ਸੜਕ ਤੇ ਝੋਨਾ !!! (ਵਿਅੰਗ)

Last Updated: Jul 12 2019 15:55
Reading time: 0 mins, 45 secs

ਜਿੱਥੇ ਸਰਕਾਰੀ ਤੰਤਰ ਨਲਾਇਕ, ਕੰਮਚੋਰ ਤੇ ਭ੍ਰਿਸ਼ਟ ਹੋਵੇ, ਉੱਥੇ ਸਭ ਕੁਝ ਸੰਭਵ ਹੋ ਸਕਦਾ ਹੈ, ਬਿਲਕੁਲ ਉਸੇ ਤਰ੍ਹਾਂ ਜਿਵੇਂ ਕਿ, ਕੋਈ ਗਧੇ ਦੇ ਸਿਰ ਤੇ ਸਿੰਙ ਉੱਗ ਆਉਣ ਦਾ ਦਾਅਵਾ ਕਰੀ ਜਾਵੇ। ਸੋਸ਼ਲ ਮੀਡੀਆ ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ, ਵਾਇਰਲ ਹੋ ਰਹੀ ਤਸਵੀਰ ਵਿੱਚ ਇੱਕ ਵਿਅਕਤੀ ਚਿੱਕੜ ਅਤੇ ਗਾਰੇ ਨਾਲ ਭਰੀ ਪੂਰੀ ਸੜਕ ਤੇ ਝੋਨਾ ਲਗਾਉਂਦਾ ਹੋਇਆ ਨਜ਼ਰ ਆ ਰਿਹਾ ਹੈ।

ਵਾਇਰਲ ਹੋ ਰਹੀ ਤਸਵੀਰ ਵਿੱਚ ਨਜ਼ਰ ਆ ਰਹੀ ਸੜਕ, ਕਿਸ ਸੂਬੇ ਤੇ ਸ਼ਹਿਰ ਦੀ ਹੈ ਇਸਦੀ ਤਾਂ ਕੋਈ ਪੁਸ਼ਟੀ ਨਹੀਂ ਹੋ ਸਕੀ, ਪਰ ਸੜਕ ਦੀ ਦੁਰਦਸ਼ਾ, ਝੋਨਾ ਲਗਾਉਂਦੇ ਵਿਅਕਤੀ ਅਤੇ ਸੜਕ ਤੇ ਖੜੇ ਸਕੂਲੀ ਵਿਦਿਆਰਥੀਆਂ ਨੂੰ ਵੇਖਣ ਦੇ ਬਾਅਦ ਇਸ ਗੱਲੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ, ਇਹ ਤਸਵੀਰ ਮੇਰੇ ਮਹਾਨ ਦੇਸ਼ ਭਾਰਤ ਦੀ ਨਹੀਂ ਹੈ। ਵਾਇਰਲ ਹੋ ਰਹੀ ਇਹ ਤਸਵੀਰ, ਦੇਸ਼ ਦੇ ਸਰਕਾਰੀ ਤੰਤਰ ਦੇ ਮੂੰਹ ਤੇ ਇੱਕ ਵਿਅੰਗਮਈ ਚਪੇੜ ਸਾਬਤ ਹੋ ਰਹੀ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।