ਵਿਵੇਕਾਨੰਦ ਵਰਲਡ ਸਕੂਲ ਨੇ ਹਾਸਲ ਕੀਤਾ ਅੰਤਰਰਾਸ਼ਟਰੀ ਸਿੱਖਿਆ ਆਈਕਨ ਅਵਾਰਡ-2019 !!!

Last Updated: Aug 25 2019 13:13
Reading time: 1 min, 14 secs

ਵਿਵੇਕਾਨੰਦ ਵਰਲਡ ਸਕੂਲ ਨੂੰ ਨਵੀਂ ਦਿੱਲੀ ਵਿਖੇ ਅਰਜੇਂਟੀਨ ਰਿਪਬਲਿਕ ਦੇ ਰਾਜਦੂਤ "ਡੈਨੀਅਲ ਚੁਬੁਰੁ" (ਮੁੱਖ ਮਹਿਮਾਨ) ਵੱਲੋਂ ਸਨਮਾਨਿਤ ਕੀਤਾ ਗਿਆ। ਜਿਸ ਵਿੱਚ 7 ਦੇਸ਼ਾਂ ਦੇ 10,000 ਸਕੂਲਾਂ ਵਿੱਚੋਂ ਸਿਰਫ 200 ਸਕੂਲ ਚੁਣੇ ਗਏ, ਜਿਨ੍ਹਾਂ ਵਿੱਚੋਂ ਵਿਵੇਕਾਨੰਦ ਵਰਲਡ ਸਕੂਲ ਦਾ ਨਾਮ ਸ਼ਾਮਲ ਹੋਇਆ। ਸਕੂਲ ਦੇ ਚੇਅਰਮੈਨ ਗੌਰਵ ਭਾਸਕਰ ਸਕੂਲ ਦੀ ਨੁਮਾਇੰਦਗੀ ਕਰਨ ਤੇ ਪੁਰਸਕਾਰ ਲੈਣ ਲਈ ਨਵੀਂ ਦਿੱਲੀ ਪਹੁੰਚੇ। ਇਸ ਪ੍ਰੋਗਰਾਮ ਦੇ ਗੈਸਟ ਆਫ ਆਨਰ ਵੇਲੋ ਰਾਏ (ਸਿੱਖਿਆ ਮਾਹਰ), ਡਾ. ਐਚ.ਕੇ. ਸਰਦਾਨਾ (ਚਿਐਫ ਵਿਗਿਆਨਿਕ), ਅਮਲ ਮੁਹੰਮਦ ਸੈਦ (ਫੈਡਰਲ ਰਿਪਬਲਿਕ ਦੇ ਸਿੱਖਿਆ ਨਾਲ ਜੁੜੇ ਹੋਏ ਦੂਤਾਵਾਸ), ਆਰੋਨ ਨੁੰਮਾਹ ਸਿਨਤੀਮ (ਘਾਨਾ ਹਾਈ ਕਮਿਸ਼ਨ ਦੇ ਪਹਿਲੇ ਸੈਕਟਰੀ) ਅਤੇ ਮੁਖ ਵਕਤਾ ਨੈਸੀ ਜੁਨੇਜਾ (ਰੇਵਪ ਸੁਕਸੱਸ ਕੋਚ ਦੀ ਫਾਊਂਡਰ), ਜਿਯਾ ਫੂਟੇਲਾ (ਭਾਰਤ ਦੀ ਗੂਗਲ ਗਰਲ), ਮਾਰੀਆ ਲੋਪੇਜ (ਅੰਤਰਰਾਸ਼ਟਰੀ ਸਿੱਖਿਆ ਮਾਹਰ), ਵਿਵੇਕਾਨੰਦ ਪ੍ਰਸਾਦ (ਰੋਬੋਟਿਕ ਸਕੂਲ ਦੇ ਫਾਊਂਡਰ), ਮੁਨੀਸ਼ ਜਿੰਦਲ (ਹੋਵਰ ਰੋਬੋਟਿਕਸ ਦੇ ਫਾਊਂਡਰ ਤੇ ਸੀ.ਈ.ਊ), ਡਾ. ਮਾਲਾ ਸੇਨ ਗੁਪਤਾ (ਏਸ਼ੀਅਨ ਕਾਲਜ ਓਫ ਟਿੱਚਰਜ ਦੀ ਨਿਰਦੇਸ਼ਕ) ਰਹੇ।

ਇਸ ਪ੍ਰਾਪਤੀ 'ਤੇ ਸਕੂਲ ਦੇ ਡਾਇਰੈਕਟਰ ਡਾ. ਐਸ.ਐਨ. ਰੁਦਰਾ ਨੇ ਕਿਹਾ ਕਿ ਵਿਵੇਕਾਨੰਦ ਵਰਲਡ ਸਕੂਲ, ਜਿਸਦਾ ਮਕਸਦ ਵਿਦਿਆਰਥੀਆਂ ਦੀ ''ਘੱਟ ਗਿਣਤੀ ਪਰ ਗੁਣਾਤਮਕ ਸਿੱਖਿਆ'' ਹੈ। ਫਿਰੋਜ਼ਪੁਰ ਵਰਗੇ ਪਿਛੜੇ  ਅਤੇ ਸਰਹੱਦੀ ਖੇਤਰ ਵਿੱਚ ਇਹ ਜ਼ਿਲ੍ਹੇ ਦਾ ਪਹਿਲਾ-ਡੇ-ਬੋਰਡਿੰਗ ਸਕੂਲ ਹੈ। ਇੱਥੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਤੇ ਜ਼ੋਰ ਦਿੱਤਾ ਜਾਂਦਾ ਹੈ ਅਤੇ ਇਹ ਬਹੁਤ ਮਾਣ ਅਤੇ ਖੁਸ਼ੀ ਦੀ ਗੱਲ ਹੈ ਕਿ ਇਸਦੀ ਸਥਾਪਨਾ ਦੇ ਸਿਰਫ 1 ਸਾਲ ਅਤੇ 6 ਮਹੀਨਿਆਂ ਵਿੱਚ ਹੀ ਵੀ.ਡਬਲਯੂ.ਐਸ ਦਾ ਚੋਣ ਇੰਟਰਨੈਸ਼ਨਲ ਐਜੂਕੇਸ਼ਨ ਆਈਕਾਨ ਪੁਰਸਕਾਰ-2019 ਲਈ ਹੋਇਆ। ਡਾਕਟਰ ਰੁਦਰਾ ਨੇ ਸਕੂਲ ਦੀ ਸਫਲਤਾ ਲਈ ਸਮੂਹ ਸਕੂਲ ਸਟਾਫ, ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਵਾਅਦਾ ਕੀਤਾ ਕਿ ਭਵਿੱਖ ਵਿੱਚ ਵੀ ਸਿੱਖਿਆ ਦੇ ਖੇਤਰ ਵਿੱਚ ਆਪਣੀਆਂ ਸੇਵਾਵਾਂ ਪ੍ਰਦਾਨ ਕਰਦਾ ਰਹੇਗਾ।