ਲਗਦਾ, ਭਾਰਤ ਦੇਸ਼ ਨੂੰ ਪਹਿਲੇ ਨੰਬਰ 'ਤੇ ਆਉਣ ਤੋਂ ਕੋਈ ਰੋਕ ਨਹੀਂ ਸਕਦਾ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jul 11 2019 18:34
Reading time: 1 min, 33 secs

ਅੱਜ ਵਿਸ਼ਵ ਆਬਾਦੀ ਦਿਹਾੜਾ ਹੈ ਅਤੇ ਹਰ ਪਾਸੇ ਇਹ ਦਿਹਾੜੇ ਨੂੰ ਲੈ ਕੇ ਸੈਮੀਨਾਰ, ਪ੍ਰੋਗਰਾਮ ਸਰਕਾਰੀ ਅਤੇ ਗੈਰ ਸਰਕਾਰੀ ਤੌਰ 'ਤੇ ਉਲੀਕੇ ਗਏ ਅਤੇ ਲੀਡਰਾਂ, ਅਧਿਕਾਰੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਮਾਜ ਸੇਵਕਾਂ ਵੱਲੋਂ ਵਧਦੀ ਜਨਸੰਖਿਆ 'ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਜਨਸੰਖਿਆ ਨੂੰ ਕਾਬੂ 'ਚ ਕਰਨ ਲਈ ਆਪਣੇ ਆਪਣੇ ਵਿੱਚਾਰ ਰੱਖੇ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਰਹੀ ਜਨਸੰਖਿਆ ਆਉਣ ਵਾਲੇ ਸਮੇਂ 'ਚ ਬਹੁਤ ਵੱਡੀ ਸਮੱਸਿਆ ਬਣ ਕੇ ਦੇਸ਼ ਦੀ ਤਰੱਕੀ, ਬੇਰੁਜਗਾਰੀ, ਲੁਟ-ਖੋਹ ਸਣੇ ਜੁਰਮ ਦੀਆਂ ਘਟਨਾਵਾਂ ਨੂੰ ਵਾਧਾ ਦੇਣ ਦੇ ਰੂਪ 'ਚ ਸਮਾਜ ਤੇ ਸਰਕਾਰ ਲਈ ਕੰਟਰੋਲ ਨਾ ਹੋਣ ਵਾਲੀ ਸਮੱਸਿਆ ਬਣ ਕੇ ਸਾਹਮਣੇ ਆਉਣ ਦੇ ਆਸਾਰ ਬਣੇ ਹੋਏ ਹਨ। ਵੱਡਾ ਸਵਾਲ ਇੱਥੇ ਇਹ ਹੈ ਕਿ ਕੀ ਸਿਰਫ ਇੱਕ ਦਿਨ ਇਸ ਸਮੱਸਿਆ 'ਤੇ ਸੈਮੀਨਾਰ, ਗੋਸ਼ਟੀਆ, ਚਿੰਤਾ ਦਾ ਪ੍ਰਗਟਾਵਾ ਕਰਕੇ ਇਸ ਸਮੱਸਿਆ ਦਾ ਹੱਲ ਕੀਤਾ ਜਾ ਸਕਦਾ ਹੈ?

ਪਾਣੀ ਵਾਂਗ ਦੇਸ਼ 'ਚ ਵਧਦੀ ਆਬਾਦੀ ਬੇਹਦ ਚਿੰਤਾ ਦਾ ਵਿਸ਼ਾ ਹੈ। ਜੇਕਰ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਹੈਰਾਨੀ ਹੁੰਦੀ ਹੈ ਕਿ ਭਾਰਤ ਦੇਸ਼ ਦੀ ਆਬਾਦੀ ਸਾਲ 1951 'ਚ 36 ਕਰੋੜ ਦੀ ਸੀ ਪਰ ਅੱਜ ਇਹ ਵੱਧ ਕੇ 133 ਕਰੋੜ ਦੇ ਉਸ ਅੰਕੜੇ 'ਤੇ ਹੈ ਜੋ ਦੇਸ਼ ਲਈ ਬੇਹਦ ਖਤਰਨਾਕ ਹੈ। ਆਉਣ ਵਾਲੇ ਸਮੇਂ 'ਚ ਦੇਸ਼ 'ਚ ਗਰੀਬੀ, ਬੇਰੁਜਗਾਰੀ, ਛੱਤ, ਸਿੱਖਿਆ ਸਮੇਤ ਹੋਰ ਕਈ ਤਰ੍ਹਾਂ ਦੀਆਂ ਸਮਸਿਆਵਾਂ ਵਧਦੀ ਆਬਾਦੀ ਦੇ ਨਾਲ ਪੈਦਾ ਹੋਣਗੀਆਂ। ਇਸ ਲਈ ਸਰਕਾਰਾਂ ਨੂੰ ਇਸ ਸਬੰਧੀ ਕੋਈ ਸਖ਼ਤ ਕਦਮ ਚੁੱਕਣ ਦੀ ਲੋੜ ਹੈ ਅਤੇ ਲੋਕਾਂ ਨੂੰ ਵੀ ਜਨਸੰਖਿਆ 'ਤੇ ਕਾਬੂ ਪਾਉਣ ਲਈ ਆਪਣੀ ਸੋਚ ਨੂੰ ਬਦਲਣ ਦੀ ਲੋੜ ਹੈ ਨਹੀਂ ਤਾਂ ਲਗਦਾ ਹੈ ਕਿ ਜੇਕਰ ਇਹੀ ਰਫ਼ਤਾਰ ਦੇਸ਼ ਦੀ ਜਨਸੰਖਿਆ 'ਚ ਇਜਾਫੇ ਦੀ ਰਹੀ ਤਾਂ ਆਉਂਦੇ ਸਾਲ 2027 ਤੱਕ ਭਾਰਤ ਚੀਨ ਨੂੰ ਜਨਸੰਖਿਆ ਦੇ ਮਾਮਲੇ 'ਚ ਪਿੱਛੇ ਛੱਡ ਕੇ ਦੇਸ਼ ਦਾ ਪਹਿਲੇ ਨੰਬਰ ਦਾ ਦੇਸ਼ ਬਣ ਜਾਵੇਗਾ ਤੇ ਲਗਦਾ ਹੈ ਕਿ ਭਾਰਤ ਦੇਸ਼ ਨੂੰ ਪਹਿਲੇ ਨੰਬਰ 'ਤੇ ਆਉਣ ਤੋਂ ਕੋਈ ਰੋਕ ਨਹੀਂ ਸਕਦਾ ਹੈ ਕਿਉਂਕਿ ਦੇਸ਼ ਦੀ ਜਨਤਾ ਆਉਣ ਵਾਲੇ ਖਤਰੇ ਤੋਂ ਬੇਖ਼ਬਰ ਹੈ!!

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।