ਫ਼ਾਜ਼ਿਲਕਾ-ਰਿਵਾੜੀ ਪੈਸੇਂਜਰ ਰੇਲ ਗੱਡੀ ਦੇ ਸਮੇਂ 'ਚ ਬਦਲਾਅ ਕਰਣ ਦੀ ਮੰਗ

Last Updated: Jul 12 2018 18:38

ਰੇਲਵੇ ਯਾਤਰੀ ਵੈੱਲਫੇਅਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਹਨੁੰਮਾਨਦਾਸ ਗੋਇਲ ਨੇ ਮੰਡਲ ਰੇਲ ਪ੍ਰਬੰਧਕ ਫ਼ਿਰੋਜ਼ਪੁਰ ਨੂੰ ਇੱਕ ਪੱਤਰ ਲਿਖਕੇ ਗੱਡੀ ਗਿਣਤੀ 54784 ਫ਼ਾਜ਼ਿਲਕਾ ਰਿਵਾੜੀ ਪੈਸੇਂਜਰ ਦਾ ਸਮਾਂ ਬਦਲਕੇ ਹਿਸਾਰ ਵਿੱਚ ਗੱਡੀ ਗਿਣਤੀ 12556 ਗੋਰਖਧਾਮ ਐਕਸਪ੍ਰੈਸ ਨਾਲ ਮੇਲ ਕਰਵਾਉਣ ਦੀ ਮੰਗ ਕੀਤੀ ਹੈ। ਆਪਣੇ ਪੱਤਰ ਵਿੱਚ ਜਨਰਲ ਸਕੱਤਰ ਗੋਇਲ ਨੇ ਕਿਹਾ ਕਿ ਫ਼ਾਜ਼ਿਲਕਾ-ਸ਼੍ਰੀਗੰਗਾਨਗਰ, ਅਬੋਹਰ, ਮਲੋਟ, ਬਠਿੰਡਾ, ਸਿਰਸਾ ਆਦਿ ਲਖਨਊ, ਗੋਂਡਾ, ਬਸਤੀ, ਗੋਰਖਪੁਰ ਵੱਲ ਜਾਣ ਲਈ ਕੋਈ ਵੀ ਸਿੱਧੀ ਗੱਡੀ ਨਹੀਂ ਹੈ ਜਦੋਂ ਕਿ ਉੱਤਰ ਪ੍ਰਦੇਸ਼ ਦੇ ਇਨ੍ਹਾਂ ਇਲਾਕਿਆਂ ਤੋਂ ਲੱਖਾਂ ਪਰਵਾਸੀ ਮਜਦੂਰ ਅਤੇ ਹੋਰ ਵਪਾਰੀ ਉਪਰੋਕਤ ਖੇਤਰਾਂ 'ਚ ਰਹਿ ਰਹੇ ਹਨ।

ਸਿੱਧੀ ਗੱਡੀ ਨਾ ਹੋਣ ਨਾਲ ਯੂਪੀ ਆਉਣ ਜਾਣ ਵਾਲਿਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਣਾ ਪੈਂਦਾ ਹੈ। ਫ਼ਾਜ਼ਿਲਕਾ-ਰਿਵਾੜੀ ਪੈਸੇਂਜਰ ਜੋ ਫ਼ਾਜ਼ਿਲਕਾ ਤੋਂ ਤੜਕੇ 8:35 'ਤੇ ਚੱਲਕੇ ਬਠਿੰਡਾ 12:10 'ਤੇ ਪੁੱਜਦੀ ਹੈ, ਇਹ ਗੱਡੀ ਹਿਸਾਰ 16:15 'ਤੇ ਪੁੱਜਦੀ ਹੈ। ਇਸ ਗੱਡੀ ਦੇ ਨਿਰਧਾਰਿਤ ਸਮੇਂ 'ਚ ਬਦਲਾਅ ਕਰਕੇ ਇਸਨੂੰ 30-40 ਮਿੰਟ ਜਲਦੀ ਯਾਨੀ ਦੁਪਹਿਰ 15:30 ਤੱਕ ਹਿਸਾਰ ਪਹੁੰਚਾਇਆ ਜਾਵੇ। ਇਸ ਨਾਲ ਯੂਪੀ ਜਾਣ ਵਾਲੇ ਸੈਂਕੜੇ ਮੁਸਾਫ਼ਰਾਂ ਨੂੰ 12556 ਗੱਡੀ ਮਿਲ ਸਕਦੀ ਹੈ। ਇਸ ਨਾਲ ਜਿੱਥੇ ਯਾਤਰੀਆਂ ਨੂੰ ਸਹੂਲਤ ਮਿਲੇਗੀ ਉੱਥੇ ਹੀ ਰੇਲ ਵਿਭਾਗ ਨੂੰ ਆਮਦਨ ਹੋਵੇਗੀ।