ਹੁਣ ਏ ਟੀ ਐਮਜ਼ ਵਿੱਚੋਂ ਨਹੀ ਖਤਮ ਹੋਵੇਗਾ ਕੈਸ਼ !!!

Last Updated: Jun 16 2019 17:43
Reading time: 1 min, 8 secs

ਬੈਂਕਾਂ ਵਿੱਚ ਜਮਾ ਆਪਣੇ ਪੈਸੇ ਕਢਵਾਉਣ ਲਈ ਲੰਬੀਆਂ ਲੰਬੀਆਂ ਕਤਾਰਾਂ ਵਿੱਚ ਲੱਗਣ ਵਰਗੀਆਂ ਪ੍ਰੇਸਾਨੀਆਂ ਤੋਂ ਭਾਂਵੇ ਕਿ ਬੈਂਕਾ ਨੇ ਰਾਹਤ ਪ੍ਰਦਾਨ ਕਰਦਿਆਂ ਏ ਟੀ ਐਮਜ਼ ਖੋਲ ਰੱਖੇ ਹਨ। ਏ ਟੀ ਐਮ ਦਾ ਮਤਲਬ ਭਾਂਵੇ "ਆਟੋਮੇਟਿਡ ਟੈਲਰ ਮਸੀਨ" ਹੈ ਭਾਵ ਕਿ ਇੱਕ ਅਜਿਹੀ ਮਸੀਨ ਜਿਥੇ ਹਰ ਵੇਲੇ ਪੈਸਾ ਰਹੇਗਾ ਤੇ ਜਦੋਂ ਵੀ ਤੁਹਾਨੂੰ ਜਰੁਰਤ ਹੈ ਤੁਸੀ ਉਸ ਮਸ਼ੀਨ ਵਿਚੋਂ ਪੈਸੇ ਕਢਵਾ ਸਕਦੇ ਹੋ ਉਹ ਵੀ ਬਿਨਾ ਦਿੱਕਤ ਪ੍ਰੇਸਾਨੀ, ਬਿਨਾ ਕਿਸੇ ਟਾਈਮ ਦੇ ਝੰਜ਼ਟ ਦੇ ਆਪਣੀ ਲੋੜ ਪੂਰੀ ਕਰ ਸਕਦੇ ਹੋ। ਇਸਦੇ ਨਾਲ ਹੀ ਭਾਂਵੇ ਕਿ ਬੈਂਕਾ ਨੇ ਇਸ ਮਸੀਨ ਵਿੱਚੋਂ ਪੈਸੇ ਕਢਵਾਉਣ ਦੀ ਲਿਮਟ ਵੀ ਫਿਕਸ ਕਰ ਰੱਖੀ ਹੈ, ਪਰ ਫੇਰ ਜਿਆਦਾਤਰ ਬੈਂਕਾ ਦੇ ਏ ਟੀ ਐਮ ਖਾਲੀ ਹੀ ਰਹਿੰਦੇ ਹਨ ਜਿਸ ਕਰਕੇ ਲੋਕਾਂ ਨੂੰ ਭਾਰੀ ਪ੍ਰੇਸਾਨੀ ਦਾ ਸਾਹਮਣਾ ਅਕਸਰ ਹੀ ਕਰਨਾ ਪੈਂਦਾ ਹੈ। ਪਰ ਹੁਣ ਰਿਜਰਵ ਬੈਂਕ ਆਫ ਇੰਡੀਆਂ ਨੇ ਗ੍ਰਾਹਕਾਂ ਦੀ ਸੁਵਿਧਾ ਲਈ ਸਾਰੇ ਹੀ ਬੈਂਕਾ ਨੂੰ ਹੁਕਮ ਜਾਰੀ ਕਰਦਿਆਂ ਕਿਹਾ ਹੈ ਕਿ ਹਰ ਬੈਂਕ ਦੇ ਏ ਟੀ ਐਮ ਮਸੀਨ ਵਿੱਚ ਪੈਸੇ ਖਤਮ ਨਹੀ ਹੋਣਗੇ। ਜੇਕਰ ਕਿਸੇ ਕਾਰਣ ਪੈਸੇ ਏ ਟੀ ਐਮ ਮਸੀਨ ਵਿੱਚ ਖਤਮ ਹੋ ਜਾਂਦੇ ਹਨ ਤਾਂ ਉਸ ਮਸੀਨ ਵਿੱਚ ਮੁੜ ਪੈਸੇ ਪਾਏ ਜਾਣ ਤੇ ਕੋਈ ਵੀ ਏ ਟੀ ਐਮ ਤਿੰਨ ਘੰਟਿਆਂ ਤੋਂ ਵੱਧ ਖਾਲੀ ਨਹੀਂ ਰਹਿਣਾ ਚਾਹੀਦਾ। ਰਿਜਰਵ ਬੈਂਕ ਨੇ ਨਾਲ ਹੀ ਸਾਰੇ ਬੈਂਕਾ ਨੁੰ ਇਹ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਜੁਰਮਾਨਾ ਹੋਵੇਗਾ। ਇਸ ਲਈ ਹੁਣ ਕੈਸ਼ ਖਤਮ ਹੋਣ ਨਾਲ ਦਰਪੇਸ਼ ਪ੍ਰੇਸਾਨੀਆਂ ਤੌਂ ਛੁਟਕਾਰਾ ਮਿਲਣ ਦੀਆਂ ਸੰਭਾਵਨਾ ਹਨ।