ਹਰ ਅਵਸਥਾ ਵਿੱਚ ਸਹਿਜ ਰਹਿਣਾ ਹੈ -ਸਤਿਗੁਰੂ ਮਾਤਾ ਸੁਦੀਕਸ਼ਾ ਜੀ  ਮਹਾਰਾਜ

Last Updated: Oct 20 2019 17:22
Reading time: 1 min, 54 secs

ਜੀਵਨ ਵਿੱਚ ਕੋਈ ਵੀ ਉਤਾਰ ਚੜਾਅ ਆਵੇ, ਸਾਨੂੰ ਹਰ ਅਵਸਥਾ ਵਿੱਚ ਸਹਿਜਤਾ ਰਖਣੀ ਚਾਹੀਦੀ ਹੈ। ਭੌਤਿਕ ਸਾਰੀਆਂ ਵਸਤੂਆਂ ਖਤਮ ਹੋਣ ਵਾਲੀਆਂ ਹਨ, ਇਨ੍ਹਾਂ ਵਿੱਚ ਤਬਦੀਲੀ ਸੰਭਾਵਿਕ ਹੈ। ਇਨ੍ਹਾਂ ਪਦਾਰਥਾਂ ਦੇ ਬਦਲਾਅ ਦੀ ਹਾਲਤ ਨਾਲ ਆਪਣੀ ਸਥਿਰਤਾ ਨੂੰ ਨਹੀਂ ਹਿਲਾਉਣਾ ਹੈ। ਇਹ ਉਦੋਂ ਸੰਭਵ ਹੈ, ਜਦੋਂ ਅਸੀਂ ਨਿਰੰਕਾਰ ਪ੍ਰਭੂ ਦਾ ਅਹਿਸਾਸ ਰੱਖਦੇ ਹਾਂ। ਪਰਮਾਤਮਾ ਨਾਲ ਜੁੜਣ ਦੇ ਬਾਅਦ ਕੋਈ ਵੀ ਹਾਲਤ ਸਾਨੂੰ ਹਿਲਾ ਨਹੀਂ ਸਕਦੇ। ਜੀਵਨ ਵਿੱਚ ਸਥਿਰਤਾ ਅਤੇ ਸਹਿਜਤਾ ਆਉਂਦੀ ਹੈ। ਇਹ ਪ੍ਰਵਚਨ ਬੀਤੀ ਰਾਤ ਦਸ਼ਹਿਰਾ ਮੈਦਾਨ ਵਿੱਚ ਵਿਸ਼ਾਲ ਜਨ ਸਮੂਹ ਨੂੰ ਸੰਬੋਧਿਤ ਕਰਦੇ ਹੋਏ, ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਪ੍ਰਗਟ ਕੀਤੇ। ਇਸ ਵਿਸ਼ਾਲ ਨਿਰੰਕਾਰੀ ਸਤਸੰਗ ਸਮਾਰੋਹ ਵਿੱਚ ਫਰੀਦਾਬਾਦ, ਬੱਲਭਗੜ, ਪਲਵਾਨ, ਹੋਡਲ, ਗੁੜਗਾਂਵ ਅਤੇ ਦਿੱਲੀ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਭਗਤਾਂ ਨੇ ਭਾਗ ਲਿਆ।

ਸਤਸੰਗ ਦਾ ਪ੍ਰੋਗਰਾਮ ਸ਼ਾਮ 6 ਵਜੇ ਤੋਂ ਸ਼ੁਰੂ ਹੋਇਆ ਜੋ ਰਾਤ 9 ਵਜੇ ਤੱਕ ਚੱਲਿਆ। 72ਵਾਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਜੋ ਕਿ 16,17 ਤੇ 18 ਨਵੰਬਰ, 2019 ਨੂੰ ਨਿਰੰਕਾਰੀ ਅਧਿਆਤਮਿਕ ਸਥਲ, ਸਮਾਲਖਾ ਜੀ.ਟੀ.ਰੋਡ (ਹਰਿਆਣਾ) ਵਿਖੇ ਹੋਣ ਜਾ ਰਿਹਾ ਹੈ, ਉਸਤੋਂ ਪਹਿਲਾਂ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਫਰੀਦਾਬਾਦ ਦੀਆਂ ਸੰਗਤਾਂ ਨੂੰ ਅਸ਼ੀਰਵਾਦ ਦਿੱਤਾ। ਸਤਿਗੁਰੂ ਮਾਤਾ ਜੀ ਅੱਗੇ ਫ਼ਰਮਾਇਆ ਕਿ ਸਾਨੂੰ ਪਰਮਾਤਮਾ ਦੀ ਬਣਾਈਆਂ ਮੂਰਤੀਆਂ ਭਾਵ ਇਨਸਾਨਾਂ ਨਾਲ ਪ੍ਰੇਮ ਅਤੇ ਸਤਿਕਾਰ ਦਾ ਭਾਵ ਰੱਖਣਾ ਹੈ। ਸਾਰਿਆਂ ਨਾਲ ਇੱਕੋਂ ਜਿਹਾ ਵਿਵਹਾਰ ਕਰਨਾ ਹੈ। ਪ੍ਰਭੂ ਪਰਮਾਤਮਾ ਨੇ ਕਦੇ ਕਿਸੇ ਕਾਰਜ ਲਈ ਸਾਨੂੰ ਚੁਣਿਆ ਹੈ ਤਾਂ ਉਸ ਕਾਰਜ ਲਈ ਮਿਲੀ ਪ੍ਰਸ਼ੰਸਾ ਲਈ ਵੀ ਪ੍ਰਭੂ ਨੂੰ ਹੀ ਕਰਤਾ ਮੰਨਣਾ ਹੈ। ਹੰਕਾਰ ਦੇ ਭਾਵ ਨੂੰ ਮਨ ਵਿੱਚ ਨਹੀਂ ਲਿਆਉਣਾ। ਮਾਤਾ ਜੀ ਨੇ ਸਮਝਾਇਆ ਕਿ ਜੇਕਰ ਹਰ ਪਲ ਪ੍ਰਭੂ ਦਾ ਸ਼ੁਕਰਾਨਾ ਕਰਦੇ ਹੋਏ, ਸਮਰਪਣ ਭਾਵ ਨਾਲ ਜੀਵਨ ਗੁਜ਼ਾਰਦੇ ਹਾਂ ਤਾਂ ਸੱਚੇ ਆਨੰਦ ਦੀ ਅਵਸਥਾ ਪ੍ਰਾਪਤ ਹੁੰਦੀ ਹੈ। ਉਨ੍ਹਾਂ ਨੇ ਦੱਸਿਆ ਕਿ ''ਸਭ ਕੁੱਝ ਤੇਰਾ, ਤੈਨੂੰ ਅਰਪਣ" ਵਾਲਾ ਭਾਵ ਰੱਖ ਕੇ ਹਰ ਕਾਰਜ ਵਿੱਚ ਪਰਮਾਤਮਾ ਦੀ ਕ੍ਰਿਪਾ ਨੂੰ ਮੰਨਣਾ ਹੈ। ਅੰਤ ਵਿੱਚ ਸਤਿਗੁਰੂ ਮਾਤਾ ਜੀ ਨੇ ਫ਼ਰਮਾਇਆ ਕਿ ਜਦੋਂ ਇੱਕ ਪ੍ਰਭੂ ਪਰਮਾਤਮਾ ਨੂੰ ਜਾਣ ਕੇ ਉਸ ਇੱਕ ਦੇ ਰੰਗ ਵਿੱਚ ਰੰਗ ਜਾਂਦੇ ਹਾਂ, ਤਾਂ ਹਰ ਹਾਲਤ ਵਿੱਚ ਆਨੰਦ ਦਾ ਹੀ ਅਹਿਸਾਸ ਹੁੰਦਾ ਹੈ। ਉਨ੍ਹਾਂ ਨੇ ਸਮਝਾਇਆ ਕਿ ਬਹੁਤ ਖੁਸ਼ੀ ਵਿੱਚ ਵੀ ਜਿਆਦਾ ਉਤਸ਼ਾਹਿਤ ਨਾ ਹੋ ਕੇ ਪ੍ਰਭੂ ਦਾ ਸ਼ੁਕਰਾਨਾ ਕਰਨਾ ਹੈ ਅਤੇ ਕਦੇ ਕੋਈ ਸਮੱਸਿਆ ਵੀ ਹੈ ਤਾਂ ਉਸ ਵਿੱਚ ਵੀ ਪ੍ਰਭੂ ਦੀ ਰਜ਼ਾ ਮੰਨ ਕੇ ਅਤੇ ਉਸ ਵਿੱਚ ਹੀ ਆਪਣਾ ਭਲਾ ਮੰਨਦੇ ਸ਼ੁਕਰਾਨੇ ਦਾ ਭਾਵ ਰੱਖਣਾ ਹੈ। ਇਸ ਸਤਸੰਗ ਵਿੱਚ ਸਤਿਗੁਰੂ ਮਾਤਾ ਜੀ ਦਾ ਅਸ਼ੀਰਵਾਦ ਲੈਣ ਲਈ ਇਲਾਕੇ ਦੇ ਕਈ ਮੋਹਤਵਾਰ ਮਹਿਮਾਨਾਂ ਨੇ ਭਾਗ ਲਿਆ ਜਿਨ੍ਹਾਂ ਵਿੱਚ ਕਈ ਰਾਜਨੀਤਕ ਹੱਸਤੀਆਂ ਵੀ ਸ਼ਾਮਿਲ ਸਨ।