ਕੈਨੇਡਾ ਭੇਜਣ ਦਾ ਝਾਂਸਾ ਦੇ ਕੇ, ਮਨੀ ਟਰਾਂਸਫਰ ਕਰਨ ਦੇ ਨਾਮ 'ਤੇ ਠੱਗੇ ਪੌਣੇ 2 ਲੱਖ.!!!

Last Updated: Jul 22 2019 13:58
Reading time: 0 mins, 48 secs

ਬਸਤੀ ਗੁਰੂ ਕਰਮ ਸਿੰਘ ਵਾਲੀ ਗੁਰੂਹਰਸਹਾਏ ਦੇ ਰਹਿਣ ਵਾਲੇ ਇੱਕ ਨੌਜ਼ਵਾਨ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਮਨੀ ਟਰਾਂਸਫਰ ਕਰਨ ਦੇ ਨਾਮ 'ਤੇ ਕਰੀਬ ਪੌਣੇ 2 ਲੱਖ ਦੀ ਠੱਗੀ ਮਾਰਨ ਦੇ ਦੋਸ਼ ਵਿੱਚ ਗੁਰੂਹਰਸਹਾਏ ਪੁਲਿਸ ਦੇ ਵੱਲੋਂ ਦੋ ਵਿਅਕਤੀਆਂ ਦੇ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਹੈ। ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਰਾਜੇਸ਼ ਕੁਮਾਰ ਪੁੱਤਰ ਧਰਮਪਾਲ ਵਾਸੀ ਬਸਤੀ ਗੁਰੂ ਕਰਮ ਸਿੰਘ ਵਾਲੀ ਗੁਰੂਹਰਸਹਾਏ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੋਸ਼ ਲਗਾਇਆ ਕਿ ਅਮਨਜੋਤ ਸਿੰਘ ਅਤੇ ਰੋਹਿਤ ਸ਼ਰਮਾ ਨੇ ਮੁੱਦਈ ਦੇ ਲੜਕੇ ਅਵਿਸ਼ ਨਰੂਲਾ ਨੂੰ ਵਿਦੇਸ਼ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਮਨੀ ਟਰਾਂਸਫਰ ਕਰਨ ਦੇ ਨਾਮ 'ਤੇ 1 ਲੱਖ 63 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਮੁਖਤਿਆਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਰਜੇਸ਼ ਕੁਮਾਰ ਦੇ ਬਿਆਨਾਂ ਦੇ ਆਧਾਰ 'ਤੇ ਅਮਨਜੋਤ ਸਿੰਘ ਰਾਜਪਾਲ ਵਾਸੀ 5 ਰੀਵਰ ਇੰਟਰਨੈਸ਼ਨਲ 4-ਡੀ ਸੈਂਟਰ ਮਾਰਕਿਟ ਨੇੜੇ ਨਰਿੰਦਰ ਸਿਨੇਮਾ ਜਲੰਧਰ ਸ਼ਹਿਰ ਅਤੇ ਰੋਹਿਤ ਦੇ ਵਿਰੁੱਧ 406, 420, 120-ਬੀ ਆਈਪੀਸੀ ਐਕਟ ਤਹਿਤ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।