲੋਂ ਮੁਦਰਾ ਯੋਜਨਾ, ਸੁਕੰਨਿਆ ਸਮਰਿਧੀ ਯੋਜਨਾ ਆਦਿ ਤਹਿਤ 04 ਲਾਭਪਾਤਰੀਆਂ ਨੂੰ, ਲੇਬਰ ਵਿਭਾਗ ਵੱਲੋਂ 10 ਲਾਭਪਾਤਰੀਆਂ ਦੇ ਨਵੀਂ ਲੇਬਰ ਕਾਪੀ, ਹੈਲਥ ਅਤੇ ਫੈਮਲੀ ਵੈਲਫੇਅਰ ਵਿਭਾਗ ਵੱਲੋਂ 12 ਲਾਭਪਾਤਰੀਆਂ ਨੂੰ ਸਿਹਤ ਨਾਲ ਸਬੰਧਿਤ ਸੇਵਾਵਾਂ, ਖੇਤੀਬਾੜੀ ਵਿਭਾਗ ਵੱਲੋਂ ਖੇਤੀ ਸੰਦਾਂ ਤੇ ਸਬਸਿਡੀ ਦੇ 24 ਲਾਭਪਾਤਰੀ ਨੂੰ, ਮਨਰੇਗਾ ਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਬੀਡੀਪੀ ਓ ਦੋਰਾਂਗਲਾ ਵੱਲੋਂ 50 ਤੇ ਮਨਰੇਗਾ ਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਬੀਡੀਪੀਓ ਦੀਨਾਨਗਰ ਵੱਲੋਂ 164 ਲਾਭਪਾਤਰੀਆਂ ਨੂੰ ਲਾਭ ਪੁਜਦਾ ਕੀਤਾ ਗਿਆ।

ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੋੜਵੰਦ ਲੋਕਾਂ ਦੀ ਬਾਂਹ ਫੜੀ ਗਈ ਹੈ ਅਤੇ ਉਨ੍ਹਾਂ ਦੇ ਘਰਾਂ ਤੱਕ ਪੁਹੰਚ ਕਰਕੇ ਲੋਕਾਂ ਨੂੰ ਸਰਕਾਰੀ ਸਹੂਲਤਾਂ ਦਾ ਲਾਭ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੇ ਬਿਨਾਂ ਕਿਸੇ ਭੇਦਭਾਵ ਦੇ ਲੋੜਵੰਦ ਲੋਕਾਂ ਨੂੰ ਰਾਹਤ ਦਿੱਤੀ ਹੈ ਅਤੇ ਵਿਸ਼ੇਸ ਕੈਂਪ ਲਗਾਏ ਜਾ ਰਹੇ ਹਨ। ਜਿਨ੍ਹਾਂ ਦਾ ਮਕਸਦ ਇਹੀ ਹੈ ਕਿ ਲੋਕਾਂ ਨੂੰ ਦਫਤਰਾਂ ਵਿੱਚ ਜਾਣ ਦੀ ਲੋੜ ਨਾ ਪਵੇ, ਸਗੋਂ ਸਰਕਾਰ ਖੁਦ ਲੋਕਾਂ ਤੱਕ ਪੁਹੰਚ ਕਰਕੇ ਸਹੂਲਤਾਂ ਪ੍ਰਦਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਲੋੜਵੰਦ ਲੋਕਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਦੇਣ ਲਈ ਵਚਨਬੱਧ ਹੈ ਤੇ ਇਸ ਕਾਰਜ ਵਿੱਚ ਕੋਈ ਢਿੱਲਮੱਠ ਨਹੀਂ ਵਰਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਵਿਸ਼ੇਸ ਕੈਂਪ ਵਿੱਚ ਸਿਹਤ, ਜ਼ਿਲਾ ਸਮਾਜਿਕ ਸੁਰੱਖਿਆ, ਬਾਲ ਵਿਕਾਸ ਤੇ ਭਲਾਈ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਵਾਟਰ ਸਪਲਾਈ ਤੇ ਸੈਨੀਟੇਸ਼ਨ, ਪਾਵਰਕਾਮ, ਸੈਲਫ ਹੈਲਫ ਗਰੁੱਪ, ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਭਲਾਈ ਵਿਭਾਗ, ਮਨਰੇਗਾ ਸਮੇਤ ਸਮੂਹ ਵਿਭਾਗਾਂ ਵੱਲੋਂ ਆਪਣੇ ਵਿਭਾਗ ਨਾਲ ਸਬੰਧਿਤ ਚੱਲ ਰਹੀਆਂ ਸਕੀਮਾਂ ਦੇ ਸਟਾਲ ਲਗਾਏ ਗਏ ਤੇ ਲੋਕਾਂ ਨੂੰ ਮੌਕੇ ਤੇ ਲਾਭ ਪੁਜਦਾ ਕੀਤਾ ਗਿਆ।