ਬਠਿੰਡਾ ਜੇਲ੍ਹ ਵਿੱਚ ਹੋਈ ਹਵਾਲਾਤੀਆਂ ਵਿੱਚ ਝੜਪ, ਜੇਲ੍ਹ ਵਾਰਡਨ ਜ਼ਖਮੀ

Last Updated: Aug 24 2019 17:05
Reading time: 0 mins, 35 secs

ਪੰਜਾਬ ਦੀਆ ਜੇਲ੍ਹਾਂ ਵਿੱਚ ਕੈਦੀਆਂ ਦੀਆਂ ਆਪਸੀ ਝੜਪਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਪੰਜਾਬ ਸਰਕਾਰ ਵੱਲੋਂ ਲੁਧਿਆਣਾ ਜੇਲ੍ਹ ਕਾਂਡ ਤੋਂ ਬਾਅਦ ਜੇਲ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਅਤੇ ਕੈਦੀਆਂ ਦੀ ਆਪਸੀ ਲੜਾਈਆਂ ਨੂੰ ਲੈ ਕੇ ਵੱਡੇ ਵੱਡੇ ਐਲਾਨ ਕੀਤੇ ਗਏ ਸਨ ਪਰ ਇਹ ਐਲਾਨ ਸਿਰਫ਼ ਐਲਾਨ ਬਣ ਕੇ ਹੀ ਰਹਿ ਗਏ ਹਨ। ਸਰਕਾਰ ਦੇ ਵੱਡੇ ਵੱਡਿਆ ਦਾਅਵਿਆਂ ਦੇ ਬਾਵਜੂਦ ਅੱਜ ਫਿਰ ਬਠਿੰਡਾ ਦੀ ਜੇਲ੍ਹ ਵਿੱਚ ਹਵਾਲਾਤੀ ਆਪਸ ਵਿੱਚ ਭਿੜ ਪਏ। ਇਨ੍ਹਾਂ ਲੜ ਰਹੇ ਹਵਾਲਾਤੀਆਂ ਨੂੰ ਛੁਡਵਾਉਣ ਗਏ ਡਿਊਟੀ ਤੇ ਤਾਇਨਾਤ ਜੇਲ੍ਹ ਵਾਰਡਨ ਟਹਿਲ ਸਿੰਘ ਵੀ ਜ਼ਖਮੀ ਹੋ ਗਏ। ਜ਼ਖਮੀ ਜੇਲ੍ਹ ਵਾਰਡਨ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਦਾਖਿਲ ਕਰਵਾਇਆ ਗਿਆ ਹੈ ਅਤੇ ਲੜਨ ਵਾਲੇ ਹਵਾਲਾਤੀਆਂ ਖ਼ਿਲਾਫ਼ ਬਠਿੰਡਾ ਕੈਂਟ ਠਾਣੇ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ।