ਸਵੈ-ਰੋਜ਼ਗਾਰ ਸ਼ੁਰੂ ਕਰਨ ਲਈ ਲੋਨ ਮੇਲਾ ਲਗਾਇਆ

Last Updated: Jul 21 2019 13:12
Reading time: 1 min, 0 secs

ਪੰਜਾਬ ਸਰਕਾਰ ਦੇ ਮਿਸ਼ਨ ਘਰ ਘਰ ਰੋਜ਼ਗਾਰ ਤਹਿਤ ਜ਼ਿਲ੍ਹਾ ਰੋਜ਼ਗਾਰ ਅਫਸਰ ਪਰਸ਼ੋਤਮ ਸਿੰਘ ਅਤੇ ਜੀ.ਐਮ. ਡੀ.ਸੀ. ਆਈ ਸੁਖਪਾਲ ਸਿੰਘ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਬਲਾਕ-ਬੀ, ਕਮਰਾ ਨੰ. 218 ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਗੁਰਦਾਸਪੁਰ ਵਿਖੇ ਬੇਰੁਜ਼ਗਾਰ ਪ੍ਰਾਰਥੀਆਂ ਨੂੰ ਆਪਣਾ ਸਵੈ-ਰੋਜ਼ਗਾਰ ਸ਼ੁਰੂ ਕਰਨ ਲਈ ਇੱਕ ਲੋਨ ਮੇਲਾ ਲਗਾਇਆ ਗਿਆ। ਇਸ ਲੋਨ ਮੇਲੇ ਵਿੱਚ ਜ਼ਿਲ੍ਹੇ ਦੇ 169 ਪ੍ਰਾਰਥੀਆਂ ਨੇ ਭਾਗ ਲਿਆ।

ਜ਼ਿਲ੍ਹਾ ਰੋਜ਼ਗਾਰ ਅਫਸਰ ਪਰਸ਼ੋਤਮ ਸਿੰਘ ਨੇ ਦੱਸਿਆ ਕਿ ਮੇਲੇ ਵਿੱਚ ਪ੍ਰਾਰਥੀਆਂ ਜਿਨ੍ਹਾਂ ਨੇ ਡੀ.ਆਈ.ਸੀ, ਕੇ.ਵੀ.ਆਈ. ਸੀ ਅਤੇ ਕੇ.ਵੀ.ਆਈ ਅਧੀਨ ਆਪਣੀਆਂ ਅਰਜ਼ੀਆਂ ਦਿੱਤੀਆਂ ਸਨ, ਦੀ ਇੰਟਰਵਿਊ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆ ਜਿਵੇਂ ਕਿ ਜੀ.ਐਮ.ਡੀ.ਆਈ. ਸੀ, ਐਲ.ਡੀ.ਐਮ, ਜ਼ਿਲ੍ਹਾ ਰੋਜ਼ਗਾਰ ਅਫਸਰ, ਗੁਰਦਾਸਪੁਰ, ਕੇ.ਵੀ.ਆਈ. ਬੀ. ਅਤੇ ਕੇ.ਵੀ.ਆਈ.ਸੀ ਦੇ ਅਧਿਕਾਰੀ, ਜ਼ਿਲ੍ਹਾ ਮੈਨੇਜਰ ਐਸ.ਸੀ. ਕਾਰਪੋਰੇਸ਼ਨ ਵੱਲੋਂ ਕੀਤੀ ਗਈ। ਇੰਟਰਵਿਊ ਲੈਣ ਉਪਰੰਤ 107 ਪ੍ਰਾਰਥੀਆਂ ਦੇ ਕੇਸ ਵੱਖ-ਵੱਖ ਬੈਂਕਾਂ ਨੂੰ ਲੋਨ ਲਈ ਸਪਾਂਸਰ ਕੀਤੇ ਗਏ, ਜਿਨ੍ਹਾਂ ਵਿੱਚ ਡੀ.ਆਈ.ਸੀ ਅਧੀਨ ਅਪਲਾਈ ਕਰਨ ਵਾਲੇ ਪ੍ਰਾਰਥੀਆਂ ਦੇ 66 ਕੇਸ, ਕੇ.ਵੀ.ਆਈ. ਸੀ 32, ਕੇ.ਵੀ.ਆਈ. ਬੀ ਦੇ 9 ਪ੍ਰਾਰਥੀਆਂ ਦੇ ਕੇਸ ਸਪਾਂਸਰ ਕੀਤੇ ਗਏ।

ਉਨ੍ਹਾਂ ਕੈਂਪ ਵਿੱਚ ਹਿੱਸਾ ਲੈਣ ਆਏ ਪ੍ਰਾਰਥੀਆਂ ਨੂੰ ਆਪਣਾ ਸਵੈ-ਰੋਜ਼ਗਾਰ ਸ਼ੁਰੂ ਕਰਕੇ ਆਪਣਾ ਮਾਲਕ ਆਪ ਬਣਨ ਲਈ ਮੋਟੀਵੇਟ ਕੀਤਾ। ਉਨ੍ਹਾਂ ਦੱਸਿਆ ਕਿ ਸਵੈ-ਰੋਜ਼ਗਾਰ ਦੇ ਕਿੱਤੇ ਅਪਣਾ ਕੇ ਪ੍ਰਾਰਥੀ ਆਪਣਾ ਜੀਵਨ ਪੱਧਰ ਉੱਚਾ ਉੱਠਾ ਸਕਦੇ ਹਨ ਅਤੇ ਨਾਲ ਹੀ ਹੋਰ ਬੇਰੁਜ਼ਗਾਰ ਪ੍ਰਾਰਥੀਆਂ ਨੂੰ ਵੀ ਰੋਜ਼ਗਾਰ ਮੁਹੱਈਆ ਕਰਵਾ ਸਕਦੇ ਹਨ ਅਤੇ ਬਾਕੀਆਂ ਲਈ ਰੋਲ ਮਾਡਲ ਬਣ ਸਕਦੇ ਹਨ।