ਕੌਮੀ ਭਾਜਪਾ ਦੇ ਕਾਰਜਕਾਰੀ ਮੈਂਬਰ ਕਮਲ ਸ਼ਰਮਾ ਨੇ ਪਰਿਵਾਰ ਸਣੇ ਕੀਤਾ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ!!!

Last Updated: May 19 2019 13:00
Reading time: 0 mins, 50 secs

ਲੋਕ ਸਭਾ ਚੋਣ ਦੇ ਭਖੇ ਦੰਗਲ ਵਿੱਚ ਅਹਿਮ ਸਥਾਨ ਰੱਖਦੇ ਪੰਜਾਬ ਦੇ 13 ਲੋਕ ਸਭਾ ਹਲਕਿਆਂ ਵਿੱਚ ਭਾਵੇਂ ਅੱਜ ਆਖਰੀ ਟਰਮ ਵਿੱਚ ਚੋਣ ਪ੍ਰੀਕ੍ਰਿਆ ਸ਼ੁਰੂ ਹੋ ਗਈ ਹੈ। ਪਰ ਪੰਜਾਬ ਦੀ ਸਿਆਸਤ ਵਿੱਚ ਧਰੂ-ਤਾਰੇ ਵਜੋਂ ਉਜਾਗਰ ਹੋਈ ਫ਼ਿਰੋਜ਼ਪੁਰ ਸੀਟ 'ਤੇ ਵੀ ਲੋਕ ਟਿਕ-ਟਿਕੀ ਲਗਾਈ ਬੈਠੇ ਹਨ। ਅੱਜ ਸਵੇਰੇ ਕਰੀਬ 10 ਵਜੇ ਕੌਮੀ ਕਾਰਜਕਾਰਨੀ ਭਾਜਪਾ ਦੇ ਮੈਂਬਰ ਕਮਲ ਸ਼ਰਮਾ ਸਾਬਕਾ ਪ੍ਰਧਾਨ ਪੰਜਾਬ ਭਾਜਪਾ ਨੇ ਐਚ.ਐਮ ਡੀ.ਏ.ਵੀ. ਸਕੂਲ ਵਿੱਚ ਪਹੁੰਚ ਕੇ ਬੂਥ ਨੰਬਰ 131 'ਤੇ ਪਰਿਵਾਰ ਸਣੇ ਆਪਣੇ ਵੋਟ ਦਾ ਇਸਤੇਮਾਲ ਕੀਤਾ।

ਆਪਣੀ ਵੋਟ ਦਾ ਇਸਤੇਮਾਲ ਕਰਨ ਪਹੁੰਚੇ ਕੌਮੀ ਭਾਜਪਾ ਦੇ ਕਾਰਜਕਾਰੀ ਮੈਂਬਰ ਕਮਲ ਸ਼ਰਮਾ ਨਾਲ ਉਨ੍ਹਾਂ ਦੀ ਪਤਨੀ ਸ਼ਸ਼ੀ ਸ਼ਰਮਾ ਬੇਟੀ ਤੇ ਬੇਟੇ ਸਣੇ ਭਰਾ ਦਾ ਹਰਿਆ-ਭਰਿਆ ਪਰਿਵਾਰ ਵੀ ਨਾਲ ਸੀ। ਵੋਟ ਪਾਉਣ ਉਪਰੰਤ ਸਾਰੇ ਪਰਿਵਾਰ ਨੇ ਸਾਂਝੀ ਫੋਟੋ ਕਰਵਾਉਂਦਿਆਂ ਵਿਕਾਸ ਦੀ ਲੀਹੇ ਤੁਰੇ ਭਾਰਤ ਨੂੰ ਇੱਕ ਵਾਰ ਫਿਰ ਭਾਜਪਾ ਦੀ ਮਜ਼ਬੂਤ ਸਰਕਾਰ ਬਣਾਉਣ ਦਾ ਦਾਅਵਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸੀਮਾ ਸ਼ਰਮਾ, ਸ਼ਸ਼ੀ ਸ਼ਰਮਾ, ਗਗਨ ਸ਼ਰਮਾ, ਅਮਨ ਸ਼ਰਮਾ, ਸੁਨੀਤਾ ਸ਼ਰਮਾ, ਦਵਿੰਦਰ ਬਜਾਜ, ਅਸ਼ਵਨੀ ਗਰੋਵਰ, ਅਸ਼ਵਨੀ ਮਹਿਤਾ, ਬਲਵੰਤ ਸਿੰਘ ਰਖੜੀ, ਗੁਰਪ੍ਰੀਤ ਢਿੱਲੋਂ ਹਾਜੀਵਾਲਾ, ਅੰਕਿਤ ਸ਼ਰਮਾ, ਸੰਜੀਵ ਕੁਮਾਰ ਮੋਨੂੰ ਆਦਿ ਹਾਜ਼ਰ ਸਨ।