ਲੋਕਾਂ ਨੂੰ ਸਮਝ ਨਹੀਂ ਆ ਰਹੀ ਕੀ ਉਹ ਧਰਤੀ ਹੇਠਲੇ ਪਾਣੀ ਕਾਰਨ ਖਤਰੇ ਵਿੱਚ ਹਨ ਜਾਂ ਉੱਪਰਲੇ ਪਾਣੀ ਕਾਰਨ(ਨਿਊਜ਼ਨੰਬਰ ਖਾਸ ਖ਼ਬਰ)

Last Updated: Jul 22 2019 11:17
Reading time: 1 min, 47 secs

ਸਾਡੇ ਦੇਸ਼ ਨੂੰ ਆਜ਼ਾਦ ਹੋਇਆ 70 ਸਾਲਾਂ ਤੋਂ ਵੱਧ ਦਾ ਸਮਾਂ ਗੁਜ਼ਰ ਚੁੱਕਾ ਹੈ ਅਤੇ ਅੱਜ ਵੀ ਪਾਣੀ ਪ੍ਰਬੰਧ ਦੇ ਪੱਖੋਂ ਦੇਸ਼ ਦੇ ਉਹੀ ਹਲਾਤ ਨੇ ਜੋ 70 ਸਾਲ ਪਹਿਲਾ ਸਨ l ਪਹਿਲਾ ਤਾਂ ਸਾਡਾ ਦੇਸ਼ ਸਿਰਫ ਧਰਤੀ ਦੇ ਉਪਰਲੇ ਪਾਣੀ ਕਾਰਨ ਹੋ ਰਹੀ ਤਬਾਹੀ ਨੂੰ ਝੱਲਦਾ ਆ ਰਿਹਾ ਸੀ ਪਰ ਹੁਣ ਧਰਤੀ ਹੇਠਲੇ ਪਾਣੀ ਦੇ ਕਾਰਨ ਵੀ ਦੇਸ਼ ਮੁਸ਼ਕਿਲ ਵਿੱਚ ਹੈ l ਇੱਕ ਪਾਸੇ ਦੇਸ਼ ਦੇ ਕਈ ਹਿੱਸੇ ਧਰਤੀ ਹੇਠਲੇ ਪਾਣੀ ਦੇ ਖਤਰਨਾਕ ਹੱਦ ਤੱਕ ਮੁੱਕਣ ਦੇ ਕਿਨਾਰੇ ਪਹੁੰਚ ਜਾਣ ਕਾਰਨ ਹਾਹਾਕਾਰ ਮੱਚੀ ਹੋਈ ਹੈ ਦੂਜੇ ਪਾਸੇ ਦੇਸ਼ ਵਿੱਚ ਹੜਾ ਕਾਰਨ ਆਏ ਪਾਣੀ ਕਾਰਨ ਹਾਹਾਕਾਰ ਮੱਚੀ ਹੋਈ ਹੈ l ਦੇਸ਼ ਦੇ ਲੋਕਾਂ ਨੂੰ ਸਮਝ ਹੀ ਨਹੀਂ ਆ ਰਹੀ ਕਿ ਪਾਣੀ ਖਤਮ ਹੋਣ ਕਾਰਨ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ ਜਾਂ ਪਾਣੀ ਦੀ ਬਹੁਤਾਤ ਕਾਰਨ ਲੋਕਾਂ ਦੀ ਜਾਨ ਨੂੰ ਖਤਰਾ ਹੈ l

ਪਿਛਲੇ 70 ਸਾਲਾਂ ਤੋਂ ਲੈਕੇ ਹੁਣ ਤੱਕ ਸਾਡੀਆਂ ਸਰਕਾਰਾਂ ਨਾ ਤਾ ਧਰਤੀ ਹੇਠਲਾ ਪਾਣੀ ਸੰਭਾਲ ਪਾਈਆਂ ਤੇ ਨਹੀਂ ਧਰਤੀ ਉੱਪਰਲਾ ਪਾਣੀ ਸੰਭਾਲ ਪਾਈਆਂ l ਹਰ ਸਾਲ ਮਾਨਸੂਨ ਦੇ ਮਹੀਨਿਆਂ ਵਿੱਚ ਹੜਾ ਦਾ ਪਾਣੀ ਦੇਸ਼ ਵਿੱਚ ਤਬਾਹੀ ਮਚਾਉਂਦਾ ਹੈ ਅਤੇ ਸਰਕਾਰਾਂ ਬੱਸ ਰਾਹਤ ਫੰਡ ਜਾਰੀ ਕਰਨ ਤੋਂ ਇਲਾਵਾ ਕੁਝ ਨਹੀਂ ਕਰਦੀਆਂ l ਸਾਡੀਆਂ ਸਰਕਾਰਾਂ ਕੋਲ ਕੀ ਅਜਿਹੇ ਨੀਤੀ ਘੜੇ ਨਹੀਂ ਹਨ ਕਿ ਉਹ ਇਸ ਸਮੱਸਿਆ ਦਾ ਐਸਾ ਹਾਲ ਲੱਭਣ ਜਿਸ ਨਾਲ ਮਾਨਸੂਨ ਰੁੱਤੇ ਹੜਾ ਦਾ ਪਾਣੀ ਜੋ ਸਾਡੀਆਂ ਨਦੀਆਂ ਦਰਿਆਵਾਂ ਰਾਹੀਂ ਆਉਂਦਾ ਹੈ ਉਸ ਪਾਣੀ ਨੂੰ ਕੋਈ ਡੈਮ ਬਣਾ ਕੇ ਉਸ ਨੂੰ ਸੁਰੱਖਿਅਤ ਕਰਨ ਅਤੇ ਬਾਅਦ ਵਿੱਚ ਉਸ ਪਾਣੀ ਨਾਲ ਧਰਤੀ ਦਾ ਪਾਣੀ ਰਿਚਾਰਜ ਕੀਤਾ ਜਾਵੇ ਅਤੇ ਅਤੇ ਕੁਝ ਪਾਣੀ ਨਾਲ ਲੋਕਾਂ ਦੇ ਪਾਣੀ ਦੀ ਵਰਤੋਂ ਲਈ ਲੋਕਾਂ ਨੂੰ ਦਿੱਤਾ ਜਾਵੇ l ਆਖਿਰ 70 ਸਾਲਾਂ ਵਿੱਚ ਕਿਸੇ ਵੀ ਸਰਕਾਰ ਕੋਲ ਕੋਈ ਐਸਾ ਦੂਰਅੰਦੇਸ਼ੀ ਨੀਤੀ ਘਾੜਾ ਨਹੀਂ ਜੋ ਪਾਣੀ ਨੂੰ ਸਹੀ ਤਰੀਕੇ ਨਾਲ ਵਰਤ ਸਕੇ ? ਕਿ ਸਰਕਾਰਾਂ ਦੀ ਇੱਛਾ ਹੀ ਨਹੀਂ ਲੋਕਾਂ ਨੂੰ ਰਾਹਤ ਪਹੁੰਚਾਉਣ ਦੀ ? ਅੱਜ ਭਾਰਤ ਦੇ ਸਰਕਾਰੀ ਅਦਾਰਿਆਂ ਵੱਲੋਂ ਇਹ ਬੜਾ ਰੌਲਾ ਪਾਇਆ ਜਾਂ ਰਿਹਾ ਹੈ ਕਿ ਭਾਰਤ ਵਿੱਚ ਧਰਤੀ ਹੇਠਲਾ ਪਾਣੀ ਜਲਦੀ ਖਤਮ ਹੋ ਜਾਵੇਗਾ ਅਤੇ ਅੱਜ ਹੀ ਸਾਡੇ ਦੇਸ਼ ਦੇ ਕਈ ਇਲਾਕੇ ਹੜ ਦੀ ਮਾਰ ਝੱਲ ਰਹੇ ਹਨ l ਸਰਕਾਰ ਨੂੰ ਚਾਹੀਦਾ ਹੈ ਕਿ ਘਟੋ ਘੱਟ ਹੁਣ ਤਾ ਜਾਗ ਜਾਵੇ ਤਾ ਜੋ ਮਾਨਸੂਨ ਦੇ ਪਾਣੀ ਦੀ ਸੰਭਾਲ ਕਰਕੇ ਧਰਤੀ ਦੇ ਪਾਣੀ ਨੂੰ ਬਚਾਇਆ ਜਾਂ ਸਕੇ ਅਤੇ ਭਾਰਤ ਨੂੰ ਵੀ ਬਚਾਇਆ ਜਾਂ ਸਕੇ l