ਨਹਿਰ 'ਚ ਡੁੱਬਿਆ ਨੌਜਵਾਨ, ਮੌਤ..!!

Last Updated: Jul 12 2018 13:14

ਕਸਬਾ ਜ਼ੀਰਾ ਤੋਂ ਥੋੜੀ ਦੂਰੀ 'ਤੇ ਨੌਜਵਾਨ ਦੀ ਨਹਿਰ ਵਿੱਚ ਡੁੱਬਣ ਕਾਰਨ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਿਕ ਗੁਰਪ੍ਰੀਤ ਸਿੰਘ ਉਰਫ ਗੋਰਾ ਬੀਤੀ ਦੁਪਹਿਰ ਨਹਿਰ ਵਿੱਚ ਨਹਾ ਰਿਹਾ ਸੀ ਤਾਂ ਇਸ ਦੌਰਾਨ ਉਹ ਨਹਿਰ ਵਿੱਚ ਡੁੱਬ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਨਹਿਰ ਵਿੱਚ ਉਸ ਸਮੇਂ ਨਾਲ ਨਹਾ ਰਹੇ ਪਿੰਡ ਦੇ ਹੋਰ ਨੌਜਵਾਨਾਂ ਨੇ ਦੱਸਿਆ ਕਿ ਗੁਰਪ੍ਰੀਤ ਗੋਰਾ ਖ਼ੁਦ ਇੱਕ ਚੰਗਾ ਤੈਰਾਕ ਸੀ, ਪਰ ਨਹਿਰ ਵਿੱਚ ਛਾਲ ਮਾਰਨ ਸਮੇਂ ਉਸ ਦੇ ਕੋਈ ਅੰਦਰੂਨੀ ਸੱਟ ਲੱਗ ਗਈ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਨਹਿਰ ਵਿੱਚ ਪਾਣੀ ਦਾ ਵਹਾਅ ਵੀ ਤੇਜ਼ ਸੀ ਅਤੇ ਨਹਿਰ ਵਿੱਚ 1 ਕਿੱਲੋਮੀਟਰ ਦੀ ਦੂਰੀ ਤੋਂ ਗੁਰਪ੍ਰੀਤ ਸਿੰਘ ਗੋਰਾ ਨੂੰ ਕੱਢਿਆ ਗਿਆ। ਮ੍ਰਿਤਕ ਆਪਣੇ ਪਿੱਛੇ 1 ਛੋਟਾ ਲੜਕਾ ਅਤੇ ਪਤਨੀ ਛੱਡ ਗਿਆ।