ਮਾਣਯੋਗ ਅਦਾਲਤ 'ਚ ਹਾਜ਼ਰ ਨਾ ਹੋਣ ਵਾਲਾ ਵਿਅਕਤੀ ਪੀਓ ਕਰਾਰ.!!

Last Updated: Jun 16 2019 15:48
Reading time: 0 mins, 48 secs

ਬਾ-ਅਦਾਲਤ ਸ਼੍ਰੀ ਅਰੁਨ ਗੁਪਤਾ ਜੇ.ਐਮ.ਆਈ.ਸੀ.ਫਸਟ ਕਲਾਸ ਫਿਰੋਜ਼ਪੁਰ ਦੇ ਵੱਲੋਂ ਅਦਾਲਤ ਵਿੱਚ ਹਾਜ਼ਰ ਨਾ ਹੋਣ ਵਾਲੇ ਵਿਅਕਤੀ ਨੂੰ ਪੀ.ਓ.ਕਰਾਰ ਐਲਾਨਿਆ ਹੈ। ਇਸ ਸਬੰਧ ਵਿੱਚ ਸਿਟੀ ਫਿਰੋਜ਼ਪੁਰ ਪੁਲਿਸ ਦੇ ਵੱਲੋਂ ਇੱਕ ਵਿਅਕਤੀ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਫਿਰੋਜ਼ਪੁਰ ਦੇ ਏਐਸਆਈ ਸੁਖਚੈਨ ਸਿੰਘ ਨੇ ਦੱਸਿਆ ਕਿ ਮਨਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਵਾਹਗੇ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਹਾਲ ਗਲੀ ਨੰਬਰ 2 ਸਾਹਮਣੇ ਪਾਰਕ ਵੀਰ ਨਗਰ ਇਛੇ ਵਾਲਾ ਰੋਡ ਫਿਰੋਜ਼ਪੁਰ ਸ਼ਹਿਰ ਦੇ ਵਿਰੁੱਧ ਪੁਲਿਸ ਦੇ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ।

ਪੁਲਿਸ ਮੁਤਾਬਿਕ ਮਨਜੀਤ ਸਿੰਘ ਦੇ ਵਿਰੁੱਧ ਮਾਣਯੋਗ ਅਦਾਲਤ ਵਿਚ ਚਲਾਨ ਪੇਸ਼ ਕਰ ਦਿੱਤਾ ਗਿਆ ਸੀ, ਪਰ ਮਨਜੀਤ ਸਿੰਘ ਮਾਣਯੋਗ ਅਦਾਲਤ ਦੇ ਵਿੱਚ ਹਾਜ਼ਰ ਨਹੀਂ ਸੀ ਹੋ ਰਿਹਾ। ਜਿਸ ਦੇ ਚੱਲਦਿਆ ਹੋਇਆ ਬਾ-ਅਦਾਲਤ ਸ਼੍ਰੀ ਅਰੁਨ ਗੁਪਤਾ ਜੇ.ਐਮ.ਆਈ.ਸੀ.ਫਸਟ ਕਲਾਸ ਫਿਰੋਜ਼ਪੁਰ ਦੇ ਵੱਲੋਂ ਮਨਜੀਤ ਸਿੰਘ ਨੂੰ ਅਦਾਲਤ ਵਿੱਚ ਹਾਜ਼ਰ ਨਾ ਹੋਣ ਕਰਕੇ ਪੀ.ਓ.ਕਰਾਰ ਐਲਾਨ ਦਿੱਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਮਨਜੀਤ ਸਿੰਘ ਵਿਰੁੱਧ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਗਈ ਹੈ।