'ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ' ਤਹਿਤ ਕੈਂਪ 'ਚ ਪਹੁੰਚ ਕੇ ਲਾਭ ਪ੍ਰਾਪਤ ਕਰਨ ਦੀ ਕੀਤੀ ਅਪੀਲ

Last Updated: Jun 19 2019 18:50
Reading time: 1 min, 25 secs

ਵਿਪੁਲ ਉੱਜਵਲ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ 'ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ' ਤਹਿਤ ਕੈਂਪ ਲਗਾਉਣ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਉਨ੍ਹਾਂ ਦੱਸਿਆ ਕਿ ਕੱਲ੍ਹ 20 ਜੂਨ ਨੂੰ ਸਬ ਡਵੀਜ਼ਨ ਪੱਧਰ 'ਤੇ ਲੋੜਵੰਦ ਲੋਕਾਂ ਨੂੰ ਲੋਕ ਭਲਾਈ ਸਕੀਮਾਂ ਦਾ ਲਾਭ ਮੌਕੇ 'ਤੇ ਪੁੱਜਦਾ ਕਰਨ ਦੇ ਮੰਤਵ ਨਾਲ 'ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ' ਤਹਿਤ ਕੈਂਪ ਲਗਾਏ ਜਾਣਗੇ। ਇਸ ਮੌਕੇ ਤੇਜਿੰਦਰਪਾਲ ਸਿੰਘ ਸੰਧੂ ਵਧੀਕ ਡਿਪਟੀ ਕਮਿਸ਼ਨਰ (ਜ), ਸ. ਰਣਬੀਰ ਸਿੰਘ ਮੂਧਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਤੇ ਲਖਵਿੰਦਰ ਸਿੰਘ ਡੀ.ਡੀ.ਪੀ.ਓ ਹਾਜ਼ਰ ਸਨ।

ਸਥਾਨਕ ਪੰਚਾਇਤ ਭਵਨ ਵਿਖੇ ਮੀਟਿੰਗ ਦੌਰਾਨ ਉਨ੍ਹਾਂ ਦੱਸਿਆ ਕਿ ਇੱਕ ਛੱਤ ਹੇਠ ਲੋੜਵੰਦ ਲੋਕਾਂ ਨੂੰ ਵੱਖ-ਵੱਖ ਵਿਭਾਗਾਂ ਵੱਲੋਂ ਮੌਕੇ 'ਤੇ ਲਾਭ ਪੁੱਜਦਾ ਕੀਤਾ ਜਾਵੇਗਾ। ਸਿਹਤ, ਜ਼ਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ, ਫੂਡ ਸਪਲਾਈ ਤੇ ਕੰਟਰੋਲਰ, ਲੇਬਰ ਵਿਭਾਗ, ਪਸ਼ੂ ਪਾਲਣ, ਮੱਛੀ ਪਾਲਣ, ਖੇਤੀਬਾੜੀ ਵਿਭਾਗ, ਪੇਂਡੂ ਵਿਕਾਸ ਤੇ ਪੰਚਾਇਤ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਭਲਾਈ ਵਿਭਾਗ, ਬੈਂਕਾਂ ਸਮੇਤ ਸਮੂਹ ਵਿਭਾਗਾਂ ਦੇ ਅਧਿਕਾਰੀ ਮੌਜੂਦ ਹੋਣਗੇ ਤੇ ਲੋਕਾਂ ਨੂੰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦੱਸਣ ਦੇ ਨਾਲ ਸਕੀਮਾਂ ਦਾ ਲਾਭ ਵੀ ਪੁੱਜਦਾ ਕਰਨਗੇ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਵੱਧ ਤੋਂ ਵੱਖ ਇਸ ਕੈਂਪ ਦਾ ਲਾਹਾ ਲੈਣ ਦੀ ਅਪੀਲ ਕੀਤੀ।

ਉਨ੍ਹਾਂ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਸਵੇਰੇ 10 ਵਜੇ ਤੋਂ ਕੈਂਪ ਲਗਾਏ ਜਾਣਗੇ। ਸਬ ਡਵੀਜ਼ਨ ਗੁਰਦਾਸਪੁਰ ਦਾ ਕੈਂਪ ਸਥਾਨਕ ਬੇਅੰਤ ਕਾਲਜ ਆਫ਼ ਇੰਜੀਨਰਿੰਗ, ਦੀਨਾਨਗਰ ਦਾ ਐਸ.ਐਸ.ਐਮ ਕਾਲਜ ਦੀਨਾਨਗਰ, ਕਲਾਨੋਰ ਦਾ ਬੀ.ਡੀ.ਪੀ.ਓ ਦਫ਼ਤਰ ਵਿਖੇ, ਡੇਰਾ ਬਾਬਾ ਨਾਨਕ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਵਿਖੇ ਤੇ ਬਟਾਲਾ ਸਬ ਡਵੀਜ਼ਨ ਦਾ ਕੈਂਪ ਸਥਾਨਕ ਆਈ.ਟੀ.ਆਈ ਵਿਕੇ ਲੱਗੇਗਾ।

ਇਸ ਮੌਕੇ ਸਰਵ ਰਮਨ ਕੋਛੜ ਐਸ.ਡੀ.ਐਮ ਦੀਨਾਨਗਰ, ਡਾ. ਦੀਪਕ ਭਾਟੀਆ ਐਸ.ਡੀ.ਐਮ ਗੁਰਦਾਸਪੁਰ, ਬਲਬੀਰਰਾਜ ਸਿੰਘ ਐਸ.ਡੀ.ਐਮ ਬਟਾਲਾ,  ਵਿਨੋਦ ਮੰਤਰੀ ਜ਼ਿਲ੍ਹਾ ਸਿੱਖਿਆ ਅਫ਼ਸਰ (ਪ), ਕਰਮ ਚੰਦ ਜ਼ਿਲ੍ਹਾ ਰੋਜ਼ਗਾਰ ਅਫ਼ਸਰ, ਮੈਡਮ ਸੁਮਨਦੀਪ ਕੋਰ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਡਾ. ਸੁਨੀਤਾ ਭੱਲਾ ਸਹਾਇਕ ਸਿਵਲ ਸਰਜਨ, ਪਰਮਿੰਦਰ ਸਿੰਘ ਸੈਣੀ ਜ਼ਿਲ੍ਹਾ ਗਾਈਡੈਂਸ ਕਾਊਸਲਰ, ਐਸ.ਡੀ.ਓ ਕੰਵਰਜੀਤ ਰੱਤੜਾ, ਪ੍ਰਭਜੋਤ ਸਿੰਘ ਖੇਤੀਬਾੜੀ ਅਫ਼ਸਰ, ਪਵਨ ਕੁਮਾਰ ਆਦਿ ਹਾਜ਼ਰ ਸਨ।