ਫੇਸਬੁੱਕ ਤੇ ਹੋਈ ਦੋਸਤੀ ਮਹਿੰਗੀ ਪਈ, ਵਿਦੇਸ਼ੀ ਕੁੜੀ ਨਾਲ ਕੀਤਾ ਜਬਰ ਜਨਾਹ !!!

Last Updated: Jun 16 2019 16:22
Reading time: 1 min, 15 secs

ਅੱਜ ਦੇ ਆਧੁਨਿਕ ਤਕਨੀਕੀ ਯੁੱਗ ਵਿੱਚ ਜਿੱਥੇ ਸੋਸ਼ਲ ਮੀਡੀਆ ਸਾਰਥਕ ਭੂਮਿਕਾ ਵੀ ਨਿਭਾ ਰਿਹਾ ਹੈ ਤੇ ਇਸ ਦੇ ਫਾਇਦੇ ਵੀ ਲੋਕਾਂ ਨੂੰ ਹੋ ਰਹੇ ਹਨ ਉੱਥੇ ਇਸਦੇ ਕਈ ਨੁਕਸਾਨ ਵੀ ਝੱਲਣੇ ਪੈਂਦੇ ਹਨ। ਕਈ ਸ਼ਾਤਿਰ ਕਿਸਮ ਦੇ ਲੋਕ ਸੋਸ਼ਲ ਮੀਡੀਆ ਰਾਹੀ ਦੇਸ਼ ਵਿਦੇਸ਼ ਵਿੱਚ ਬੈਠੇ ਲੋਕਾਂ ਨੂੰ ਆਪਣੇ ਭਰਮਜਾਲ ਵਿੱਚ ਫਸਾ ਕੇ ਜਿੱਥੇ ਆਰਥਿਕ ਲੁੱਟ ਖਸੁੱਟ ਕਰਦੇ ਹਨ ਉੱਥੇ ਕਈ ਵਾਰ ਤਾਂ ਸਮਾਜਿਕ ਕਦਰਾਂ ਕੀਮਤਾਂ ਦੀਆਂ ਵੀ ਧੱਜੀਆਂ ਉਡਾ ਦਿੰਦੇ ਹਨ ਤੇ ਸੋਸ਼ਲ ਮੀਡੀਆ ਦੇ ਜ਼ਰੀਏ ਬਣੇ ਆਪਣੇ ਦੋਸਤਾਂ ਨਾਲ ਮਾੜੀਆਂ ਹਰਕਤਾਂ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ ਜਿਸ ਨਾਲ ਕਈ ਵਾਰ ਤਾਂ ਸਾਰੀ ਮਨੁੱਖਤਾ ਅਤੇ ਰਿਸ਼ਤੇ ਵੀ ਸ਼ਰਮਸਾਰ ਹੋ ਜਾਂਦੇ ਹਨ। ਅਜਿਹੀ ਹੀ ਇੱਕ ਘਟਨਾ ਅੱਜ ਕੱਲ ਮੀਡੀਆ ਦੀਆਂ ਸੁਰਖੀਆਂ ਬਣ ਰਹੀ ਹੈ ਜਿਸ ਤਹਿਤ ਇੱਕ ਸਪੇਨਿਸ਼ ਮੁਟਿਆਰ ਨੂੰ ਇੱਕ ਭਾਰਤੀ ਨਾਲ ਫੇਸਬੁੱਕ ਤੇ ਕੀਤੀ ਦੋਸਤੀ ਦਾ ਮੁੱਲ ਆਪਣੀ ਇੱਜ਼ਤ ਆਬਰੂ ਗੁਆ ਕੇ ਚੁਕਾਉਣਾ ਪਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸਪੇਨ ਤੋਂ ਇੱਕ ਲੜਕੀ ਦਿੱਲੀ ਤੇ ਨੇੜੇ ਗੁਰੂਗ੍ਰਾਮ ਵਿਖੇ ਇੰਟਰਨਸ਼ਿਪ ਕਰਨ ਲਈ ਇੱਕ ਕੰਪਨੀ ਵਿੱਚ ਆਈ ਸੀ। ਇਹ ਮੁਟਿਆਰ ਆਈ ਤਾਂ ਭਾਵੇਂ ਇੱਕ ਕੰਪਨੀ ਵਿੱਚ ਇੰਟਰਨਸ਼ਿੱਪ ਕਰਨ ਲਈ ਸੀ। ਪਰ ਸੋਸ਼ਲ ਮੀਡੀਆਾ ਤੇ ਹੋਈ ਫਰੈਂਡਸ਼ਿਪ ਨੇ ਉਸ ਲੜਕੀ ਦੀਆਂ ਸਾਰੀਆਂ ਸਦਰਾਂ ਪੈਰਾਂ ਹੇਠ ਕੁਚਲ ਦਿੱਤੀਆਂ। ਫੇਸਬੁੱਕ ਤੇ ਬਣੇ ਉਸ ਮੁਟਿਆਰ ਦੇ ਦਿੱਲੀ ਰਹਿਣ ਵਾਲੇ ਫਰੈਂਡ ਨੇ ਹੀ ਉਸ ਨਾਲ ਜਬਰਜਨਾਂਹ ਕਰਕੇ ਕਿਸੇ ਜੋਗਾ ਨਹੀਂ ਛੱਡਿਆ। ਭਾਵੇਂ ਕਿ ਵਿਦੇਸ਼ੀ ਮੁਟਿਆਰ ਨੇ ਸਬੰਧਿਤ ਲੜਕੇ ਦੇ ਖਿਲਾਫ ਮਾਮਲਾ ਦਰਜ ਕਰਵਾ ਦਿੱਤਾ ਹੈ ਪਰ ਜੋ ਜਖ਼ਮ ਉਸ ਨੂੰ ਇੱਥੇ ਮਿਲੇ ਹਨ ਸ਼ਾਇਦ ਹੀ ਉਹ ਭੁਲਾਏ ਜਾ ਸਕਣ ਜਾਂ ਭਰੇ ਜਾ ਸਕਣਗੇ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।