ਹੁਣ ਪੰਜਾਬ ਦੇ ਸਰਕਾਰੀ ਸਕੂਲ ਪੈਦਾ ਕਰਨਗੇ ਬਿਜਲੀ (ਨਿਊਜ਼ਨੰਬਰ ਖਾਸ ਖ਼ਬਰ)

Last Updated: Jul 22 2019 11:40
Reading time: 0 mins, 39 secs

ਜੇਕਰ ਤੁਹਾਡਾ ਬੱਚਾ ਪੰਜਾਬ ਦੇ ਸਰਕਾਰੀ ਸਕੂਲ ਵਿੱਚ ਪੜਦਾ ਹੈ ਤਾਂ ਹੁਣ ਉਹ ਇਹ ਵੀ ਕਹਿ ਸਕਿਆ ਕਰੇਗਾ ਕੀ ਮੈਂ ਉਸ ਸਕੂਲ ਵਿੱਚ ਪੜਾਈ ਕਰਦਾ ਹਾਂ ਜੋ ਆਪਣੀ ਬਿਜਲੀ ਆਪ ਬਣਾਉਂਦਾ ਹੈ l ਦਰਅਸਲ ਸਮੱਗਰ ਸਿੱਖਿਆ ਯੋਜਨਾ ਤਹਿਤ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸੋਲਰ ਬਿਜਲੀ ਪੈਦਾ ਕਰਨ ਲਈ 3080 ਲੱਖ ਰੁਪਈਏ ਦੀ ਮਨਜੂਰੀ ਦਿੱਤੀ ਗਈ ਸੀ ਜਿਸ ਤਹਿਤ ਪੰਜਾਬ ਦੇ 880 ਸਰਕਾਰੀ ਸਕੂਲਾਂ ਵਿੱਚ ਸੋਲਰ ਬਿਜਲੀ ਲਈ ਪਲਾਂਟ ਲੱਗਣੇ ਹਨ l ਇਸ ਯੋਜਨਾ ਨੂੰ ਲਾਗੂ ਕਰਨ ਲਈ ਡਾਇਰੈਕਟਰ ਜਰਨਲ ਸਕੂਲ ਐਜੂਕਸ਼ਨ ਕਮ ਸਟੇਟ ਪ੍ਰਾਜੈਕਟ ਡਾਇਰੈਕਟਰ ਵੱਲੋਂ ਜਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਇਸ ਬਾਰੇ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ l ਸਰਕਾਰ ਦੇ ਇਸ ਕਦਮ ਨਾਲ ਸਰਕਾਰੀ ਸਕੂਲਾਂ ਦਾ ਬਿਜਲੀ ਦਾ ਖਰਚਾ ਘੱਟ ਸਕੇਗਾ ਅਤੇ ਸਕੂਲ ਵਿੱਚ ਪੜ ਰਹੇ ਬੱਚਿਆਂ ਨੂੰ ਹੁਣ ਬਿਜਲੀ ਦੇ ਕੱਟ ਤੋਂ ਪਰੇਸ਼ਾਨ ਹੋਣਾ ਨਹੀਂ ਪਵੇਗਾ l