ਦੇਸ਼ ਸੋਗ ਵਿੱਚ ਸੀ ਤੇ ਭਾਜਪਾ ਦੇ ਸਾਬਕਾ ਕੈਬਨਿਟ ਮੰਤਰੀ ਜਨਮਦਿਨ ਦੀ ਮਨਾ ਰਹੇ ਸਨ ਖੁਸ਼ੀ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Aug 25 2019 17:44
Reading time: 1 min, 58 secs

ਇੱਕ ਪਾਸੇ ਜਿੱਥੇ ਦੇਸ਼ ਦੇ ਉੱਘੇ ਰਣਨੀਤੀਕਾਰ ਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੀ ਮੌਤ 'ਤੇ ਭਾਜਪਾ ਸਣੇ ਸਾਰੀਆਂ ਹੀ ਪਾਰਟੀਆਂ ਦੇ ਮੁਖੀਆਂ, ਆਗੂਆਂ ਸਮੇਤ ਆਮ ਲੋਕਾਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਸੀ ਤਾਂ ਉਸ ਵੇਲੇ ਸੂਬਾ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਤੇ ਸਿਹਤ ਮੰਤਰੀ ਰਹੇ ਸੁਰਜੀਤ ਕੁਮਾਰ ਜਿਆਣੀ ਆਪਣੇ ਜਨਮਦਿਨ ਦੀ ਖੁਸ਼ੀ ਆਪਣੇ ਖ਼ਾਸ ਭਾਜਪਾ ਸਮਰਥਕਾਂ ਨਾਲ ਕੇਕ ਕੱਟ ਕੇ ਮਨਾਉਣ 'ਚ ਮਸਰੂਫ ਸਨ। ਇਸਨੂੰ ਲੈ ਕੇ ਸਿਆਸੀ ਗਲਿਆਰੇ 'ਚ ਕਈ ਤਰ੍ਹਾਂ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ। ਇਹ ਚਰਚਾ ਜਨਮਦਿਨ ਮਨਾਉਣ ਦੀ ਤਸਵੀਰ ਖੇਤਰ ਦੇ ਇੱਕ ਨਾਮੀ ਅਖਬਾਰ 'ਚ ਪ੍ਰਕਾਸ਼ਿਤ ਹੋਣ ਤੋਂ ਬਾਅਦ ਸ਼ੁਰੂ ਹੋਈ ਹੈ।

ਜਾਣਕਾਰੀ ਅਨੁਸਾਰ ਭਾਜਪਾ ਨੂੰ ਸੁਸ਼ਮਾ ਸਵਰਾਜ ਅਤੇ ਅਰੁਣ ਜੇਤਲੀ ਦੀ ਮੌਤ ਦਾ ਵੱਡਾ ਨੁਕਸਾਨ ਹੋਇਆ ਹੈ। ਹਲੇ ਭਾਜਪਾ ਸੁਸ਼ਮਾ ਦੀ ਮੌਤ ਦੇ ਸੋਗ 'ਚ ਸੀ ਕਿ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੀ ਮੌਤ ਕਰਕੇ ਭਾਜਪਾ ਨੂੰ ਵੱਡਾ ਘਾਟਾ ਪਿਆ। ਦੇਸ਼ ਦੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਆਪਣਾ ਵਿਦੇਸ਼ ਦੌਰਾ ਵਿੱਚਾਲੇ ਛੱਡ ਕੇ ਵਾਪਸ ਭਾਰਤ ਪਰਤਣਾ ਚਾਹੁੰਦੇ ਸਨ ਪ੍ਰੰਤੂ ਜੇਤਲੀ ਦੇ ਪਰਿਵਾਰ ਨੇ ਦੇਸ਼ਹਿੱਤ ਨੂੰ ਪਹਿਲ ਦਿੰਦਿਆਂ ਪ੍ਰਧਾਨਮੰਤਰੀ ਨੂੰ ਆਪਣਾ ਦੌਰਾ ਪੂਰਾ ਕਰਨ ਦਾ ਕਹਿਣ 'ਤੇ ਉਹ ਵਾਪਸ ਨਹੀਂ ਪਰਤੇ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਉਨ੍ਹਾਂ ਦਾ ਦੋਸਤ ਚਲਾ ਗਿਆ। ਇਸ ਤੋਂ ਇਲਾਵਾ ਭਾਜਪਾ ਆਗੂਆਂ ਸਣੇ ਸਾਰੀਆਂ ਹੀ ਪਾਰਟੀਆਂ ਦੇ ਨੇਤਾਵਾਂ ਵੱਲੋਂ ਜੇਤਲੀ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।

ਉਕਤ ਸਮਾਚਾਰ ਪੱਤਰ 'ਚ ਜਿਆਨੀ ਦੇ ਮੂੰਹ 'ਚ ਕੇਕ ਪਾਉਂਦੇ ਹੋਏ ਦੀ ਪ੍ਰਕਾਸ਼ਿਤ ਤਸਵੀਰ ਦਿਨ ਭਰ ਚਰਚਾ ਦਾ ਵਿਸ਼ਾ ਬਣੀ ਰਹੀ। ਚਰਚਾ ਰਹੀ ਕਿ ਭਾਜਪਾ ਨੂੰ ਵੱਡਾ ਘਾਟਾ ਪਿਆ ਅਤੇ ਸੂਬਾ ਪੰਜਾਬ 'ਚ ਹੜ੍ਹ ਕਰਕੇ ਲੋਕਾਂ ਦੇ ਬਰਬਾਦ ਹੋਏ ਘਰ, ਉਜੜ ਗਈਆਂ ਫਸਲਾਂ, ਜਾਨੀ ਤੇ ਮਾਲੀ ਨੁਕਸਾਨ ਨੂੰ ਵੇਖ ਕੇ ਹਰ ਕਿਸੇ ਦਾ ਦਿਲ ਰੋ ਪੈਂਦਾ ਹੈ ਪਰ ਉੱਘੇ ਸਿਆਸੀ ਲੀਡਰਾਂ ਦੀ ਕਤਾਰ 'ਚ ਆਉਂਦੇ ਸੁਰਜੀਤ ਕੁਮਾਰ ਜਿਆਨੀ ਅਤੇ ਉਨ੍ਹਾਂ ਦੇ ਸਮਰਥਕਾਂ, ਜਿਨ੍ਹਾਂ ਨੇ ਜਨਮਦਿਨ ਮਨਾਇਆ ਉਨ੍ਹਾਂ ਨੂੰ ਵੀ ਮਾਨਵਤਾ ਵਜੋਂ ਜਨਮਦਿਨ ਦੀ ਖੁਸ਼ੀ ਨੂੰ ਮੁਲਤਵੀ ਕਰਨ ਦਾ ਖਿਆਲ ਤੱਕ ਆਇਆ। ਇਸ ਬਾਬਤ ਹਲਕਾ ਫਾਜ਼ਿਲਕਾ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੇ ਕਿਹਾ ਕਿ ਇਹ ਜਿਆਨੀ ਸਾਹਬ ਦਾ ਇਹ ਨਿੱਜੀ ਮਾਮਲਾ ਹੈ, ਪਰ ਉਨ੍ਹਾਂ ਨੂੰ ਦੇਸ਼ ਦੇ ਉੱਘੇ ਸਿਆਸਤਦਾਨਾਂ ਸੁਸ਼ਮਾ ਸਵਰਾਜ ਅਤੇ ਅਰੁਣ ਜੇਤਲੀ ਦੀ ਮੌਤ ਦਾ ਗਹਿਰਾ ਦੁੱਖ ਹੈ, ਇਨ੍ਹਾਂ ਆਗੂਆਂ ਦੇ ਚਲੇ ਜਾਣ ਨਾਲ ਦੇਸ਼ ਨੂੰ ਵੱਡਾ ਘਾਟਾ ਪਿਆ ਹੈ ਜਿਸਦੀ ਭਰਪਾਈ ਨਹੀਂ ਹੋ ਸਕਦੀ। ਇਸ ਸਬੰਧੀ ਕਈ ਸਿਆਸੀ ਨੇਤਾਵਾਂ ਨਾਲ ਉਨ੍ਹਾਂ ਦੀ ਪ੍ਰਤੀਕ੍ਰਿਆ ਪੂਛੀ ਗਈ ਤਾਂ ਉਨ੍ਹਾਂ ਨੇ ਸਿਰਫ ਇੰਨ ਹੀ ਕਿਹਾ ਕਿ ਜਿਆਨੀ ਸਾਹਬ ਨੂੰ ਸੋਚਣਾ ਚਾਹੀਦਾ ਸੀ ਜਾਂ ਫਿਰ ਉਨ੍ਹਾਂ ਦੇ ਸਮਰਥਕਾਂ ਨੂੰ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।