ਗਿੱਲ ਨੇ ਜਿੱਤੇ ਦੋ ਮੈਡਲ, ਨੈਸ਼ਨਲ ਗੇਮਜ਼ ਲਈ ਹੋਈ ਸਿਲੈਕਸ਼ਨ !!!

Last Updated: Jan 06 2020 16:22
Reading time: 1 min, 18 secs

ਚੰਡੀਗੜ੍ਹ ਸੈਕਟਰ 46 ਦੇ ਸਪੋਰਟਸ ਕੰਪਲੈਕਸ ਵਿੱਚ ਮਾਸਟਰਜ਼ ਐਥਲੈਟਿਕਸ ਐਸੋਸੀਏਸ਼ਨ ਚੰਡੀਗੜ੍ਹ ਵੱਲੋਂ 40ਵੀਂ ਸਟੇਟ ਲੈਵਲ ਐਥਲੈਟਿਕਸ ਮੀਟ ਕਰਵਾਈ ਗਈ। ਇਸ ਮੀਟ ਵਿੱਚ ਲਗਭਗ 200 ਖਿਡਾਰੀਆਂ ਨੇ ਹਿੱਸਾ ਲਿਆ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ 50 ਖਿਡਾਰੀਆਂ ਨੇ ਭਾਗ ਲਿਆ। ਫ਼ਿਰੋਜ਼ਪੁਰ ਜ਼ਿਲ੍ਹੇ ਦੇ ਹੋਣਹਾਰ ਖਿਡਾਰੀ ਬਲਕਾਰ ਸਿੰਘ ਗਿੱਲ ਨੇ ਵੀ ਇਸ ਮੀਟ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਇਸ ਮੀਟ ਵਿੱਚ ਦੋ ਮੈਡਲ ਹਾਸਿਲ ਕੀਤੇ। ਗਿੱਲ ਨੇ ਲੰਬੀ ਛਾਲ ਵਿੱਚੋਂ ਸਿਲਵਰ ਮੈਡਲ ਅਤੇ ਸ਼ਾਟਪੁੱਟ ਵਿੱਚ ਤਾਂਬੇ ਦਾ ਮੈਡਲ ਹਾਸਿਲ ਕੀਤਾ। ਫਰਵਰੀ ਵਿੱਚ ਹੋ ਰਹੀਆਂ ਨੈਸ਼ਨਲ ਗੇਮਜ਼ ਚ ਵੀ ਉਨ੍ਹਾਂ ਦੀ ਸਿਲੈਕਸ਼ਨ ਹੋ ਗਈ ਹੈ।

ਜ਼ਿਕਰਯੋਗ ਹੈ ਕਿ ਗਿੱਲ ਨੇ ਸਾਲ 2015 ਵਿੱਚ ਸਿੰਘਾਪੁਰ ਤੋਂ ਇੱਕ ਗੋਲਡ ਮੈਡਲ ਅਤੇ ਇੱਕ ਸਿਲਵਰ ਮੈਡਲ ਹਾਸਿਲ ਕਰਕੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕੀਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਸਾਲ 2016 ਵਿੱਚ ਵਦੀਸ਼ਾ ਮੱਧ ਪ੍ਰਦੇਸ਼ ਵਿੱਚ ਹੋਈਆਂ ਨੈਸ਼ਨਲ ਗੇਮਜ਼ ਚ ਇੱਕ ਗੋਲਡ, ਇੱਕ ਸਿਲਵਰ ਮੈਡਲ ਹਾਸਿਲ ਕੀਤਾ। 2019 ਵਿੱਚ ਵੀ ਉਨ੍ਹਾਂ ਨੇ ਜੈਪੁਰ ਨੈਸ਼ਨਲ ਗੇਮਜ਼ 'ਚ ਵੀ ਬ੍ਰਾਊਨਜ਼ ਮੈਡਲ ਹਾਸਿਲ ਕੀਤਾ। ਗਿੱਲ ਨੇ ਦੱਸਿਆ ਕਿ ਉਹ ਵਧੀਆ ਪ੍ਰੈਕਟਿਸ ਕਰਕੇ ਪੰਚਕੂਲਾ ਵਿਖੇ ਹੋ ਰਹੀਆਂ ਨੈਸ਼ਨਲ ਗੇਮਜ਼ ਵਿੱਚ ਚੰਗਾ ਪ੍ਰਦਰਸ਼ਨ ਕਰਕੇ ਆਪਣੇ ਰਾਜ ਦਾ ਨਾਮ ਰੌਸ਼ਨ ਕਰਨਗੇ।

ਇਸ ਮੌਕੇ ਤੇ ਐਸੋਸੀਏਸ਼ਨ ਦੇ ਪ੍ਰਧਾਨ ਰਾਹੁਲ ਪਰਕੋਡੀਆ ਅਤੇ ਜਨਰਲ ਸੈਕਟਰੀ ਐੱਸ ਪੀ ਵਰਮਾ ਨੇ ਦੱਸਿਆ ਕਿ ਨੈਸ਼ਨਲ ਗੇਮਜ਼ 'ਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਕੈਨੇਡਾ ਵਰਲਡ ਐਥਲੈਟਿਕਸ ਮੀਟ ਲਈ ਸਿਲੈਕਟ ਕੀਤਾ ਜਾਵੇਗਾ। ਗਿੱਲ ਦੀ ਇਸ ਜਿੱਤ ਤੇ ਗਿੱਲ ਨੂੰ ਜ਼ਿਲ੍ਹਾ ਸਿੱਖਿਆ ਅਫਸਰ ਸੈ.ਸਿੱ. ਕੁਲਵਿੰਦਰ ਕੌਰ, ਪ੍ਰੈੱਸ ਕਲੱਬ ਦੇ ਪ੍ਰਧਾਨ ਪਰਮਿੰਦਰ ਸਿੰਘ ਥਿੰਦ ਸਮੂਹ ਪ੍ਰੈੱਸ ਕਲੱਬ ਮੈਂਬਰ, ਜ਼ਿਲ੍ਹਾ ਖੇਡ ਅਫਸਰ ਸੁਨੀਲ ਕੁਮਾਰ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਜਗਜੀਤ ਸਿੰਘ ਚਾਹਲ, ਅਧਿਆਪਕ ਜੀਵਨ ਸ਼ਰਮਾ, ਸੁਖਵਿੰਦਰ ਭੁੱਲਰ, ਅੰਮ੍ਰਿਤ ਬਰਾੜ, ਕਮਲਬੀਰ ਸਿੰਘ, ਤਰਸੇਮ ਸਿੰਘ ਪੱਲਾ ਆਦਿ ਨੇ ਵਧਾਈਆਂ ਦਿੱਤੀਆਂ।