ਜਨਮ ਅਸ਼ਟਮੀ 'ਤੇ ਪੁਲਿਸ ਨੇ ਵਧਾਈ ਮੰਦਿਰਾਂ ਦੀ ਸੁਰੱਖਿਆ

Last Updated: Aug 23 2019 18:33
Reading time: 0 mins, 48 secs

ਜੰਮੂ-ਕਸ਼ਮੀਰ ਵਿੱਚ ਧਾਰਾ 370 ਅਤੇ 35-ਏ ਖ਼ਤਮ ਕਰਨ ਤੋਂ ਬਾਅਦ ਪਾਕਿਸਤਾਨ ਸਰਹੱਦ ਨਾਲ ਲੱਗਦੇ ਸ਼ਹਿਰਾਂ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ। ਇਸਦੇ ਤਹਿਤ ਅਬੋਹਰ ਵਿੱਚ ਜਨਮ ਅਸ਼ਟਮੀ ਮੌਕੇ ਮੰਦਰਾਂ ਦੀ ਸੁਰੱਖਿਆ ਵਧਾਈ ਗਈ ਹੈ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਰਾਜਸਥਾਨ ਬਾਰਡਰ ਦੇ ਨਾਲ ਲਗਦੇ ਅਬੋਹਰ ਅਤੇ ਪਾਕਿਸਤਾਨ ਦੀ ਸਰਹੱਦ ਨਾਲ ਲਗਦੇ ਹੋਰਨਾਂ ਸ਼ਹਿਰਾਂ ਵਿੱਚ ਕਰੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਇਸਦੇ ਤਹਿਤ ਪੁਲਿਸ ਵੱਲੋਂ ਅਬੋਹਰ ਸ਼ਹਿਰ ਦੇ ਮੰਦਰਾਂ ਦੀ ਜਾਂਚ ਕਰਦੇ ਹੋਏ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ ਤਾਂ ਜੋ ਮਾੜੇ ਅਨਸਰ ਭੀੜ ਨੂੰ ਵੇਖ ਕੇ ਕਿਸੇ ਘਟਨਾ ਨੂੰ ਅੰਜਾਮ ਨਾ ਦੇਣ, ਇਸਦੇ ਲਈ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਦੇ ਨਾਲ-ਨਾਲ ਕਰੜੇ ਸੁਰੱਖਿਆ ਪ੍ਰਬੰਧ ਕੀਤੇ ਜਾਣ ਲਈ ਸਬੰਧਿਤ ਥਾਣਿਆਂ ਦੇ ਥਾਣਾ ਮੁਖੀਆਂ ਨੂੰ ਹਦਾਇਤ ਜਾਰੀ ਕੀਤੀ ਗਈ ਹੈ। ਸ਼ਹਿਰ ਦੇ ਵੱਡੇ ਮੰਦਿਰ ਜਿਵੇਂ ਜੋਹੜੀ ਮੰਦਰ, ਨਵ ਦੁਰਗਾ ਵੈਸ਼ਣਵ ਮੰਦਰ, ਸ਼ਿਵ ਮੰਦਰ, ਬਾਲਾ ਜੀ ਧਾਮ ਅਤੇ ਹੋਰ ਕਈ ਮੰਦਿਰਾਂ ਵਿੱਚ ਜਾ ਕੇ ਪੁਜਾਰੀਆਂ ਨਾਲ ਗੱਲਬਾਤ ਕੀਤੀ ਗਈ। ਇਸ ਤੋਂ ਇਲਾਵਾ ਪੁਲਿਸ ਨੇ ਸ਼ਹਿਰ ਦੇ ਹੋਟਲਾਂ, ਪੀ.ਜੀ. ਅਤੇ ਧਰਮਸ਼ਾਲਾਵਾਂ ਦੀ ਚੈਕਿੰਗ ਵੀ ਕੀਤੀ।