ਸੀਤ ਲਹਿਰ ਨਾਲ ਪੰਜਾਬ ਵਿੱਚ ਮਟਰ, ਆਲੂ ਅਤੇ ਹਰੇ ਚਾਰੇ ਦੀਆਂ ਫਸਲਾਂ ਦਾ ਨੁਕਸਾਨ ਹੋਣ ਦਾ ਡਰ ਬਣਿਆ

Last Updated: Jan 01 2020 16:38
Reading time: 0 mins, 42 secs

ਪੰਜਾਬ ਦੇ ਵਿੱਚ ਬੀਤੇ ਕੁਝ ਦਿਨ ਤੋਂ ਪੈ ਰਹੀ ਬਹੁਤ ਜਿਆਦਾ ਠੰਡ ਦੇ ਨਾਲ ਫਸਲਾਂ ਤੇ ਬੁਰਾ ਪ੍ਰਭਾਵ ਪੈਣ ਦੇ ਅਸਰ ਬਣਨ ਲੱਗੇ ਹਨ l ਖੇਤੀ ਮਾਹਿਰਾਂ ਦੇ ਅਨੁਸਾਰ ਆਮ ਨਾਲ 4 ਤੋਂ 5 ਡਿਗਰੀ ਘੱਟ ਚੱਲ ਰਹੇ ਪਾਰੇ ਨੇ ਪੰਜਾਬ ਵਿੱਚ ਕਰੀਬ ਸਵਾ 100 ਸਾਲ ਪੁਰਾਣਾ ਠੰਡ ਦਾ ਰਿਕਾਰਡ ਤੋੜ ਦਿੱਤਾ ਹੈ l ਇਸ ਹੱਡ ਚੀਰਵੀਂ ਠੰਡ ਦੇ ਨਾਲ ਸੂਬੇ ਦੇ ਵਿੱਚ ਮਟਰਾਂ ਦੀ ਫਸਲ, ਆਲੂਆਂ ਦੀ ਫਸਲ ਅਤੇ ਹਰੇ ਚਾਰੇ ਦਾ ਨੁਕਸਾਨ ਹੋਣ ਦਾ ਡਰ ਬਣਿਆ ਹੋਇਆ ਹੈ l ਜਾਣਕਾਰੀ ਅਨੁਸਾਰ ਧੁੰਦ ਅਤੇ ਕੋਹਰੇ ਦੇ ਨਾਲ ਫਸਲਾਂ ਮੱਚਣ ਲੱਗੀਆਂ ਹਨ ਅਤੇ ਨਵੰਬਰ -ਦਸੰਬਰ ਮਹੀਨੇ ਵਿੱਚ ਬੀਜੀ ਫਸਲ ਨੂੰ ਸਭ ਤੋਂ ਵੱਧ ਨੁਕਸਾਨ ਹੋਣ ਦਾ ਡਰ ਹੈ l ਦੂਜੇ ਪਾਸੇ ਕਣਕ ਦੀ ਫਸਲ ਦੇ ਲਈ ਇਸ ਠੰਡ ਨੂੰ ਚੰਗਾ ਮੰਨਿਆ ਜਾ ਰਿਹਾ ਹੈ ਅਤੇ ਮਾਹਿਰਾਂ ਦੇ ਅਨੁਸਾਰ ਜੇਕਰ ਠੰਡ ਲੰਬਾ ਸਮਾਂ ਚੱਲਦੀ ਹੈ ਤਾਂ ਕਣਕ ਦੀ ਬੰਪਰ ਪੈਦਾਵਾਰ ਹੋ ਸਕਦੀ ਹੈ l