ਇੱਕ ਸਿਆਸਤਦਾਨ ਜਿਸਦਾ ਨਾਂਅ ਹੈ ਸਿੱਧੂ ਗੁੰਮ ਹੈ ਗੁੰਮ ਹੈ

Last Updated: Jul 21 2019 16:18
Reading time: 0 mins, 39 secs

ਲੰਮੇ ਸਮੇ ਤੋਂ ਪੰਜਾਬ ਦੀ ਸਰਗਰਮ ਸਿਆਸਤ ਵਿੱਚੋਂ ਓਝਲ ਚੱਲੇ ਆ ਰਹੇ ਕਾਂਗਰਸ ਪਾਰਟੀ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਮੰਤਰੀ ਪਦ ਛੱਡਣ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋ ਉਨ੍ਹਾਂ ਦਾ ਅਸਤੀਫਾ ਪ੍ਰਵਾਨ ਕਰਨ ਮਗਰੋਂ ਹੁਣ ਲੋਕ ਵੀ ਨਵਜੋਤ ਸਿੰਘ ਸਿੱਧੂ ਨੂੰ ਟਿੱਚਰਾਂ ਕਰਨ ਲੱਗ ਪਏ ਹਨ। ਬਠਿੰਡਾ ਵਿਖੇ ਨਵਜੋਤ ਸਿੰਘ ਸਿੱਧੂ ਦੀ ਗੁੰਮਸ਼ੁਦਗੀ ਦੇ ਪੋਸਟਰ ਲਗਾਏ ਗਏ ਹਨ ਅਤੇ ਲੱਭਣ ਵਾਲੇ ਨੂੰ 2100 ਰੁਪਈਏ ਇਨਾਮ ਅਤੇ ਪਾਕਿਸਤਾਨ ਦੀ ਮੁਫ਼ਤ ਯਾਤਰਾ ਦਾ ਵੀ ਲਾਲਚ ਦਿੱਤਾ ਗਿਆ ਹੈ। ਪੋਸਟਰ ਵਿੱਚ ਲਿਖਿਆ ਗਿਆ ਹੈ ਕਿ ਨਵਜੋਤ ਸਿੰਘ ਸਿੱਧੂ ਜੋ ਕਿ ਮੁੱਖ ਮੰਤਰੀ ਨਾ ਬਣਾਏ ਜਾਣ ਕਾਰਨ ਰੁੱਸ ਗਏ ਹਨ ਅਤੇ ਪਿਛਲੇ ਡੇਢ ਮਹੀਨੇ ਤੋਂ ਲਾਪਤਾ ਹਨ ਅਤੇ ਇਹਨਾਂ ਨੂੰ ਬਾਰ-ਬਾਰ ਠੋਕੋ ਤਾੜੀ ਠੋਕੋ ਤਾੜੀ ਬੋਲਣ ਦੀ ਆਦਤ ਹੈ। ਇਹ ਪੋਸਟਰ ਬਠਿੰਡਾ ਦੇ ਵਿਜੇ ਕੁਮਾਰ ਐਮਸੀ ਵੱਲੋ ਲਗਾਏ ਗਏ ਹਨ।