200 ਯੂਨਿਟ ਤੱਕ ਬਿਜਲੀ ਬਿੱਲ ਮੁਆਫ ਕਰਨ ਸਬੰਧੀ ਹੁਣ ਸਾਬਕਾ ਸੈਨਿਕਾਂ ਨੇ ਚੁੱਕਿਆ ਝੰਡਾ !!!

Last Updated: Jul 21 2019 17:42
Reading time: 0 mins, 59 secs

ਸਾਬਕਾ ਸੈਨਿਕ ਯੂਨੀਅਨ ਦੀ ਮੀਟਿੰਗ ਪ੍ਰਤਾਪ ਨਗਰ ਚੁੰਗੀ ਨੰਬਰ 8 ਵਿਖੇ ਹੋਈ। ਜਿਸਦੀ ਪ੍ਰਧਾਨਗੀ ਬਲਾਕ ਪ੍ਰਧਾਨ ਸੂਬੇਦਾਰ ਚਰਨ ਸਿੰਘ ਕੀਰਤੀ ਚੱਕਰ ਨੇ ਕੀਤੀ। ਮੀਟਿੰਗ ਦੀ ਸ਼ੁਰੂਆਤ ਜਨਰਲ ਸੈਕਟਰ ਸੂਬੇਦਾਰ ਧੀਰਾ ਸਿੰਘ ਨੇ ਇੰਡੀਅਨ ਐਕਸ ਸਰਵਿਸਿਜ਼ ਲੀਗ ਵੱਲੋਂ ਨਵੇਂ ਬਣ ਕੇ ਆਏ ਆਈ-ਕਾਰਡ ਵੰਡ ਕੇ ਕੀਤੀ ਅਤੇ ਲੈਟਰ ਪੜ੍ਹ ਕੇ ਸੁਣਾਏ। ਬਲਾਕ ਪ੍ਰਧਾਨ ਗੁਰੂਹਰਸਹਾਏ ਸੂਬੇਦਾਰ ਗੁਰਦੀਪ ਸਿੰਘ, ਬਲਾਕ ਪ੍ਰਧਾਨ ਰਾਜਬੀਰ ਸਿੰਘ ਅਤੇ ਅਮਰ ਸਿੰਘ ਨੇ ਸਾਬਕਾ ਸੈਨਿਕ ਨੂੰ ਯੂਨੀਅਨ ਦੇ ਨਾਲ ਜੁੜਨ ਦੇ ਬਾਰੇ ਦੱਸਦੇ ਹੋਏ ਆਪਣੇ ਵਿਚਾਰ ਦੱਸੇ। ਆਯੂਸ਼ਮਾਨ ਬੀਮਾ ਯੋਜਨਾ ਅਤੇ ਈਸੀਐੱਚਐੱਸ ਕਾਰਡ ਬਾਰੇ ਸੈਨਿਕਾਂ ਨੂੰ ਜਾਣਕਾਰੀ ਦਿੱਤੀ ਅਤੇ ਨਵੇਂ ਕਾਰਡ ਬਣਾਉਣ ਬਾਰੇ ਦੱਸਿਆ।

ਸਾਬਕਾ ਸੈਨਿਕ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਜਾਣੂ ਕਰਵਾਉਂਦੇ ਹੋਏ ਸੈਨਿਕਾਂ ਨੂੰ ਦੱਸਿਆ ਕਿ ਬਿਜਲੀ ਕਨੈਕਸ਼ਨ ਜੋ ਬੰਦ ਹੋਏ ਹਨ, ਉਹ ਚਾਲੂ ਕਰਨ ਦੀ ਬੇਨਤੀ ਕੀਤੀ ਗਈ ਹੈ। ਸਾਬਕਾ ਸੈਨਿਕਾਂ ਦੇ 200 ਯੂਨਿਟ ਤੱਕ ਬਿਜਲੀ ਬਿੱਲ ਮੁਆਫ ਕਰਨ ਦੇ ਬਾਰੇ ਵਿੱਚ ਵੀ ਵਿਚਾਰ ਚਰਚਾ ਹੋਈ। ਬਲਾਕ ਪ੍ਰਧਾਨ ਸੂਬੇਦਾਰ ਚਰਨ ਸਿੰਘ ਕੀਰਤੀ ਚੱਕਰ ਨੇ ਦੱਸਿਆ ਕਿ ਜਿਨ੍ਹਾਂ ਸੈਨਿਕਾਂ ਅਤੇ ਵੀਰ ਨਾਰੀਆਂ ਦੀਆਂ ਪੈਨਸ਼ਨ ਘੱਟ ਆ ਰਹੀ ਹੈ, ਉਨ੍ਹਾਂ ਵਾਸਤੇ ਜਲੰਧਰ ਤੋਂ ਟੀਮ ਆਵੇਗੀ, ਜਿਨ੍ਹਾਂ ਲਈ ਈਸੀਐੱਚਐੱਸ ਵਿੱਚ ਮੀਟਿੰਗ ਰੱਖੀ ਜਾਵੇਗੀ। ਮੀਟਿੰਗ ਦੀ ਤਾਰੀਖ ਬਾਅਦ ਵਿੱਚ ਘੋਸ਼ਿਤ ਕੀਤੀ ਜਾਵੇਗੀ। ਸਾਰੇ ਸਾਬਕਾ ਸੈਨਿਕਾਂ ਨੂੰ ਅਪੀਲ ਹੈ ਕਿ ਉਹ ਇਸ ਮੀਟਿੰਗ ਵਿੱਚ ਪਹੁੰਚ ਕੇ ਆਪਣਾ ਫਾਇਦਾ ਉਠਾਉਣ।