ਦਸਵੀਂ ਤੇ ਬਾਰਵੀਂ ਸ਼੍ਰੇਣੀ ਦੀਆਂ ਸਪਲੀਮੈਂਟਰੀ ਪ੍ਰੀਖਿਆ ਹੁਣ 27 ਅਗਸਤ ਨੂੰ ਹੋਣਗੀਆਂ !(ਨਿਊਜ਼ਨੰਬਰ ਖਾਸ ਖਬਰ)

Last Updated: Aug 23 2019 11:09
Reading time: 0 mins, 58 secs

ਪੰਜਾਬ ਸਕੂਲ ਸਿਖਿਆ ਬੋਰਡ ਵੱਲੋਂ ਸਾਲ ਦਸਵੀਂ ਤੇ ਬਾਰਵੀਂ ਸ਼੍ਰੇਣੀ ਦੀਆਂ ਰੀ-ਅਪੀਅਰ ਪ੍ਰੀਖਿਆਂ ਹੁਣ 27 ਅਗਸਤ ਨੂੰ ਹੋਣੀ ਤੈਅ ਹੋਈ ਹੈ। ਇਸਤੋਂ ਪਹਿਲਾ ਇਹ ਪ੍ਰੀਖਿਆਂ ਅੱਜ 23 ਅਗਸਤ ਨੂੰ ਹੋਣੀ ਸੀ ਪ੍ਰੰਤੂ ਪੰਜਾਬ ਸਰਕਾਰ ਵੱਲੋਂ ਅੱਜ ਜਨਮਅਸਟਮੀ ਦੀ ਐਲਾਨੀ ਗਈ ਗਜਟਿਡ ਛੁੱਟੀ ਦੇ ਚਲਦਿਆ ਇਸਨੂੰ ਮੁਲਤਵੀ ਕਰਨਾ ਪਿਆ। ਦੋ ਵਾਰੀ ਮੁਲਤਵੀ ਹੋਈਆਂ ਦਸਵੀਂ ਸ਼੍ਰੇਣੀ ਦੀ ਸਾਇੰਸ 05 ਅਤੇ ਬਾਰਵੀਂ ਸ਼੍ਰੇਣੀ (ਰਾਜਨੀਤੀ ਸ਼ਾਸਤਰ 031) ਫਿਜਿਕਸ 052, ਬਿਜਨਸ ਸਟੱਡੀ 2 (141) ਦੀ ਸਪਲੀਮੈਂਟਰੀ ਪ੍ਰੀਖਿਆ ਪਹਿਲਾ 13 ਅਗਸਤ ਨੂੰ ਸੂਬੇ 'ਚ ਰਵਿਦਾਸ ਸਮਾਜ ਵੱਲੋਂ ਗੁਰੂ ਰਵਿਦਾਸ ਦੇ ਤੁਗਲਕਾਬਾਦ ਵਿਖੇ ਸਥਿਤ ਪੁਰਾਤਨ ਮੰਦਿਰ ਨੂੰ ਦਿੱਲੀ ਵਿਕਾਸ ਅਥਾਰਟੀ ਵੱਲੋਂ ਢਾਹੇ ਜਾਣ ਤੋ ਬਾਅਦ ਰਵਿਦਾਸ ਸਮਾਜ ਵੱਲੋਂ ਆਪਣਾ ਰੋਸ਼ ਪ੍ਰਦਰਸ਼ਨ ਕੀਤੇ ਜਾਣ ਸਦਕਾ ਪੰਜਾਬ ਬੰਦ ਦਾ ਸੱਦਾ ਦਿਤਾ ਗਿਆ ਸੀ, ਜਿਸ ਕਰਕੇ ਇਨ੍ਹਾਂ ਪ੍ਰੀਖਿਆਵਾਂ ਨੂੰ ਮੁਲਤਵੀ ਕਰਨਾ ਪਿਆ ਅਤੇ ਅੱਜ 23 ਅਗਸਤ ਦੀ ਨਿਸਚਿਤ ਮਿਤੀ ਨੂੰ ਜਨਮਅਸ਼ਟਮੀ ਦੀ ਛੁੱਟੀ ਐਲਾਨੇ ਜਾਣ ਕਰਕੇ ਇਨ੍ਹਾਂ ਨੂੰ ਮੁਲਤਵੀ ਕਰਨਾ ਪਿਆ। ਹੁਣ ਇਹ ਪ੍ਰੀਖਿਆ 27 ਅਗਸਤ ਨੂੰ ਪਹਿਲਾ ਨਿਰਧਾਰਤ ਪ੍ਰੀਖਿਆ ਕੇਂਦਰਾਂ 'ਚ ਸਵੇਰੇ 11 ਵਜੇ ਤੋ 2:15 ਵੱਜੇ ਤੱਕ ਕਰਵਾਈਆਂ ਜਾਣਗੀਆਂ। ਬਸ ਹੁਣ ਤਾਂ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਦੀ ਰੱਬ ਤੋ ਇਹੀ ਅਰਦਾਸ ਹੈ ਕਿ 27 ਅਗਸਤ ਨੂੰ ਅਜਿਹਾ ਕੁਛ ਨਾ ਹੋਵੇ ਜਿਸਦੇ ਚਲਦੇ ਮੁੜ ਪ੍ਰੀਖਿਆ ਦੀ ਮਿਤੀ ਨੂੰ ਅੱਗੇ ਪਾਉਣ ਦੀ ਨੌਬਤ ਆਵੇ।